ਕਿਸਾਨਾਂ ਨੇ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਡੇਢ ਏਕੜ ਝੋਨਾ ਵਾਹਿਆ
Published : Jul 3, 2021, 7:49 am IST
Updated : Jul 3, 2021, 7:49 am IST
SHARE ARTICLE
image
image

ਕਿਸਾਨਾਂ ਨੇ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਡੇਢ ਏਕੜ ਝੋਨਾ ਵਾਹਿਆ

ਬਰਨਾਲਾ/ਧਨੌਲਾ, 2 ਜੁਲਾਈ (ਹਰਜਿੰਦਰ ਸਿੰਘ ਪੱਪੂ/ਅਮਨਦੀਪ ਬਾਂਸਲ) : ਜਦੋਂ ਦੇ ਕਿਸਾਨ ਕੇਂਦਰ ਦੀ ਮੋਦੀ ਹਕੂਮਤ ਵਲੋਂ ਪਾਸ ਕੀਤੇ ਗਏ ਤਿੰਨ ਕਾਲੇ ਕਾਨੂੰਨਾਂ ਵਿਰੁਧ ਪਹਿਲਾਂ ਪੰਜਾਬ ਤੇ ਸੱਤ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਬੈਠ ਕੇ ਧਰਨੇ ਮੁਜਾਹਰੇ ਕਰ ਰਹੇ ਹਨ, ਵਿਰੁਧ ਸ਼ੁਰੂ ਤੋਂ ਹੀ ਅੱਗ ਕੱਢ ਰਹੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦੇ ਜੱਦੀ ਪਿੰਡ ਧਨੌਲਾ ਵਿਖੇ ਉਨ੍ਹਾਂ ਦੀ ਜ਼ਮੀਨ 'ਚ ਲਗਾਏ ਗਏ ਝੋਨੇ ਨੂੰ  ਕਿਸਾਨਾਂ ਵਲੋਂ ਵਾਹ ਦਿਤਾ ਗਿਆ | ਧਨੌਲਾ ਵਿਖੇ ਇੱਕਤਰ ਹੋਏ ਸੈਂਕੜੇ ਕਿਸਾਨਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਦੇ ਪਿੰਡ ਧਨੌਲਾ ਵਿਖੇ ਜਨਮ ਲੈਣ ਵਾਲੇ ਹਰਜੀਤ ਗਰੇਵਾਲ ਕਦੇ ਇਕ ਵੀ ਸ਼ਬਦ ਅਪਣੇ ਕਿਸਾਨ ਭਰਾਵਾਂ ਲਈ ਮੂੰਹ 'ਚੋਂ ਨਹੀਂ ਕੱਢਿਆ | ਹਮੇਸ਼ਾ ਅੰਦੋਲਨ 'ਚ ਸ਼ਾਮਲ ਕਿਸਾਨਾਂ ਨੂੰ  ਖ਼ਾਲਿਸਤਾਨੀ, ਪਾਕਿਸਤਾਨੀ, ਅਤਿਵਾਦੀ ਤੇ ਨਕਸਲਵਾੜੀ ਆਦਿ ਕਿਹਾ ਗਿਆ | ਕਿਸਾਨਾਂ ਨੇ ਕਿਹਾ ਕਿ ਪੰਜਾਬ ਦੀ ਧਰਤੀ 'ਤੇ ਪੈਦਾ ਹੋਣ ਵਾਲਾ ਕੋਈ ਆਗੂ ਅਪਣਿਆਂ ਵਿਰੁਧ ਮਾੜੇ ਤੋਂ ਮਾੜੇ ਸ਼ਬਦਾਂ ਦਾ ਇਸਤੇਮਾਲ ਕਰਦਾ ਹੋਇਆ | ਕਾਲੇ ਤਿੰਨ ਕਾਨੂੰਨ ਪਾਸ ਕਰਨ ਵਾਲੇ ਕੇਂਦਰ ਦੀ ਮੋਦੀ ਸਰਕਾਰ ਨੂੰ  ਸਹੀ ਤੇ ਅਪਣੇ ਕਿਸਾਨਾਂ ਨੂੰ  ਗ਼ਲਤ ਪੇਸ਼ ਕਰੇ ਤਾਂ ਉਹ ਪੰਜਾਬ ਦਾ ਵਾਸੀ ਨਹੀਂ ਹੋ ਸਕਦਾ | ਕਿਸਾਨਾਂ ਨੇ ਕਿਹਾ ਕਿ ਅਜੇ ਤਾਂ ਡੇਢ ਏਕੜ 'ਚ ਝੋਨਾ ਹੀ ਵਾਹਿਆ ਗਿਆ ਹੈ | ਆਉਣ ਵਾਲੇ ਸਮੇਂ 'ਚ ਗਰੇਵਾਲ ਨੂੰ  ਜ਼ਿਲ੍ਹਾ 'ਚ ਵੜਨ ਨਹੀਂ ਦਿਤਾ ਜਾਵੇਗਾ | 
 

SHARE ARTICLE

ਏਜੰਸੀ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement