ਸ਼੍ਰੋਮਣੀ ਕਮੇਟੀ ਨੇ ਨਵੇਂ ਜੋੜਾ ਘਰ ਲਈ ਲੰਗਰ ਦੀ ਸਰਕਾਰੀ ਥਾਂ ’ਤੇ ਕਬਜ਼ਾ ਕਰ ਕੇ ਬੁਲਡੋਜ਼ਰ ਫੇਰਿਆ
Published : Jul 3, 2021, 10:19 am IST
Updated : Jul 3, 2021, 10:19 am IST
SHARE ARTICLE
File Photo
File Photo

ਲੰਗਰ ਸਾਧ ਸੰਗਤ ਦੇ ਸੇਵਾਦਾਰ ਕੁਲਜੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਵਿਰੁਧ ਲਾਏ ਧੱਕੇਸ਼ਾਹੀ ਦੇ ਦੋਸ਼

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੀ ਅਕਾਲ ਤਖ਼ਤ ਸਾਹਿਬ ਨਜ਼ਦੀਕ ਨਗਰ ਨਿਗਮ ਦੀ ਗਲਿਆਰਾ ਸਕੀਮ ਹੇਠ ਪਿਛਲੇ 30 ਸਾਲਾਂ ਤੋਂ ਲਗ ਰਹੇ ਲੰਗਰ ਵਾਲੀ ਥਾਂ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਅੱਜ ਸਵੇਰੇ ਬੁਲਡੋਜ਼ਰ ਫੇਰ ਦਿਤਾ ਹੈ। ਇਸ ਦੇ ਨਜਦੀਕ ਆਰਜੀ ਜੋੜਾ ਘਰ ਨੂੰ ਵੀ ਢਾਹ ਕੇ ਜਥੇਦਾਰ ਸਾਹਿਬ ਤੇ ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਨਵਾ ਜੋੜਾ ਘਰ ਉਸਾਰਨ ਲਈ ਨੀਹ ਪੱਥਰ ਰੱਖ ਦਿਤਾ।

ਇਹ ਵੀ ਪੜ੍ਹੋ -  ਕੋਟਕਪੂਰਾ ਗੋਲੀਕਾਂਡ: ਐਸਆਈਟੀ ਕੋਲ ਭਾਈ ਪੰਥਪ੍ਰੀਤ ਸਮੇਤ 13 ਪੰਥਦਰਦੀਆਂ ਨੇ ਕਰਵਾਏ ਬਿਆਨ ਕਲਮਬੱਧ

Akal Thakt Sahib Akal Thakt Sahib

ਇਹ ਵੀ ਪੜ੍ਹੋ -  ਜਦ ਇੰਗਲੈਂਡ ਦੀ ਮਹਾਰਾਣੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਾਹਲੀ ਵਿਚ ਪ੍ਰਕਾਸ਼ਨਾ ਕਰਵਾਈ

ਇਸ ਮੌਕੇ ਸੰਤ ਬਾਬਾ ਭੂਰੀ ਵਾਲੇ ਬਾਬਾ ਕਸ਼ਮੀਰ ਸਿੰਘ, ਬਾਬਾ ਸੁਖਦੇਵ ਸਿੰਘ ਤੇ ਸ਼੍ਰੋਮਣੀ ਕਮੇਟੀ ਅਧਿਕਾਰੀ ਅਤੇ ਸ਼੍ਰੋਮਣੀ ਕਮੇਟੀ ਮੈਬਰ ਮੌਜੂਦ ਸਨ। ਇਸ ਸਬੰਧੀ ਕੁਲਜੀਤ ਸਿੰਘ ਸੇਵਾਦਾਰ ਲੰਗਰ ਸਾਧ ਸੰਗਤ ਨੇ ਦੋਸ਼ ਲਾਉਂਦਿਆਂ ਦਸਿਆ ਕਿ ਉਹ ਇਥੇ ਕਰੀਬ 30 ਸਾਲ ਤੋਂ ਗੁਰੂ ਘਰ ਆਉਣ ਵਾਲੀ ਸੰਗਤ ਨੂੰ ਸਵੇਰੇ 4 ਤੋ 7 ਵਜੇ ਤੱਕ ਲੰਗਰ ਪਾਣੀ ਛਕਾਂਉਦੇ ਸਨ।

SGPC SGPC

ਲੰਗਰ ਸੇਵਾਦਾਰ ਨੇ ਦਸਿਆ ਕਿ ਸਾਨੂੰ ਸ਼੍ਰੋਮਣੀ ਕਮੇਟੀ ਨੇ ਇਥੇ ਕਾਰਵਾਈ ਕਰਨ ਤੋਂ ਪਹਿਲਾਂ ਕੋਈ ਅਗੇਤੀ ਸੂੁਚਨਾ ਨਹੀਂ ਸੀ ਦਿਤੀ, ਜਿਸ ਕਾਰਨ ਉਨ੍ਹਾਂ ਦਾ ਕੀਮਤੀ ਸਮਾਨ ਪਤੀਲੇ, ਬਰਤਨ ਹੋਰ ਜ਼ਰੂਰੀ ਸਮਾਨ ਧੱਕੇ ਨਾਲ ਲੈ ਗਏ। ਉਸ ਨੇ ਦਸਿਆ ਕਿ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਉਨ੍ਹਾਂ ਨਾਲ ਧੱਕਾ ਮੁੱਕੀ ਕੀਤੀ।

LangarLangar

ਲੰਗਰ ਸੇਵਾਦਾਰ ਨੇ ਦਸਿਆ ਕਿ ਉਹ ਲੰਗਰ ਦਰਬਾਰ ਸਾਹਿਬ ਦੇ ਅਧਿਕਾਰੀਆਂ ਦੀ ਸਹਿਮਤੀ ਨਾਲ ਹਰ ਰੋਜ਼ ਸਵੇੇਰੇ ਲਾਂਉਦੇ ਸਨ। ਇਸ ਮੌਕੇ ਸਰਕਾਰੀ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਸ਼੍ਰੋਮਣੀ ਕਮੇਟੀ ਦੀ ਇਸ ਕਾਰਵਾਈ ਦੀ ਵਿਰੋਧਤਾ ਕੀਤੀ, ਪਰ ਉਹ ਵੀ ਬੇਵੱਸ ਪਾਏ ਗਏ। ਇਸ ਮੌਕੇ ਦਰਬਾਰ ਸਾਹਿਬ ਦੇ ਵਾਇਸ ਮੈਨੇਜਰ ਨਰਿੰਦਰ ਸਿੰਘ ਨੇ ਕਿਹਾ ਕਿ ਉਹ ਉਨ੍ਹਾਂ ਲਈ ਵੱਖਰੀ ਥਾਂ ਐਲਾਟ ਕਰਨ ਲਈ ਜ਼ੋਰ ਪਾਉਣਗੇ।  

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement