ਭਾਰਤ ਦਾ ਮੋਹਰੀ ਉਦਯੋਗਿਕ ਸੂਬਾ ਤੇ ਤਰਜੀਹੀ ਆਲਮੀ ਨਿਵੇਸ਼ ਟਿਕਾਣਾ ਬਣਨ ਦੀਆਂ ਬਰੂਹਾਂ
Published : Jul 3, 2021, 7:53 am IST
Updated : Jul 3, 2021, 7:53 am IST
SHARE ARTICLE
image
image

ਭਾਰਤ ਦਾ ਮੋਹਰੀ ਉਦਯੋਗਿਕ ਸੂਬਾ ਤੇ ਤਰਜੀਹੀ ਆਲਮੀ ਨਿਵੇਸ਼ ਟਿਕਾਣਾ ਬਣਨ ਦੀਆਂ ਬਰੂਹਾਂ

'ਤੇ ਪਹੁੰਚਿਆ ਪੰਜਾਬ : ਕੈਪਟਨ ਅਮਰਿੰਦਰ ਸਿੰਘ


ਚੰਡੀਗੜ੍ਹ, 2 ਜੁਲਾਈ (ਭੁੱਲਰ): ਸੂਬੇ ਵਿਚ ਨਿਵੇਸ਼ ਦੇ ਸੁਖਾਵੇਂ ਮਾਹੌਲ ਨੂੰ  ਉਤਸ਼ਾਹਤ ਕਰਨ ਦੀ ਸਫ਼ਲਤਾ ਉਤੇ ਸੰਤੁਸ਼ਟੀ ਜਾਹਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਭਰੋਸਾ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਜਾਬ, ਭਾਰਤ ਦੇ ਉਦਯੋਗਿਕ ਨਕਸ਼ੇ ਉਤੇ ਮੋਹਰੀ ਸੂਬਾ ਅਤੇ ਇਸ ਨੂੰ  ਸੱਭ ਤੋਂ ਵੱਧ ਤਰਜੀਹੀ ਆਲਮੀ ਨਿਵੇਸ਼ ਟਿਕਾਣੇ ਵਜੋਂ ਉਭਰਨ ਦੇ ਦਰ ਉਤੇ ਆਣ ਪਹੁੰਚਿਆ ਹੈ |
ਮੁੱਖ ਮੰਤਰੀ ਨੇ ਨਿਵੇਸ਼ ਪੱਖੀ ਮਾਹੌਲ ਸਿਰਜਣ ਅਤੇ ਮਈ, 2021 ਤੱਕ 86,819 ਕਰੋੜ ਦੀ ਲਾਗਤ ਵਾਲੇ 2661 ਨਿਵੇਸ਼ ਪ੍ਰਸਤਾਵਾਂ ਵਿਚ ਸੁਵਿਧਾ ਪ੍ਰਦਾਨ ਕਰਨ ਲਈ ਕੀਤੀ ਸ਼ਾਨਦਾਰ ਪ੍ਰਗਤੀ ਦੀ ਸ਼ਲਾਘਾ ਕੀਤੀ ਜਿਸ ਨਾਲ ਰੋਜਗਾਰ ਦੇ 323,260 ਮੌਕੇ ਸਿਰਜੇ ਜਾਣਗੇ |
ਮੁੱਖ ਮੰਤਰੀ ਨੇ ਕਿਹਾ ਕਿ ਮਾਰਚ, 2017 ਵਿਚ ਉਨ੍ਹਾਂ ਦੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਲੈ ਕੇ ਸੂਬੇ ਦੇ ਉਦਯੋਗਿਕ ਸੈਕਟਰ ਵਿਚ ਅਥਾਹ ਤਰੱਕੀ ਕੀਤੀ ਹੈ | ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਉਦਯੋਗ ਪੱਖੀ ਨਵੀਂ ਨੀਤੀ ਲਿਆਂਦੀ ਗਈ ਜਿਸ ਨਾਲ ਕਾਰੋਬਾਰ ਸੁਖਾਲਾ ਹੋਇਆ ਅਤੇ ਨਿਵੇਸ਼ਕਾਂ ਵਿਚ ਭਰੋਸਾ ਪੈਦਾ ਕੀਤਾ | ਮੁੱਖ ਮੰਤਰੀ ਨੇ ਦਸਿਆ ਕਿ ਕੋਵਿਡ ਸੰਕਟ ਦੇ ਕਾਰਨ ਆਰਥਿਕਤਾ ਦੀ ਰਫ਼ਤਾਰ ਵਿਚ ਮੱਠੀ ਹੋਣ ਦੇ ਬਾਵਜੂਦ ਸੂਬੇ ਨੇ ਮਈ, 2021 ਵਿਚ 2277 ਕਰੋੜ ਰੁਪਏ ਦੀ ਲਾਗਤ ਨਾਲ 267 ਨਿਵੇਸ਼ ਪ੍ਰਸਤਾਵ ਪ੍ਰਾਪਤ ਕੀਤੇ ਹਨ |
ਮੁੱਖ ਮੰਤਰੀ ਨੇ ਉਦਯੋਗਿਕ ਯੂਨਿਟ ਸਥਾਪਤ ਕਰਨ ਲਈ ਸੰਭਾਵੀ ਨਿਵੇਸ਼ਕਾਰਾਂ ਅਤੇ ਉੱਦਮੀਆਂ ਲਈ ਪ੍ਰਵਾਨਗੀ ਵਿਚ ਤੇਜੀ ਲਿਆਉਣ ਨੂੰ  ਯਕੀਨੀ ਬਣਾਉਣ ਲਈ ਲੀਹੋਂ ਹਟਵੇਂ ਅਨੇਕਾਂ ਕਦਮ ਚੁੱਕਣ ਲਈ ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪ੍ਰੋਮੋਸ਼ਨ (ਪੀ.ਬੀ.ਆਈ.ਪੀ.) ਵਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਹਰੇਕ ਜ਼ਿਲ੍ਹੇ ਵਿਚ ਉਦਯੋਗਿਕ ਅਤੇ ਨਿਵੇਸ਼ ਉਤਸ਼ਾਹਤ ਬਿਊਰੋ ਦੀ ਸਥਾਪਨਾ ਕਰਨ ਦੇ ਹਾਲ ਹੀ ਵਿਚ ਕੀਤੇ ਗਏ ਫ਼ੈਸਲੇ ਨਾਲ ਸੂਬੇ ਵਿਚ ਕਾਰੋਬਾਰ ਕਰਨਾ ਹੋਰ ਵੀ ਸੁਖਾਲਾ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਬਿਜਨਸ ਫ਼ਸਟ ਪੋਰਟਲ ਰਾਹੀਂ ਸਮੇਂ ਸਿਰ ਪ੍ਰਵਾਨਗੀਆਂ ਦੇਣ, ਐਨ.ਓ.ਸੀ. ਅਪਲਾਈ ਕਰਨ ਅਤੇ ਮਨਜ਼ੂਰੀਆਂ ਸਮੇਂ ਸਿਰ ਜਾਰੀ ਵਿਚ ਸੁਵਿਧਾ ਮੁਹਈਆ ਕਰਵਾਈ ਜਾਵੇਗੀ |
ਇਨਵੈਸਟਮੈਂਟ ਪ੍ਰੋਮੋਸ਼ਨ ਦੇ ਪ੍ਰਮੁੱਖ ਸਕੱਤਰ ਅਲੋਕ ਸ਼ੇਖਰ ਨੇ ਦਸਿਆ ਕਿ ਮਈ, 2021 ਵਿਚ 2277 ਕਰੋੜ ਰੁਪਏ ਦੇ ਪ੍ਰਸਤਾਵ ਪ੍ਰਾਪਤ ਹੋਏ ਹਨ ਜਿਨ੍ਹਾਂ ਵਿਚੋਂ 1206 ਕਰੋੜ ਰੁਪਏ ਦੀ ਲਾਗਤ ਨਾਲ ਸਬੰਧਤ ਪ੍ਰਾਜੈਕਟ ਰੀਅਲ ਅਸਟੇਟ, ਮਕਾਨ ਅਤੇ ਬੁਨਿਆਦੀ ਢਾਂਚੇ, ਸੈਰ ਸਪਾਟਾ ਤੇ ਪ੍ਰਾਹੁਣਚਾਰੀ, ਸਿਹਤ ਸੰਭਾਲ, ਮੈਨੂਫੈਕਚਰਿੰਗ ਤੇ ਖੇਤੀਬਾੜੀ, ਫ਼ੂਡ ਪ੍ਰੋਸੈਸਿੰਗ ਅਤੇ ਬੈਵਰੇਜ ਨਾਲ ਸਬੰਧਤ ਹਨ | ਨਿਵੇਸ਼ ਪੰਜਾਬ ਦੇ ਸੀ.ਈ.ਓ. ਰੱਜਤ ਅਗਰਵਾਲ ਦੇ ਮੁਤਾਬਕ ਮਾਰਚ, 2017 ਤੋਂ ਲੈ ਕੇ 2661 ਪ੍ਰਾਜੈਕਟ ਸ਼ੁਰੂ ਹੋਏ ਹਨ ਜਿਨ੍ਹਾਂ ਵਿਚੋਂ 54 ਫ਼ੀ ਸਦੀ ਨੇ ਵਪਾਰਕ ਉਤਪਾਦਨ ਸ਼ੁਰੂ ਕਰ ਦਿਤਾ ਹੈ ਜਦਕਿ 37 ਫ਼ੀ ਸਦੀ ਉਸਾਰੀ ਅਧੀਨ ਜਾਂ ਉਸਾਰੀ ਤੋਂ ਬਾਅਦ ਦੇ ਪੜਾਅ ਉਤੇ ਹਨ |
ਸੂਬੇ ਭਰ ਵਿਚ ਪ੍ਰਾਜੈਕਟਾਂ ਦੀ ਖੇਤਰ ਪੱਧਰ 'ਤੇ ਵੰਡ ਦੇ ਸੰਦਰਭ ਵਿਚ, ਸ੍ਰੀ ਅਗਰਵਾਲ ਨੇ ਦਸਿਆ ਕਿ ਏਰੋਸਪੇਸ, ਐਮਆਰਓ ਅਤੇ ਡਿਫ਼ੈਂਸ ਵਿਚ ਦੋ ਪ੍ਰਾਜੈਕਟ ਸਥਾਪਤ ਕੀਤੇ ਗਏ ਹਨ ਜਦਕਿ ਫ਼ੂਡ ਪ੍ਰੋਸੈਸਿੰਗ ਅਤੇ ਬੈਵਰੇਜ ਵਿਚ 386, ਏਲੌਏ ਸਟੀਲ ਅਤੇ ਸਟੀਲ ਵਿਚ 150, ਆਟੋ ਅਤੇ ਆਟੋ ਕੰਪੋਨੈਂਟਸ ਵਿਚ 82, ਸਾਈਕਲ ਅਤੇ ਸਾਈਕਲ ਕੰਪੋਨੈਂਟਸ/ਪਾਰਟਸ ਵਿਚ 30, ਬਾਇਓਟੈਕਨਾਲੌਜੀ ਵਿਚ ਸੱਤ, ਕੈਮੀਕਲ ਅਤੇ ਪੈਟਰੋਕੈਮੀਕਲ ਵਿਚ 36, ਈ-ਵਹੀਕਲ ਵਿਚ ਦੋ, ਸਿਖਿਆ ਵਿਚ 36, ਇਲੈਕਟ੍ਰਾਨਿਕ ਵਿਚ 28, ਫੁਟਵੇਅਰ ਅਤੇ ਅਸੈਸਰੀਜ ਵਿਚ 18, ਹੈਲਥਕੇਅਰ ਵਿਚ 49, ਆਈਟੀ ਅਤੇ ਆਈਟੀਈਐਸ ਵਿਚ 82, ਲੈਦਰ ਵਿਚ ਦੋ, ਲਾਈਫ਼ ਸਾਇੰਸ ਵਿਚ ਇਕ, ਲਾਈਟ ਇੰਜੀਨੀਅਰਿੰਗ ਅਤੇ ਮਸੀਨ ਟੂਲ ਵਿਚ 18, ਲਾਜਿਸਟਿਕ ਵਿਚ 29, ਮੈਨੂਫੈਕਚਰਿੰਗ ਵਿਚ 858, ਮੀਡੀਆ ਅਤੇ ਇੰਟਰਟੇਨਮੈਂਟ ਵਿਚ 11, ਮੈਡੀਕਲ ਉਪਕਰਨਾਂ ਵਿਚ ਅੱਠ, ਐਨਆਰਐਸਈ ਪਾਵਰ ਪ੍ਰਾਜੈਕਟਾਂ ਵਿਚ 23, ਹੋਰ ਸੇਵਾਵਾਂ ਸਬੰਧੀ ਪ੍ਰਾਜੈਕਟਾਂ ਵਿਚ 49, ਫ਼ਾਰਮਾਸਿਊਟੀਕਲ ਵਿਚ 49, ਪਲਾਸਟਿਕ ਵਿਚ 35, ਪਾਵਰ ਵਿਚ ਪੰਜ, ਰੀਅਲ ਅਸਟੇਟ, ਹਾਊਸਿੰਗ ਅਤੇ ਬੁਨਿਆਦੀ ਢਾਂਚੇ ਵਿਚ 215, ਰੀਟੇਲ ਅਤੇ ਈ-ਕਾਮਰਸ ਵਿਚ 11, ਹੁਨਰ ਵਿਕਾਸ ਕੇਂਦਰਾਂ ਵਿਚ ਚਾਰ, ਸਟਾਰਟ-ਅੱਪਸ ਵਿਚ ਅੱਠ, ਟੈਕਸਟਾਈਲ, ਤਕਨੀਕੀ ਟੈਕਸਟਾਈਲ, ਅਪੈਰਲਸ ਅਤੇ ਮੇਕ-ਅੱਪ ਵਿਚ 199 ਅਤੇ ਸੈਰ-ਸਪਾਟਾ ਤੇ ਪ੍ਰਾਹੁਣਚਾਰੀ ਦੇ ਖੇਤਰ ਵਿੱਚ 128 ਪ੍ਰਾਜੈਕਟ ਸ਼ਾਮਲ ਹਨ |

SHARE ARTICLE

ਏਜੰਸੀ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement