ਪੰਜਾਬ ’ਚ ਜਿਓ ਦਾ ਦਬਦਬਾ ਬਰਕਰਾਰ, 1.37 ਕਰੋੜ ਗਾਹਕਾਂ ਨਾਲ ਸਭ ਤੋਂ ਅੱਗੇ : ਟ੍ਰਾਈ ਰੀਪੋਰਟ
Published : Jul 3, 2020, 10:58 am IST
Updated : Jul 3, 2020, 10:59 am IST
SHARE ARTICLE
Jio User
Jio User

ਪੰਜਾਬ ’ਚ ਅਪਣੇ ਸਭ ਤੋਂ ਵੱਡੇ, ਤੇਜ  ਤੇ ਵਿਸਤ੍ਰਿਤ  ਟਰੂ 4ਜੀ ਨੈਟਵਰਕ ਕਾਰਨ, ਰਿਲਾਇੰਸ ਜਿਓ 1.37 ਕਰੋੜ ਗਾਹਕਾਂ ਦੇ

ਜਲੰਧਰ , 2 ਜੁਲਾਈ 2020 : ਪੰਜਾਬ ’ਚ ਅਪਣੇ ਸਭ ਤੋਂ ਵੱਡੇ, ਤੇਜ  ਤੇ ਵਿਸਤ੍ਰਿਤ  ਟਰੂ 4ਜੀ ਨੈਟਵਰਕ ਕਾਰਨ, ਰਿਲਾਇੰਸ ਜਿਓ 1.37 ਕਰੋੜ ਗਾਹਕਾਂ ਦੇ ਉੱਚਤਮ ਗਾਹਕ ਆਧਾਰ ਦੇ ਨਾਲ ਪੰਜਾਬ ’ਚ ਨਿਰਵਿਵਾਦ ਰੂਪ ਨਾਲ ਮਾਰਕੀਟ ਲੀਡਰ ਬਣਿਆ ਹੋਇਆ ਹੈ ਅਤੇ ਹਰ ਮਹੀਨੇ ਅਪਣਾ ਗਾਹਕ ਆਧਾਰ ਵਧਾ ਰਿਹਾ ਹੈ। ਭਾਰਤੀ ਦੂਰਸੰਚਾਰ ਨਿਯਾਮਕ ਪ੍ਰਾਧਿਕਰਨ (ਟ੍ਰਾਈ) ਵਲੋਂ ਜਾਰੀ ਕੀਤੇ ਗਏ ਨਿਵੇਕਲੇ ਦੂਰਸੰਚਾਰ ਸਬਸਕ੍ਰਿਪੱਸ਼ਨ ਆਂਕੜਿਆਂ ਮੁਤਾਬਕ ਜਿਓ ਲਗਾਤਾਰ ਪੰਜਾਬ ’ਚ ਅਪਣਾ ਦਬਦਬਾ ਬਣਾਏ ਹੋਏ ਹੈ।

ਪੰਜਾਬ ’ਚ ਜਿਓ ਨੇ ਫ਼ਰਵਰੀ ਮਹੀਨੇ ’ਚ ਹੀ ਕਰੀਬ 2.5 ਲੱਖ ਨਵੇਂ ਗਾਹਕ ਜੋੜੇ ਹਨ। ਪੰਜਾਬ ਸਰਕਲ ’ਚ ਪੰਜਾਬ ਦੇ ਨਾਲ ਚੰਡੀਗੜ ਅਤੇ ਪੰਚਕੂਲਾ ਵੀ ਸ਼ਾਮਲ ਹਨ। ਟ੍ਰਾਈ ਰੀਪੋਰਟ ਮੁਤਾਬਕ 29 ਫਰਵਰੀ 2020 ਤਕ, ਜਿਓ, ਪੰਜਾਬ ’ਚ 1 ਕਰੋੜ 37 ਲੱਖ ਗਾਹਕਾਂ ਦੇ ਨਾਲ ਸਭ ਤੋਂ ਪਸੰਦੀਦਾ ਅਤੇ ਮੋਹਰੀ ਟੈਲੀਕਾਮ ਅਪਰੇਟਰ ਹੈ।

ਕੰਪਨੀ ਮੁਤਾਬਕ ਪੰਜਾਬ ’ਚ ਜਿਓ ਦੀ ਤੇਜ਼ ਗ੍ਰੋਥ ’ਚ ਯੋਗਦਾਨ ਦੇਣ ਵਾਲਾ ਇਕ ਪ੍ਰਮੁੱਖ ਕਾਰਕ ਇਸਦਾ ਮਜਬੂਤ ਅਤੇ ਸਭ ਤੋਂ ਵੱਡਾ ਟਰੂ 4ਜੀ ਨੈਟਵਰਕ ਹੈ। ਇਹ ਸੂਬੇ ’ਚ ਰਿਵਾਇਤੀ 2ਜੀ, 3ਜੀ ਜਾਂ 4ਜੀ ਨੈਟਵਰਕ ਤੋਂ ਵੀ ਵੱਡਾ ਹੈ ਅਤੇ ਪੰਜਾਬ ਦੇ ਕੁਲ ਡੇਟਾ ਟ੍ਰੈਫਿਕ ਦਾ ਦੋ ਤਿਹਾਈ ਤੋਂ ਜ਼ਿਆਦਾ ਵਹਨ ਕਰਦਾ ਹੈ। ਜਿਓ ਪੰਜਾਬ ਦੇ ਸਾਰੇ 22 ਜ਼ਿਲਿ੍ਹਆਂ ਨੂੰ ਜੋੜਨ ਵਾਲਾ ਇਕੱਲਾ ਟੂ4ਜੀ ਨੈੱਟਵਰਕ ਹੈ

File PhotoFile Photo

ਜਿਸ ਵਿਚ 79 ਤਹਿਸੀਲਾਂ, 82 ਉਪ ਤਹਿਸੀਲਾਂ ਅਤੇ 12,500 ਤੋਂ ਜ਼ਿਆਦਾ ਪਿੰਡ ਸ਼ਾਮਲ ਹਨ ਜਿਨ੍ਹਾਂ ਵਿਚ ਚੰਡੀਗੜ੍ਹ (ਯੂਟੀ) ਅਤੇ ਪੰਚਕੂਲਾ ਵੀ ਸ਼ਾਮਲ ਹਨ। ਪੰਜਾਬ ’ਚ ਜਿਓ ਦੇ ਮਾਰਕੀਟ ਲੀਡਰ ਹੋਣ ਲਈ ਇਕ ਹੋਰ ਮਹੱਤਵਪੂਰਨ ਕਾਰਨ ਨੌਜਵਾਨਾਂ ’ਚ ਇਸਦੀ ਬਹੁਤ ਜ਼ਿਆਦਾ ਪ੍ਰਵਾਨਗੀ ਹੈ। ਅੱਜ ਲਗਭਗ ਸਾਰੇ ਪ੍ਰਮੁੱਖ ਅਦਾਰਿਆਂ, ਕਾਲਜਾਂ, ਯੂਨੀਵਰਸਿਟੀਜ਼, ਹੋਟਲਾਂ, ਹਸਪਤਾਲਾਂ, ਮਾਲ ਅਤੇ ਹੋਰਨਾ ਕਮਰਸ਼ੀਅਲ ਸੰਸਥਾਨਾਂ ਨੇ ਜਿਓ ਨੂੰ ਆਪਣਾ ਪਸੰਦੀਦਾ ਡਿਜਿਟਲ ਪਾਰਟਨਰ ਚੁਣਿਆ ਹੈ। ਜਿਓ ਨੇ ਨਾ ਸਿਰਫ਼ ਬੇਹਤਰ ਕਨੈਕਟੀਵਿਟੀ ਦੀ ਪੇਸ਼ਕਸ਼ ਕੀਤੀ ਹੈ,

ਸਗੋਂ ਡਿਜਿਟਲ ਲਾਈਫ਼ ਦਾ ਇਕ ਨਵਾਂ ਤਰੀਕਾ ਜਿਸ ਨੂੰ ਲੋਕ ਪੂਰੇ ਦਿਲ ਨਾਲ ਅਪਨਾ ਰਹੇ ਹਨ। ਟ੍ਰਾਈ ਦੀ ਨਿਵੇਕਲੀ ਰਿਪੋਰਟਾਂ ਮੁਤਾਬਕ, ਜਿਓ ਹੁਣ ਪੰਜਾਬ ’ਚ ਵਿਆਪਕ ਤੌਰ ’ਤੇ ਮਾਰਕੀਟ ਲੀਡਰ ਹੈ, ਜਿਸਦੇ ਕੋਲ ਟੈਲਿਕਾਮ ਪ੍ਰਦਰਸ਼ਨ ਭਾਵ ਰੈਵਨਿਊ ਮਾਰਕੀਟ ਸ਼ੇਅਰ (ਆਰਐਮਐਸ) ਅਤੇ ਕਸਟਮਰ ਮਾਰਕੀਟ ਸ਼ੇਅਰ (ਸੀਐਮਐਸ) ਦੋਵੇਂ ਪ੍ਰਮੁੱਖ ਮਾਪਦੰਡਾਂ ’ਚ ਸ਼ਿਖਰ ਸਥਾਨ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement