ਮਿੱਟੀ ਨਿਕਲਣ ਕਾਰਨ ਨੈਸ਼ਨਲ ਹਾਈਵੇ ਦਾ ਪੁਲ ਦਬਿਆ, ਇਕ ਹਿੱਸਾ ਆਰਜ਼ੀ ਤੌਰ 'ਤੇ ਕੀਤਾ ਬੰਦ
Published : Jul 3, 2018, 1:03 pm IST
Updated : Jul 3, 2018, 1:03 pm IST
SHARE ARTICLE
H. S. Phoolka And Engineer Reviewing the Bridge
H. S. Phoolka And Engineer Reviewing the Bridge

ਐੱਸੈਲ ਇਨਫ਼ਰਾ ਪ੍ਰੋਜੈਕਟ ਮੁੰਬਈ ਦੀ ਕੰਪਨੀ ਵਲੋਂ ਨੈਸ਼ਨਲ ਹਾਈਵੇ 95 'ਤੇ ਮੰਡੀ ਮੁੱਲਾਂਪੁਰ 'ਚ ਬਣਾਇਆ ਗਿਆ ਪੁਲ ਅੱਜ ਬਰਸਾਤ ਤੋਂ ਬਾਅਦ ਮਿੱਟੀ ਨਿਕਲਣ.........

ਮੁੱਲਾਂਪੁਰ ਦਾਖਾ : ਐੱਸੈਲ ਇਨਫ਼ਰਾ ਪ੍ਰੋਜੈਕਟ ਮੁੰਬਈ ਦੀ ਕੰਪਨੀ ਵਲੋਂ ਨੈਸ਼ਨਲ ਹਾਈਵੇ 95 'ਤੇ ਮੰਡੀ ਮੁੱਲਾਂਪੁਰ 'ਚ ਬਣਾਇਆ ਗਿਆ ਪੁਲ ਅੱਜ ਬਰਸਾਤ ਤੋਂ ਬਾਅਦ ਮਿੱਟੀ ਨਿਕਲਣ ਕਾਰਨ ਦਬ ਗਿਆ। ਜੇ ਸਮੇਂ ਸਿਰ ਪੁਲ 'ਤੇ ਟ੍ਰੈਫ਼ਿਕ ਬੰਦ ਨਾ ਕੀਤਾ ਜਾਂਦਾ ਤਾ ਮਾੜੀ ਘਟਨਾ ਵਾਪਰ ਸਕਦੀ ਸੀ ਅਤੇ ਵੱਡਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ। ਪੁਲ ਦੱਬਣ ਦੀ ਜਾਣਕਾਰੀ ਮਿਲਦੇ ਹੀ ਹਲਕਾ ਵਿਧਾਇਕ ਐਚ.ਐਸ. ਫੂਲ਼ਕਾ ਮੌਕੇ 'ਤੇ ਪੁੱਜੇ ਅਤੇ ਮਾਮਲੇ ਦੀ ਜਾਣਕਾਰੀ ਐਨ.ਐਚ.ਏ.ਆਈ. ਦੇ ਇੰਜੀਨੀਅਰ ਨੂੰ ਦਿਤੀ।

ਮੌਕੇ 'ਤੇ ਪੁੱਜੇ ਇੰਜੀਨੀਅਰ ਮਧੂ ਸੂਦਨ, ਠੇਕੇਦਾਰ ਰਵਿੰਦਰ ਸਿੰਘ ਨੇ ਕਿਹਾ ਕਿ ਅਜੇ ਇਹ ਪੁਲ ਟਰਾਇਲ ਬੇਸ 'ਤੇ ਚੱਲ ਰਿਹਾ ਹੈ ਅਤੇ ਜਲਦੀ ਹੀ ਪੁਲ ਦੀ ਮੁਰੰਮਤ ਕਰਵਾ ਕੇ ਪੁਲ ਚਾਲੂ ਕਰਵਾ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਤਿੰਨ ਦਿਨ ਲਈ ਪੁਲ ਦੇ ਇਸ ਪਾਸੇ ਆਵਾਜਾਈ ਬੰਦ ਕਰ ਕੇ ਬੈਰੀਕੇਡ ਲਗਾ ਦਿਤੇ ਗਏ ਹਨ। ਵਿਧਾਇਕ ਫੂਲਕਾ ਨੇ ਪੁਲ ਦਾ ਜਾਇਜ਼ਾ ਲੈਣ ਮੌਕੇ ਕਿਹਾ ਕਿ ਪੁਲ ਦੇ ਨਿਰਮਾਣ ਵਿਚ ਘਟੀਆ ਕਿਸਮ ਦੀ ਸਮੱਗਰੀ ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਕਾਰਨ ਉਦਘਾਟਨ ਤੋਂ ਪਹਿਲਾਂ ਹੀ ਪੁਲ ਦਬ ਗਿਆ ਹੈ।

ਉਨ੍ਹਾਂ ਕਿਹਾ ਕਿ ਉਹ ਪੁਲ ਦਾ ਨਿਰਮਾਣ ਕਰਨ ਵਾਲੀ ਕੰਪਨੀ ਵਿਰੁਧ ਮੁਕੱਦਮਾ ਦਰਜ ਕਰਵਾਉਣਗੇ ਅਤੇ ਪੁਲ ਦੇ ਨਿਰਮਾਣ ਸਮੇਂ ਵਰਤੀ ਗਈ ਸਮੱਗਰੀ ਦੀ ਵੀ ਜਾਂਚ ਕਰਵਾਉਣਗੇ। ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਇਸ ਪੁਲ ਉਪਰ ਕਰੀਬ ਡੇਢ ਫੁੱਟ ਡੂੰਘਾ ਟੋਇਆ ਪੈਣ ਨਾਲ ਹੀ ਵੱਖ ਵੱਖ ਥਾਵਾਂ 'ਤੇ ਪੁੱਲ ਉਤੇ ਤਰੇੜਾਂ ਆ ਗਈਆਂ ਸਨ। ਇਸ ਸਬੰਧੀ ਮੀਡੀਆ ਨੇ ਪ੍ਰਸ਼ਾਸਨ ਨੂੰ ਜਾਗਰੂਕ ਵੀ ਕੀਤਾ ਸੀ ਪਰ ਪ੍ਰਸ਼ਾਸਨ ਅਤੇ ਕੰਪਨੀ ਦੇ ਪ੍ਰਬੰਧਕਾਂ ਵਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿਤਾ ਗਿਆ

ਪਰ ਅੱਜ ਅੱਧਾ ਘੰਟਾ ਹੋਈ ਬਰਸਾਤ ਤੋਂ ਬਾਅਦ ਥਾਣਾ ਦਾਖਾ ਦੇ ਸਾਹਮਣੇ ਪੁਲ ਵਿਚੋਂ ਮਿੱਟੀ ਨਿਕਲਣੀ ਸ਼ੁਰੂ ਹੋ ਗਈ ਤੇ ਦੇਖਦੇ-ਦੇਖਦੇ ਪੁਲ ਦਬਣਾ ਸ਼ੁਰੂ ਹੋ ਗਿਆ। ਪੁਲ ਵਿਚੋਂ ਨਿਕਲੀ ਮਿੱਟੀ ਕਾਰਨ ਪੁਲ ਦੇ ਥੱਲੇ ਮਿੱਟੀ ਦਾ ਵੱਡਾ ਢੇਰ ਲੱਗ ਗਿਆ ਅਤੇ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਐਨ.ਐਚ.ਆਈ.ਏ. ਦੇ ਇੰਜੀਨੀਅਰ ਅਤੇ ਵਿਧਾਇਕ ਫੂਲਕਾ ਨੇ ਪੁਲ ਉਪਰ ਟ੍ਰੈਫ਼ਿਕ ਬੰਦ ਕਰਵਾਈ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement