ਚੋਣ ਕਮਿਸ਼ਨ ਵੋਟਿੰਗ ਪ੍ਰਤੀਸ਼ਤਤਾ ਰਿਪੋਰਟ ਸਾਂਝੀ ਕਰਨ ਦੀ ਪ੍ਰਕਿਰਿਆ ਨੂੰ ਕਰੇਗਾ ਅਪਗ੍ਰੇਡ: ਸਿਬਿਨ ਸੀ
Published : Jun 3, 2025, 8:17 pm IST
Updated : Jun 3, 2025, 8:17 pm IST
SHARE ARTICLE
Election Commission to upgrade process of sharing voting percentage report: Sibin C
Election Commission to upgrade process of sharing voting percentage report: Sibin C

ਨਵੀਂ ਪ੍ਰਕਿਰਿਆ ਪਹਿਲਾਂ ਦੇ ਮੈਨੂਅਲ ਰਿਪੋਰਟਿੰਗ ਤਰੀਕਿਆਂ ਨਾਲ ਜੁੜੇ ਸਮੇਂ ਦੇ ਅੰਤਰ ਨੂੰ ਕਾਫ਼ੀ ਹੱਦ ਤੱਕ ਘੱਟ ਕਰੇਗੀ

ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਹੁਣ ਵੋਟਿੰਗ ਪ੍ਰਤੀਸ਼ਤਤਾ ਦੇ ਅਨੁਮਾਨਿਤ ਰੁਝਾਨਾਂ ਬਾਰੇ ਸਮੇਂ ਸਿਰ ਅਪਡੇਟ ਪ੍ਰਦਾਨ ਕਰਨ ਲਈ ਇੱਕ ਸੁਚਾਰੂ, ਤਕਨਾਲੋਜੀ-ਅਧਾਰਤ ਪ੍ਰਣਾਲੀ ਸ਼ੁਰੂ ਕੀਤੀ ਜਾ ਰਹੀ ਹੈ। ਇਹ ਨਵੀਂ ਪ੍ਰਕਿਰਿਆ ਪਹਿਲਾਂ ਦੇ ਮੈਨੂਅਲ ਰਿਪੋਰਟਿੰਗ ਤਰੀਕਿਆਂ ਨਾਲ ਜੁੜੇ ਸਮੇਂ ਦੇ ਅੰਤਰ ਨੂੰ ਕਾਫ਼ੀ ਹੱਦ ਤੱਕ ਘੱਟ ਕਰੇਗੀ। ਇਹ ਪਹਿਲਕਦਮੀ ਕਮਿਸ਼ਨ ਦੀ ਸਮੇਂ ਸਿਰ ਲੋਕ ਸੰਪਰਕ ਦੀ ਵਚਨਬੱਧਤਾ ਨਾਲ ਮੇਲ ਖਾਂਦੀ ਹੈ, ਜਿਸ ’ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵੱਲੋਂ ਕਈ ਵਾਰੀ ਜ਼ੋਰ ਦਿੱਤਾ ਗਿਆ ਹੈ।

ਚੋਣ ਨਿਯਮ 1961 ਦੇ ਨਿਯਮ 49ਐਸ ਦੇ ਕਾਨੂੰਨੀ ਢਾਂਚੇ ਅਧੀਨ, ਪ੍ਰੀਜ਼ਾਈਡਿੰਗ ਅਫਸਰ (ਪੀ.ਆਰ.ਓ.) ਵੱਲੋਂ ਪੋਲਿੰਗ ਏਜੰਟਾਂ ਨੂੰ ਫਾਰਮ 17ਸੀ ਜਾਰੀ ਕਰਨਾ ਲਾਜ਼ਮੀ ਹੁੰਦਾ ਹੈ, ਜਿਸ ਵਿੱਚ ਕਿੰਨੇ ਵੋਟ ਪਏ, ਇਸ ਦੀ ਜਾਣਕਾਰੀ ਹੁੰਦੀ ਹੈ। ਇਹ ਏਜੰਟ ਉਮੀਦਵਾਰਾਂ ਵੱਲੋਂ ਨਾਮਜ਼ਦ ਕੀਤੇ ਜਾਂਦੇ ਹਨ ਅਤੇ ਪੋਲਿੰਗ ਸਟੇਸ਼ਨ 'ਤੇ ਮੌਜੂਦ ਹੁੰਦੇ ਹਨ। ਹਾਲਾਂਕਿ ਇਹ ਕਾਨੂੰਨੀ ਲੋੜ ਅਜੇ ਵੀ ਬਦਲੀ ਨਹੀਂ ਹੈ ਪਰ ਵੋਟਰ ਟਰਨਆਊਟ ਐਪ ਨੂੰ ਅੱਪਡੇਟ ਕਰਨ ਦੀ ਪ੍ਰਕਿਰਿਆ, ਜੋ ਕਿ ਲੋਕਾਂ ਨੂੰ ਅਨੁਮਾਨਿਤ ਵੋਟਰ ਮਤਦਾਨ ਪ੍ਰਤੀਸ਼ਤ ਦੇ ਰੁਝਾਨਾਂ ਬਾਰੇ ਸੂਚਿਤ ਕਰਨ ਲਈ ਇੱਕ ਸੁਵਿਧਾਜਨਕ ਵਿਧੀ ਵਜੋਂ ਵਿਕਸਤ ਹੋਈ ਸੀ, ਨੂੰ ਹੁਣ ਹੋਰ ਤੇਜ਼ ਅਤੇ ਸੁਚੱਜਾ ਬਣਾਇਆ ਜਾ ਰਿਹਾ ਹੈ।

ਇਸ ਨਵੀਂ ਪਹਿਲਕਦਮੀ ਦੇ ਤਹਿਤ, ਹਰੇਕ ਪੋਲਿੰਗ ਸਟੇਸ਼ਨ ਦੇ ਪ੍ਰੀਜ਼ਾਈਡਿੰਗ ਅਫਸਰ (ਪੀ.ਆਰ.ਓ.) ਹੁਣ ਪੋਲਿੰਗ ਵਾਲੇ ਦਿਨ ਹਰ ਦੋ ਘੰਟਿਆਂ ਬਾਅਦ ਨਵੇਂ ਈਸੀਆਈ ਨੈਟ ਐਪ 'ਤੇ ਵੋਟਰ ਮਤਦਾਨ ਨੂੰ ਸਿੱਧਾ ਦਰਜ ਕਰਨਗੇ ਤਾਂ ਜੋ ਅਨੁਮਾਨਿਤ ਵੋਟਿੰਗ ਰੁਝਾਨਾਂ ਦੇ ਅੱਪਡੇਟ ਵਿੱਚ ਸਮੇਂ ਦੇ ਅੰਤਰ ਨੂੰ ਘਟਾਇਆ ਜਾ ਸਕੇ। ਇਹ ਜਾਣਕਾਰੀ ਆਪਣੇ ਆਪ ਹਲਕਾ ਪੱਧਰ ’ਤੇ ਇਕੱਠੀ ਹੋ ਜਾਵੇਗੀ। ਅਨੁਮਾਨਿਤ ਵੋਟਿੰਗ ਪ੍ਰਤੀਸ਼ਤ ਦੇ ਰੁਝਾਨ ਪਹਿਲਾਂ ਵਾਂਗ ਹਰ ਦੋ ਘੰਟਿਆਂ ਬਾਅਦ ਪ੍ਰਕਾਸ਼ਿਤ ਹੁੰਦੇ ਰਹਿਣਗੇ। ਖ਼ਾਸ ਗੱਲ ਇਹ ਹੈ ਕਿ ਵੋਟਿੰਗ ਸਮਾਪਤ ਹੋਣ ਤੋਂ ਬਾਅਦ, ਪੋਲਿੰਗ ਸਟੇਸ਼ਨ ਛੱਡਣ ਤੋਂ ਪਹਿਲਾਂ, ਪੀ.ਆਰ.ਓ. ਵਲੋਂ ਈਸੀਆਈ ਨੈਟ ’ਚ ਡਾਟਾ ਦਰਜ ਕੀਤਾ ਜਾਵੇਗਾ, ਜਿਸ ਨਾਲ ਰੁਝਾਨ ਦੀ ਅੱਪਡੇਟ ਦੇਰੀ ਤੋਂ ਬਚੇਗੀ ਅਤੇ ਪੋਲਿੰਗ ਦੇ ਅਨੁਮਾਨਿਤ ਪ੍ਰਤੀਸ਼ਤ ਸੰਖਿਆਵਾਂ ਹਲਕਾ ਪੱਧਰ ’ਤੇ ਵੋਟਰ ਟਰਨਆਊਟ ਐਪ ’ਚ ਉਪਲਬਧ ਹੋਣਗੀਆਂ, ਜੋ ਕਿ ਨੈਟਵਰਕ ਕਨੈਕਟਿਵਟੀ ਦੇ ਅਧੀਨ ਹੋਵੇਗਾ। ਜਿੱਥੇ ਮੋਬਾਈਲ ਨੈਟਵਰਕ ਉਪਲਬਧ ਨਹੀਂ ਹੋਵੇਗਾ, ਉੱਥੇ ਡਾਟਾ ਆਫਲਾਈਨ ਦਰਜ ਕਰਕੇ ਕਨੈਕਟਿਵਟੀ ਮਿਲਣ ਉਪਰੰਤ ਸਿੰਕ ਕੀਤਾ ਜਾ ਸਕੇਗਾ। ਇਹ ਅੱਪਡੇਟ ਹੋਇਆ ਵੋਟਿੰਗ ਟਰਨਆਊਟ ਐਪ ਹੁਣ ਬਿਹਾਰ ਚੋਣਾਂ ਤੋਂ ਪਹਿਲਾਂ ਈਸੀਆਈ ਨੈਟ ਦਾ ਅਟੁੱਟ ਹਿੱਸਾ ਬਣ ਜਾਵੇਗਾ।

ਪਹਿਲਾਂ, ਵੋਟਰ ਟਰਨਆਉਟ ਡਾਟਾ ਸੈਕਟਰ ਅਧਿਕਾਰੀਆਂ ਵੱਲੋਂ ਹੱਥੀਂ ਇਕੱਠਾ ਕੀਤਾ ਜਾਂਦਾ ਸੀ ਅਤੇ ਰੀਟਰਨਿੰਗ ਅਫਸਰਾਂ ਤੱਕ ਫੋਨ, ਐਸ.ਐਮ.ਐਸ ਜਾਂ ਮੈਸੇਜਿੰਗ ਐਪਸ ਰਾਹੀਂ ਭੇਜਿਆ ਜਾਂਦਾ ਸੀ। ਇਹ ਜਾਣਕਾਰੀ ਹਰੇਕ ਦੋ ਘੰਟਿਆਂ ਬਾਅਦ ਇਕੱਠੀ ਕਰਕੇ ਵੋਟਰ ਟਰਨਆਊਟ ਐਪ ’ਤੇ ਅੱਪਲੋਡ ਕੀਤੀ ਜਾਂਦੀ ਸੀ। ਅਕਸਰ ਵੋਟਿੰਗ ਪ੍ਰਤੀਸ਼ਤ ਦੇ ਅੰਕੜੇ ਦੇਰੀ ਨਾਲ ਅੱਪਡੇਟ ਹੁੰਦੇ ਸਨ, ਕਈ ਵਾਰ ਦੇਰ ਰਾਤ ਜਾਂ ਅਗਲੇ ਦਿਨ ਤੱਕ ਜਦੋਂ ਤੱਕ ਭੌਤਿਕ ਰਿਕਾਰਡ ਨਹੀਂ ਆਉਂਦੇ ਸਨ, ਇਸ ਕਾਰਨ 4-5 ਘੰਟਿਆਂ ਜਾਂ ਉਸ ਤੋਂ ਵੀ ਵੱਧ ਦੀ ਦੇਰੀ ਹੋ ਜਾਂਦੀ ਸੀ, ਜੋ ਕਿ ਕਈ ਵਾਰੀ ਗਲਤਫ਼ਹਿਮੀਆਂ ਪੈਦਾ ਕਰਦੀ ਸੀ।

 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement