ਜਾਣੋ ਅਰਸ਼ਦੀਪ ਸਿੰਘ ਦੇ ਕੋਚ ਅੱਜ ਦੇ ਮੈਚ ਬਾਰੇ ਕੀ ਬੋਲੇ 

By : JUJHAR

Published : Jun 3, 2025, 1:53 pm IST
Updated : Jun 3, 2025, 1:58 pm IST
SHARE ARTICLE
Know what Arshdeep Singh's coach said about today's match
Know what Arshdeep Singh's coach said about today's match

ਜੇ ਪੰਜਾਬ ਦੀ ਟੀਮ ਜਿੱਤੀ ਤਾਂ ਚੰਡੀਗੜ੍ਹ ’ਚ ਕੱਢਾਗੇਂ ਰੋਡਸ਼ੋਅ : ਜਸਵੰਤ ਰਾਏ

ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਮੁੰਬਈ ਦੀ ਟੀਮ ਨੂੰ ਹਰਾ ਕੇ 11 ਸਾਲਾਂ ਬਾਅਦ ਆਈਪੀਐਲ-2025 ਦੇ ਫ਼ਾਈਨਲ ’ਚ ਪਹੁੰਚੀ ਹੈ। ਅੱਜ ਅਹਿੰਮਦਾਬਾਦ ’ਚ ਪੰਜਾਬ ਤੇ ਬੰਗਲੋਰ ਦੀ ਟੀਮਾਂ ਵਿਚ ਇਹ ਫ਼ਾਈਨਲ ਮੁਕਾਬਲਾ ਖੇਡਿਆ ਜਾਵੇਗਾ। ਪੰਜਾਬ ਦੇ ਲੋਕ ਕਾਫ਼ੀ ਉਮੀਦ ਜਤਾ ਰਹੇ ਹਨ ਕਿ ਆਈਪੀਐਲ-2025 ਦੀ ਟਰਾਫ਼ੀ ਪੰਜਾਬ ਹੀ ਜਿੱਤੇਗਾ। ਇਸ ਮੈਚ ਜਾਂ ਪੰਜਾਬ ਦੇ ਖਿਡਾਰੀਆਂ ਬਾਰੇ ਤੁਹਾਡੇ ਤਕ ਜਾਣਕਾਰੀ ਪਹੁੰਚਾਉਣ ਲਈ ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਪੰਜਾਬ ਦੀ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੇ ਕੋਚ ਜਸਵੰਤ ਰਾਏ ਨਾਲ ਮੁਲਾਕਾਤ ਕੀਤੀ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਦੀ ਟੀਮ ਨੇ ਬਹੁਤ ਮਿਹਨਤ ਕੀਤੀ ਜਿਸ ਸਦਕਾ 11 ਸਾਲਾਂ ਬਾਅਦ ਅੱਜ ਪੰਜਾਬ ਦੀ ਟੀਮ ਫ਼ਾਈਨਲ ਮੁਕਾਬਲਾ ਬੰਗਲੋਰ ਦੀ ਟੀਮ ਨਾਲ ਖੇਡੀਗੀ ਤੇ ਸਾਨੂੰ ਉਮੀਦ ਵੀ ਹੈ ਕਿ ਅਸੀਂ ਇਹ ਮੁਕਾਬਲਾ ਵੀ ਜਿੱਤਾਂਗੇ। 3 ਤੋਂ 4 ਸਾਲ ਹੋ ਗਏ ਹਨ ਅਸੀਂ ਕੁਆਲੀਫ਼ਾਈ ਵੀ ਨਹੀਂ ਕਰ ਪਾ ਰਾਹੇ ਸੀ। ਜਿਸ ਨਾਲ ਟੀਮ ਤੇ ਟੀਮ ਦੇ ਮਾਲਕ ਦਾ ਮਨੋਬਲ ਵੀ ਡਿੱਗ ਜਾਂਦਾ ਹੈ। ਜਿਸ ਕਰ ਕੇ ਇਸ ਵਾਰ ਅਸਟ੍ਰੇਲੀਆ ਦੇ ਸਾਬਕਾ ਖਿਡਾਰੀ ਰਿੰਕੀ ਪੋਟਿੰਗ ਕੋਚ ਤੇ ਸ਼ਰੇਅਸ਼ ਅਈਅਰ ਨੂੰ ਕਪਤਾਨ ਦੇ ਤੌਰ ’ਤੇ ਲੈ ਕੇ ਆਏ। ਜਿਸ ਕਰ ਕੇ ਕਾਫ਼ੀ ਫਰਕ ਪਿਆ ਹੈ।

ਜਿਸ ਤਰ੍ਹਾਂ ਪੰਜਾਬ ਦੀ ਟੀਮ ਇਸ ਵਾਰ ਸ਼ੁਰੂ ਤੋਂ ਹੀ ਚੰਗਾ ਖੇਡ ਕੇ ਜਿੱਤਦੀ ਆ ਰਹੀ ਹੈ ਤੇ ਅਸੀਂ ਫ਼ਾਈਨਲ ਵੀ ਜਿੱਤਾਂਗੇ। ਮੁੰਬਈ ਤੋਂ ਜਿੱਤਣ ਤੋਂ ਬਾਅਦ ਮੇਰੀ ਅਰਸ਼ਦੀਪ ਨਾਲ ਗੱਲ ਹੋਈ ਤੇ ਉਹ ਬਹੁਤ ਖ਼ੁਸ਼ ਸੀ ਤੇ ਉਸ ਨੇ ਮੈਨੂੰ ਕਿਹਾ ਹੈ ਅਸੀਂ ਜਿੱਤ ਕੇ ਹੀ ਆਵਾਂਗੇ। ਉਨ੍ਹਾਂ ਕਿਹਾ ਕਿ ਫ਼ਾਈਨਲ ਮੁਕਾਬਲੇ ਵਿਚ ਪੰਜਾਬ ਦੀ ਟੀਮ ਦੀ ਪਹਿਲੇ 7-8 ਓਵਰਾਂ ਵਿਚ ਕੋਈ ਵਿਕਟ ਨਹੀਂ ਡਿੱਗਣੀ ਚਾਹੀਦੀ। ਜਿਸ ਕਰਨ ਪੰਜਾਬ ਦੀ ਟੀਮ 200 ਤੋਂ ਵੱਧ ਦੌੜਾਂ ਬਣਾ ਸਕੇਗੀ। ਟੀਮਾਂ ਦੋਨੋ ਬਰਾਬਰ ਦੀਆਂ ਹਨ।

ਜੋ ਮੁੰਬਈ ਵਿਰੁਧ ਸ਼ਰੇਅਸ਼ ਅਈਰ ਨੇ ਪਾਰੀ ਖੇਡੀ ਹੈ ਉਹ ਲਾਜਵਾਬ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਜੇ ਪੰਜਾਬ ਫ਼ਾਈਨਲ ਮੈਚ ਜਿੱਤਦਾ ਹੈ ਤਾਂ ਚੰਡੀਗੜ੍ਹ ਵਿਚ ਰੋਡ ਸ਼ੋਅ ਕੱਢਿਆ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement