ਮਲੇਰਕੋਟਲਾ ਪਸ਼ੂ ਮੰਡੀ ’ਚ ਆਇਆ ਡੇਢ ਲੱਖ ਦਾ ਬਕਰਾ ‘ਅੱਲ੍ਹਾ ਰੱਖਾ’ 

By : JUJHAR

Published : Jun 3, 2025, 1:58 pm IST
Updated : Jun 3, 2025, 2:13 pm IST
SHARE ARTICLE
A goat worth one and a half lakhs, 'Allah Rakh', arrived at Malerkotla cattle market
A goat worth one and a half lakhs, 'Allah Rakh', arrived at Malerkotla cattle market

ਅਸੀਂ ਬੱਚਿਆਂ ਵਾਂਗ ਪਾਲਿਆਂ ਹੈ ‘ਅੱਲ੍ਹਾ ਰੱਖਾ’ :  ਸੇਖ ਕਲੀਮ

ਪਸ਼ੂ ਪਾਲਣ ਦਾ ਧੰਦੇ ਬਾਰੇ ਕਹੀਏ ਤਾਂ ਬਹੁਤ ਚੰਗਾ ਮੰਨਿਆ ਜਾਂਦਾ ਹੈ। ਜੇ ਅਸੀਂ ਇਹ ਧੰਦਾ ਇਮਾਨਦਾਰੀ ਤੇ ਮਿਹਨਤ ਨਾਲ ਕਰੀਏ ਤਾਂ ਅਸੀਂ ਕਾਫ਼ੀ ਚੰਗੀ ਆਮਦਨ ਪਾ ਸਕਦੇ ਹਾਂ। ਰੋਜ਼ਾਨਾ ਸਪੋਕਸਮੈਨ ਦੀ ਟੀਮ ਅੱਜ ਮਾਰੇਲਕੋਟਲਾ ਵਿਖੇ ਪਸ਼ੂ ਮੰਡੀ ਵਿਚ ਪਹੁੰਚੀ। ਜਿਥੇ ਦੇਸ਼ਾਂ ਵਿਦੇਸ਼ਾਂ ਵਿਚੋਂ ਵਪਾਰੀ ਆਪਣੇ ਪਸ਼ੂ ਇਥੇ ਲੈ ਕੇ ਆਉਂਦੇ ਹਨ। ਇਸ ਮੰਡੀ ਵਿਚ ਇਕ 1 ਲੱਖ ਦਾ ਬਕਰਾ ਆਇਆ ਹੈ। ਜਿਸ ’ਤੇ ਕੁਦਰਤੀ ਤੌਰ ’ਤੇ ਹੀ ਅਰਬੀ ਭਾਸ਼ਾ ਵਿਚ ਅੱਲ੍ਹਾ ਲਿਖਿਆ ਹੋਇਆ ਹੈ। ਜਿਸ ਦੀ ਕੀਮਤ 1.50 ਲੱਖ ਰੁਪਏ ਹੈ। ਜੋ ਏਸੀ ਵਿਚ ਸੌਦਾ ਹੈ ਤੇ ਬੈੱਡ ’ਤੇ ਪੈਂਦਾ ਹੈ। ਬਕਰੇ ਦੇ ਮਾਲਕ ਨੇ ਕਿਹਾ ਕਿ ਮੇਰਾ ਨਾਮ ਸੇਖ ਕਲੀਮ ਹੈ।

ਮੇਰੇ ਬਕਰੇ ਦੇ ਨਾਮ ਅੱਲ੍ਹਾ ਰੱਖਾ ਹੈ। ਇਸ ਤੇ ਸ਼ਰੀਰ ’ਤੇ ਪਰਮਾਤਮਾ ਨੇ ਕੁਦਰਤੀ ਹੀ ਅਰਬੀ ਭਾਸ਼ਾ ਵਿਚ ਅੱਲ੍ਹਾ ਲਿਖ ਕੇ ਭੇਜਿਆ ਹੈ ਜਿਸ ਕਰ ਕੇ ਅਸੀਂ ਇਸ ਦਾ ਨਾਮ ਅੱਲ੍ਹਾ ਰੱਖਾ ਰੱਖਿਆ ਹੈ। ਇਸ ਦੀ ਖਾਸੀਅਤ ਇਹ ਹੈ ਕਿ ਇਹ ਪੱਠੇ ਬਹੁਤ ਘੱਟ ਖਾਂਦਾ ਹੈ ਤੇ ਫ਼ੀਡ ਜ਼ਿਆਦਾ ਖਾਂਦਾ ਹੈ ਤੇ ਇਹ ਖਾ ਪੀ ਕੇ ਆਪਣੇ ਆਪ ਆਪਣੇ ਬੈੱਡ ’ਤੇ ਜਾ ਕੇ ਬੈਠ ਜਾਂਦਾ ਹੈ। ਸਰਦੀਆਂ ਵਿਚ ਇਸ ’ਤੇ ਅਸੀਂ ਲੋਈ ਪਾਉਂਦੇ ਹਾਂ ਤੇ ਗ਼ਰਮੀਆਂ ਵਿਚ ਇਸ ਨੂੰ ਅਸੀਂ ਏਸੀ ਵਿਚ ਰੱਖਦੇ ਹਾਂ। ਇਸ ਦੀ ਉਮਰ ਢਾਈ ਸਾਲ ਹੈ। ਇਸ ਦੀ ਕੀਮਤ ਅਸੀਂ 1.50 ਲੱਖ ਰੁਪਏ ਲਗਾਈ ਹੈ ਤੇ ਹੁਣ ਤਕ 1 ਲੱਖ 30 ਹਜ਼ਾਰ ਰੁਪਏ ਦਾ ਖ਼ਰੀਦਾਰ ਆਇਆ ਹੈ।

ਪਰ ਅਸੀਂ ਨਹੀਂ ਦਿਤਾ। ਇਸ ’ਤੇ ਸਾਡੇ ਰੱਬ ਦਾ ਨਾਮ ਲਿਖਿਆ ਹੋਇਆ ਹੈ ਜਿਸ ਕਰ ਕੇ ਅਸੀਂ ਇਸ ਦਾ ਮੁੱਲ ਨਹੀਂ ਪਾ ਸਕਦੇ, ਪਰ ਅਸੀਂ ਸਿਰਫ਼ ਆਪਣੀ ਮਿਹਨਤ ਮੰਗ ਰਹੇ ਹਾਂ। ਮੈਂ ਇਹ ਧੰਦਾ ਸੌਕ ਲਈ ਕਰਦਾ ਹੈ ਤੇ 8 ਸਾਲਾਂ ਤੋਂ ਇਹ ਧੰਦਾ ਕਰ ਰਿਹਾ ਹਾਂ। ਇਸ ਧੰਦੇ ਵਿਚ ਮਿਹਤਨ ਬਹੁਤ ਕਰਨੀ ਪੈਂਦੀ ਹੈ। ਅਸੀਂ 24 ਬਕਰੇ ਰੱਖੇ ਹੋਏ ਹਨ। ਜਿਨ੍ਹਾਂ ਦੇ ਖਾਣ ਪੀਣ ਦਾ ਅਸੀਂ ਬਹੁਤ ਧਿਆਨ ਰੱਖਦੇ ਹਾਂ। ਜੇ ਕਿਸੇ ਨੇ ਇਹ ਧੰਦਾ ਸ਼ੁਰੂ ਕਰਨਾ ਹੋਵੇ ਤਾਂ ਕੋਈ ਜ਼ਿਆਦਾ ਖ਼ਰਚਾ ਨਹੀਂ ਹੁੰਦਾ।  1500 ਤੋਂ 2000 ਦਾ ਬਕਰੇ ਦਾ ਬੱਚਾ ਮਿਲ ਜਾਂਦਾ ਹੈ ਤੇ ਬਾਅਦ ਵਿਚ ਉਸ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਕਰੋ ਅਤੇ ਵੇਚ ਦੋ।

ਜਿਸ ਨਾਲ ਅਸੀਂ ਚੰਗੇ ਪੈਸੇ ਕਮਾ ਸਕਦੇ ਹਾਂ। ਹਰ ਦੋ ਤੋਂ ਤਿੰਨ ਮਹੀਨਿਆਂ ਵਿਚ ਇਨ੍ਹਾਂ ਦਾ ਚੈੱਕਅਪ ਕਰਵਾਉਣਾ ਪੈਂਦਾ ਹੈ। ਜੇ ਕੋਈ ਕਮੀ ਪਾਈ ਜਾਂਦੀ ਹੈ ਤਾਂ ਇਨ੍ਹਾਂ ਡਾਕਟਰੀ ਇਲਾਜ ਕਰਵਾਇਆ ਜਾਂਦਾ ਹੈ। ਜੇ ਕੋਈ ਮਿਹਨਤ ਨਾਲ ਪਸ਼ੂ ਪਾਲਣ ਦਾ ਧੰਦਾ ਕਰੇ ਤਾਂ ਚੰਗੇ ਪੈਸੇ ਕਮਾ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement