ਮਰਿਆਦਾ ਦੀ ਪ੍ਰਵਾਹ ਕੀਤੇ ਬਗ਼ੈਰ ਸਿਫ਼ਾਰਸ਼ਾਂ 'ਤੇ ਭੇਜੇ ਜਾਂਦੇ ਰਹੇ ਪਾਵਨ ਸਰੂਪ : ਭੌਰ
Published : Jul 3, 2020, 8:38 am IST
Updated : Jul 3, 2020, 8:38 am IST
SHARE ARTICLE
sukhdev singh bhaur
sukhdev singh bhaur

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਮ ਹੋਏ ਸਰੂਪਾਂ ਸਬੰਧੀ ਇਕ ਹੋਰ 'ਘਰ ਦੇ ਭੇਤੀ' ਦਾ ਵੱਡਾ ਪ੍ਰਗਟਾਵਾ

ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਦੇ ਮੂਲ ਗਠਨ ਦੀ ਭਾਵਨਾ, ਗੁਰਦੁਆਰਿਆਂ ਖਾਸਕਰ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਮਰਿਆਦਾ ਮੁਤਾਬਕ ਸਾਂਭ-ਸੰਭਾਲ ਨੂੰ ਲੈ ਕੇ ਪ੍ਰਤੀਬੱਧਤਾ ਅਤੇ ਜ਼ਿੰਮੇਵਾਰੀ ਇਕ ਵਾਰ ਫਿਰ ਸਵਾਲਾਂ ਦੇ ਘੇਰੇ ਵਿਚ ਹੈ। ਵੱਡੀ ਗਿਣਤੀ 'ਚ ਪਾਵਨ ਸਰੂਪਾਂ ਦੇ ਰੀਕਾਰਡ ਵਿਚ ਨਾ ਹੋਣ ਦੇ ਮਾਮਲੇ ਵਿਚ ਵੀ ਨਿੱਤ ਨਵੇਂ ਪ੍ਰਗਟਾਵੇ ਹੋ ਰਹੇ ਹਨ।

Guru Granth Sahib JiGuru Granth Sahib Ji

ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਦੇ ਹਾਲ ਹੀ ਵਿਚ ਸੇਵਾ ਮੁਕਤ ਹੋਏ ਸਹਾਇਕ ਸੁਪਰਵਾਈਜ਼ਰ ਕੰਵਲਜੀਤ ਸਿੰਘ ਤੋਂ ਬਾਅਦ 2003-2016 ਦਰਮਿਆਨ ਸ਼੍ਰੋਮਣੀ ਕਮੇਟੀ ਦੇ  ਜਨਰਲ ਸਕੱਤਰ ਰਹੇ ਅਤੇ 1996 ਤੋਂ ਮੈਂਬਰ ਜਥੇਦਾਰ ਸੁਖਦੇਵ ਸਿੰਘ ਭੌਰ ਨੇ ਵੀ ਹੁਣ ਇਸ ਮਾਮਲੇ ਵਿੱਚ ਵੱਡੇ 'ਭੇਤ' ਖੋਲ੍ਹੇ ਹਨ।
ਭੌਰ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਰਸੂਖ਼ਵਾਨਾਂ ਵਲੋਂ ਅਕਸਰ ਹੀ ਬਗ਼ੈਰ ਰੀਕਾਰਡ ਜਾਂ 'ਜਮ੍ਹਾਂ-ਖਰਚ' ਦੇ ਲਾਜ਼ਮੀ ਇੰਦਰਾਜ ਕਰਨ ਤੋਂ ਹੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵੱਡੀ ਗਿਣਤੀ ਵਿਚ ਸਿਫ਼ਾਰਸ਼ਾਂ ਉਤੇ ਭੇਜੇ ਜਾਂਦੇ ਰਹੇ ਹਨ।

SGPCSGPC

ਭੌਰ ਨੇ ਅਪਣੇ ਸ਼੍ਰੋਮਣੀ ਕਮੇਟੀ ਹਲਕੇ ਦਾ ਹਵਾਲਾ ਦਿੰਦੇ ਹੋਏ ਹੀ ਦਾਅਵਾ ਕੀਤਾ ਕਿ ਜ਼ਿਲ੍ਹਾ ਨਵਾਂ ਸ਼ਹਿਰ ਨਾਲ ਸਬੰਧਤ ਇਕ ਧਾਰਮਕ ਸਥਾਨ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਰੀਬ ਚਾਲੀ ਸਰੂਪ ਪ੍ਰਾਪਤ ਕਰਨ ਲਈ ਸ਼ੋਮਣੀ ਕਮੇਟੀ ਕੋਲ ਸੰਪਰਕ ਕੀਤਾ ਗਿਆ ਸੀ। ਉਨ੍ਹਾਂ ਦਿਨਾਂ ਵਿਚ ਮਰਹੂਮ ਅਵਤਾਰ ਸਿੰਘ ਮੱਕੜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ। ਭੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵਿਧਾਨ ਅਤੇ ਮਰਿਆਦਾ ਮੁਤਾਬਕ ਸੱਭ ਤੋਂ ਪਹਿਲਾਂ ਸਥਾਨਕ ਸ਼੍ਰੋਮਣੀ ਕਮੇਟੀ ਮੈਂਬਰ ਨੇ ਵੇਖਣਾ ਹੁੰਦਾ ਹੈ ਕਿ ਜਿੱਥੇ ਪਾਵਨ ਸਰੂਪ ਭੇਜੇ ਜਾਣੇ ਹਨ,

avtar singh makkaravtar singh makkar

ਕੀ ਉਥੇ ਗੁਰੂ ਗ੍ਰੰਥ ਸਾਹਿਬ ਦੀ ਤੈਅ ਮਰਿਆਦਾ ਲਾਗੂ ਹੈ ਨਿਭਾਈ ਜਾ ਰਹੀ ਹੈ ਜਾਂ ਨਹੀਂ? ਉਨ੍ਹਾਂ ਦਾਅਵੇ ਨਾਲ ਕਿਹਾ ਕਿ ਜਿਸ ਧਾਰਮਕ ਸਥਾਨ ਵਲੋਂ ਇੰਨੀ ਵੱਡੀ ਗਿਣਤੀ ਵਿਚ ਸਰੂਪ ਮੰਗੇ ਗਏ ਸਨ। ਉਨ੍ਹਾਂ ਉਸ ਬਾਰੇ ਨਿੱਜੀ ਤੌਰ 'ਤੇ ਪੜਤਾਲ ਕੀਤੀ ਸੀ ਅਤੇ ਸਪੱਸ਼ਟ ਤੌਰ ਉਤੇ ਸ਼੍ਰੋਮਣੀ ਕਮੇਟੀ ਨੂੰ ਤੈਅ ਪ੍ਰਕਿਰਿਆ ਮੁਤਾਬਕ ਜਾਣੂ ਕਰਵਾ ਦਿਤਾ ਸੀ ਕਿ ਸਬੰਧਤ ਸਥਾਨ ਉਤੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨੂੰ ਲੈ ਕੇ ਮਰਿਆਦਾ ਨਹੀਂ ਨਿਭਾਈ ਜਾ ਰਹੀ।

Sri Guru Granth Sahib jiSri Guru Granth Sahib ji

ਉਨ੍ਹਾਂ ਇਹ ਵੀ ਕਿਹਾ ਕਿ ਇਸ ਬਾਰੇ ਬਾਕਾਇਦਾ ਪਾਠੀ ਸਿੰਘਾਂ ਦੀ ਟੀਮ ਨੇ ਜਾ ਕੇ ਵੀ ਪੜਤਾਲ ਕੀਤੀ ਸੀ ਤੇ ਉਨ੍ਹਾਂ ਨੇ ਵੀ ਸ਼੍ਰੋਮਣੀ ਕਮੇਟੀ ਨੂੰ ਸਪੱਸ਼ਟ ਕਰ ਦਿਤਾ ਸੀ ਕਿ ਸਬੰਧਤ ਸਥਾਨ ਉਤੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨੂੰ ਲੈ ਕੇ ਲਾਜ਼ਮੀ ਮਰਿਆਦਾ ਦੀ ਕਮੀ ਹੈ। ਭੌਰ ਨੇ ਕਿਹਾ ਕਿ ਸਬੰਧਤ ਧਾਰਮਕ ਸਥਾਨ ਦੇ ਪ੍ਰਬੰਧਕਾਂ ਵਲੋਂ ਅਪਣਾ ਰਸੂਖ ਵਰਤਦੇ ਹੋਏ ਤਤਕਾਲੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਕੋਲ ਰਾਬਤਾ ਕਰ ਲਿਆ ਗਿਆ ਅਤੇ ਮੱਕੜ ਵਲੋਂ ਬਗ਼ੈਰ ਮਰਿਆਦਾ ਦੀ ਪ੍ਰਵਾਹ ਕੀਤਿਆਂ ਚਾਲੀ ਸਰੂਪ ਭੇਜਣ ਦੀ ਸਿਫ਼ਾਰਸ਼ ਕਰ ਦਿੱਤੀ ਗਈ।

sukhdev singh bhaursukhdev singh bhaur

ਭੌਰ ਨੇ ਇਹ ਵੀ ਦਾਅਵਾ ਕੀਤਾ ਕਿ ਅਕਸਰ ਹੀ ਬਗ਼ੈਰ ਰਿਕਾਰਡ ਵਿੱਚ ਚੜ੍ਹਾਇਆ ਜਾਂ ਜਮ੍ਹਾਂ ਖਰਚ ਦਰਜ ਕੀਤਿਆਂ ਪੰਜਾਬ ਤੋਂ ਬਾਹਰ ਚਲਦੇ ਸ਼੍ਰੋਮਣੀ ਕਮੇਟੀ ਮਿਸ਼ਨਾਂ ਅਤੇ ਕਈ ਹੋਰ ਥਾਵਾਂ ਉਤੇ ਵੀ ਇਸੇ ਤਰ੍ਹਾਂ ਸਿਫ਼ਾਰਸ਼ਾਂ ਨਾਲ ਸਰੂਪ ਅਕਸਰ ਭੇਜੇ ਜਾਂਦੇ ਰਹੇ ਹਨ। ਗੁਰਦੁਆਰਾ ਰਾਮਸਰ ਸਾਹਿਬ ਵਿਖੇ ਅੱਗ ਲੱਗਣ ਦੀ ਘਟਨਾ ਕਾਰਨ ਪਾਵਨ ਸਰੂਪਾਂ ਦੇ ਨੁਕਸਾਨੇ ਗਏ ਹੋਣ ਦੀ ਪੁਸ਼ਟੀ ਕਰਦਿਆਂ ਭੌਰ ਨੇ ਕਿਹਾ ਕਿ ਉਹ ਵੀ ਮੌਕਾ ਵੇਖਣ ਗਏ ਸਨ। ਪਰ ਹੁਣ ਜੋ ਤਾਜ਼ਾ ਵਿਵਾਦ ਉਠਿਆ ਹੈ ਉਹ ਦੋ ਵੱਖ-ਵੱਖ ਮਸਲੇ ਹਨ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੀ ਘਟਨਾ ਵਿਚ ਇੰਨੇ ਜ਼ਿਆਦਾ ਸਰੂਪ ਨਹੀਂ ਨੁਕਸਾਨੇ ਗਏ।

Guru Granth sahib jiGuru Granth sahib ji

ਅੱਗ ਲੱਗਣ ਕਾਰਨ ਨੁਕਸਾਨੇ ਗਏ ਸਰੂਪਾਂ ਦੀ ਗਿਣਤੀ ਅਤੇ ਗੁਮ ਹੋਏ ਸਰੂਪਾਂ ਦੀ ਗਿਣਤੀ ਵਿਚ ਵੱਡਾ ਅੰਤਰ ਹੈ। ਇਨ੍ਹਾਂ ਦੋਵਾਂ ਮਾਮਲਿਆਂ ਨੂੰ ਵੱਖ-ਵੱਖ ਤੌਰ 'ਤੇ ਜਾਂਚ ਦਾ ਵਿਸ਼ਾ ਬਣਾਉਣਾ ਚਾਹੀਦਾ ਹੈ ਤੇ ਇਹ ਵੀ ਜਾਂਚ ਕਰਨੀ ਚਾਹੀਦੀ ਹੈ ਕਿ ਜੇਕਰ ਉਨ੍ਹਾਂ ਵਲੋਂ ਕੁੱਝ ਸਾਲ ਪਹਿਲਾਂ ਅੰਤਰਿੰਗ ਕਮੇਟੀ ਵਿਚ ਪਾਸ ਕਰਾਏ ਗਏ ਫ਼ੈਸਲੇ ਮੁਤਾਬਕ ਨਵੇਂ ਛਪੇ ਸਰੂਪਾਂ 'ਚ ਇਕ 'ਗੁਪਤ ਕੋਡ' ਜਾਂ ਨੰਬਰ ਲਾਉਣ ਦੀ ਤਕਨੀਕ ਅਪਣਾਈ ਜਾ ਚੁੱਕੀ ਹੈ ਤਾਂ ਗੁੰਮ ਹੋਏ ਸਰੂਪਾਂ ਦੀ ਥਾਹ ਪਾਉਣੀ ਕੋਈ ਔਖੀ ਨਹੀਂ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement