ਦੇਸ਼ ਦਾ PM ਬਦਲ ਦਿਓ ਮਸਲਾ ਆਪਣੇ ਆਪ ਹੱਲ ਹੋ ਜਾਵੇਗਾ- Gurnam Charuni
Published : Jul 3, 2021, 6:17 pm IST
Updated : Jul 3, 2021, 6:17 pm IST
SHARE ARTICLE
Change the PM of the country will solve the issue automatically- Gurnam Charuni
Change the PM of the country will solve the issue automatically- Gurnam Charuni

Gurnam Charuni ਹਜ਼ਾਰਾਂ ਗੱਡੀਆਂ ਦੇ ਕਾਫ਼ਲੇ ਨਾਲ ਦਿੱਲੀ ਹੋਏ ਰਵਾਨਾ

ਮੁਹਾਲੀ : ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ  ਸੱਤ ਮਹੀਨੇ ਹੋ ਗਏ  ਹਨ। ਇਸ ਦੌਰਾਨ  ਚਾਰ ਸੌ ਤੋਂ ਵੱਧ ਕਿਸਾਨ ਸ਼ਹੀਦੀ ਹੋ ਹਨ। ਇਸ ਦੇ ਬਾਵਜੂਦ ਕੇਂਦਰ ਸਰਕਾਰ ਕੇ ਕੰਨਾਂ ‘ਤੇ ਜੂੰਅ ਨਹੀਂ ਸਰਕ ਰਹੀ।

Change the PM of the country will solve the issue automatically- Gurnam CharuniChange the PM of the country will solve the issue automatically- Gurnam Charun

ਪਰ ਕਿਸਾਨਾਂ ਦੇ ਹੌਸਲੇ ਵੀ ਬੁਲੰਦ ਹਨ, ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਏ ਬਿਨ੍ਹਾਂ ਆਪਸ ਆਪਣੇ ਪਿੰਡਾਂ ਨੂੰ ਪਰਤਣ ਵਾਲੇ ਨਹੀਂ ਹਨ।  ਦਿੱਲੀ ਬਾਰਡਰ ਤੇ ਬੈਠੇ ਕਿਸਾਨਾਂ ਦਾ ਹੌਸਲਾ ਵਧਾਉਣ ਅਤੇ ਕਿਸਾਨੀ ਸੰਘਰਸ਼  ਵਿਚ ਆਪਣਾ ਹਿੱਸਾ ਪਾਉਣ ਲਈ ਵੱਖ- ਵੱਖ ਪਿੰਡਾਂ ਤੋਂ ਕਿਸਾਨਾਂ ਦੇ ਜਥੇ ਦਿੱਲੀ ਰਵਾਨਾ ਹੋ ਰਹੇ ਹਨ।

Change the PM of the country will solve the issue automatically- Gurnam CharuniChange the PM of the country will solve the issue automatically- Gurnam Charuni

 ਇਸਦੇ ਨਾਲ ਹੀ  ਅੱਜ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਤੇ ਬੀ ਕੇ ਯੂ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚਡੂਨੀ ਹਜ਼ਾਰਾਂ ਗੱਡੀਆਂ ਦੇ ਕਾਫਲੇ ਨਾਲ ਦਿੱਲੀ ਰਵਾਨਾ ਹੋਏ।  

ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਗੁਰਨਾਮ ਸਿੰਘ ਚਡੂਨੀ  ਨੇ ਕਿਹਾ ਕਿ  ਜੋ ਅੱਜ ਦਿੱਲੀ ਜੱਥਾ ਦਵਾਨਾ ਹੋ ਰਿਹਾ ਹੈ  ਉਸ ਵਿਚ ਮੁਹਾਲੀ, ਚੰਡੀਗੜ੍ਹ, ਪੰਚਕੂਲਾ ਦੇ ਕਿਸਾਨ ਹਨ ਤੇ  ਸਰਕਾਰ ਨੂੰ ਵਿਖਾਉਣਾ ਹੈ ਕਿ ਕਿਸਾਨਾਂ ਦੇ ਹੌਸਲੇ ਅਜੇ ਵੀ ਬੁਲੰਦ ਹਨ।

Change the PM of the country will solve the issue automatically- Gurnam CharuniChange the PM of the country will solve the issue automatically- Gurnam Charuni

ਕਿਸਾਨਾਂ ਦੀ  ਸੰਖਿਆ ਘਟੀ ਨਹੀਂ  ਸਗੋਂ ਉਹਨਾਂ ਵਿਚ ਪਹਿਲਾਂ ਨਾਲੋ ਵੀ ਜਿਆਦਾ ਜੋਸ਼ ਹੈ। ਉਹਨਾਂ ਕਿਹਾ ਕਿ ਇਥੋਂ ਜਥਾ ਲੈ  ਕੇ ਜਾਣ ਦਾ ਮਤਲਬ ਹੈ ਕਿ ਸ਼ਹਿਰ ਦੇ ਲੋਕ ਵੀ ਉਹਨਾਂ ਨਾਲ ਹੈ ਕਿਉਂਕਿ ਇਹ ਜਨ ਅੰਦੋਲਨ ਹੈ।  

ਉਹਨਾਂ ਕਿਹਾ ਕਿ ਗਿਆਰਾਂ ਵਾਰ ਮੀਟਿੰਗਾਂ ਹੋਈਆਂ ਹਨ ਤੇ ਉਹਨਾਂ ਹਰ ਵਾਰ ਮੀਟਿੰਗ ਵਿਚ ਇਹੀ ਪੁੱਛਿਆ ਕਿ ਇਹ ਕਾਨੂੰਨ ਕਿਸ ਪਾਸਿਓ ਕਿਸਾਨਾਂ ਲਈ ਫਾਇਦੇਮੰਦ ਹਨ ਪਰ ਕੇਂਦਰ ਦੀ ਸਰਕਾਰ ਹਜੇ ਤੱਕ ਇਹ ਨਹੀਂ ਦੱਸ ਸਕੀ। ਅਸੀਂ ਮੀਡੀਆ ਦੇ ਮਾਧਿਆਮ ਰਾਹੀਂ ਪੁੱਛ ਲੈਂਦੇ ਹਾਂ  ਕਿ ਇਹ ਕਾਨੂੰਨ ਕਿਸਾਨਾਂ ਦੇ ਫਾਇਦੇ ਲਈ ਕਿਵੇਂ ਹਨ। ਇਹਨਾਂ ਕਾਨੂੰਨਾਂ ਦਾ  ਨਾਮ ਖੇਤੀ ਕਾਨੂੰਨ ਕਿਉਂ ਰੱਖਿਆ ਗਿਆ?

Change the PM of the country will solve the issue automatically- Gurnam CharuniChange the PM of the country will solve the issue automatically- Gurnam Charuni

 ਇਹ ਤਾਂ ਖੇਤੀ ਵਪਾਰਕ ਕਾਨੂੰਨ ਹਨ ਉਹ ਵਪਾਰੀਆਂ ਲਈ ਬਣਾਏ ਗਏ ਹਨ।  ਉਹਨਾਂ ਕਿਹਾ ਜੇ ਸਰਕਾਰ ਬੈਠ ਕੇ ਨਹੀਂ ਗੱਲ ਕਰਨਾ  ਚਾਹੁੰਦੀ ਤਾਂ ਉਹ  ਮੀਡੀਆ ਸਾਹਮਣੇ ਆ ਕੇ ਖੁੱਲ੍ਹੇ ਮੰਚ ਤੇ ਆ ਕੇ  ਗੱਲ ਕਰ  ਲੈਣ ਅਸੀਂ ਸਾਰਿਆਂ ਤਰੀਕਿਆਂ ਨਾਲ  ਗੱਲਬਾਤ ਕਰਨ ਲਈ ਤਿਆਰ ਹਾਂ। ਉਹਨਾਂ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਬਦਲ ਦੇਵੋਂ ਸਾਰੀ ਸਮੱਸਿਆ ਦੂਰ ਹੋ ਜਾਵੇਗੀ। ਉਹਨਾਂ ਕਿਹਾ ਕਿ ਜੇ ਸਰਕਾਰ ਗੱਲਬਾਤ ਕਰਨ ਲਈ ਬੁਲਾਵੇਗੀ ਤਾਂ ਉਹ ਜ਼ਰੂਰ ਜਾਣਗੇ।

Change the PM of the country will solve the issue automatically- Gurnam CharuniChange the PM of the country will solve the issue automatically- Gurnam Charuni

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement