ਖ਼ਬਰਾਂ |

ਤਾਜ਼ਾ |

AAP ਆਗੂ ਨੇ ASI ਦੀ ਬਦਲੀ ਕਰਵਾਉਣ ਲਈ ਮੰਗੀ ਰਿਸ਼ਵਤ, ਹੋਇਆ ਬਰਖ਼ਾਸਤ 
Published : Jul 3, 2022, 2:25 pm IST
Updated : Jul 3, 2022, 2:25 pm IST
SHARE ARTICLE
Gurpreet Singh
Gurpreet Singh

ਇਸ ਦੀ ਕਾਲ ਰਿਕਾਰਡਿੰਗ ਵੀ ਵਾਇਰਲ ਹੋ ਰਹੀ ਹੈ

 

ਚੰਡੀਗੜ੍ਹ - ਪੰਜਾਬ 'ਚ ਆਮ ਆਦਮੀ ਪਾਰਟੀ ਦੇ ਆਗੂ ਨੇ ਸਹਾਇਕ ਸਬ ਇੰਸਪੈਕਟਰ (ਏ.ਐੱਸ.ਆਈ.) ਦੀ ਬਦਲੀ ਕਰਵਾਉਣ ਦੇ ਬਦਲੇ 30 ਹਜ਼ਾਰ ਦੀ ਰਿਸ਼ਵਤ ਮੰਗੀ ਹੈ। ਜਿਸ ਦੀ ਕਾਲ ਰਿਕਾਰਡਿੰਗ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਆਗੂ ਨੂੰ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਗਿਆ। ਮਾਮਲਾ ਬਠਿੰਡਾ ਜ਼ਿਲ੍ਹੇ ਦਾ ਹੈ।  

ਕਾਲ ਰਿਕਾਰਡਿੰਗ ਵਿਚ ਆਮ ਆਦਮੀ ਪਾਰਟੀ ਗੋਨਿਆਣਾ ਬਠਿੰਡਾ ਦੇ ਐਸਸੀ ਵਿੰਗ ਦੇ ਕੋ-ਬਲਾਕ ਇੰਚਾਰਜ ਗੁਰਪ੍ਰੀਤ ਸਿੰਘ ਕਿਸੇ ਨਾਲ ਗੱਲ ਕਰ ਰਹੇ ਹਨ। ਸਾਹਮਣੇ ਵਾਲੇ ਦਾ ਕਹਿਣਾ ਹੈ ਕਿ ਏਐਸਆਈ ਕਹਿ ਰਿਹਾ ਹੈ ਕਿ ਉਸ ਕੋਲ ਪਹਿਲਾਂ ਦੇਣ ਲਈ ਕੁਝ ਨਹੀਂ ਹੈ, ਬਾਅਦ ਵਿਚ ਜੋ ਮਰਜ਼ੀ ਕਰ ਲੈਣਾ। ‘ਆਪ’ ਆਗੂ ਨੇ ਕਿਹਾ ਕਿ ਪੀਏ ਨੂੰ ਵੀ ਕੁਝ ਦੇਣਾ ਪਵੇਗਾ। ਗੋਨਿਆਣਾ ਪੁਲਿਸ ਚੌਕੀ ਤੋਂ ਏਐਸਆਈ ਨੂੰ ਕਿੱਲੀ ਨਿਹਾਲ ਸਿੰਘ ਵਾਲਾ ਚੌਕੀ ਵਿਚ ਤਬਦੀਲ ਕਰਨ ਦੀ ਗੱਲ ਚੱਲ ਰਹੀ ਸੀ।

file photo

 

ਫੌਨ 'ਤੇ ਉਕਤ ਵਿਅਕਤੀ ਨੇ 'ਆਪ' ਨੇਤਾ ਨੂੰ ਪੁੱਛਿਆ ਕਿ ਕਿੰਨੇ ਪੈਸੇ ਲੈ ਕੇ ਗੱਲ ਕਰਨੀ ਹੈ। ਇਸ 'ਤੇ 'ਆਪ' ਆਗੂ ਨੇ ਕਿਹਾ ਕਿ ਪੀਏ ਨੂੰ 10-15 ਹਜ਼ਾਰ ਰੁਪਏ ਦਿੱਤੇ ਜਾਣਗੇ। ਜਿਸ 'ਤੇ ਉਕਤ ਵਿਅਕਤੀ ਨੇ ਕਿਹਾ ਕਿ ਉਹ 30 ਹਜ਼ਾਰ 'ਚ ਗੱਲ ਕਰ ਸਕਦਾ ਹੈ। ਆਪ ਨੇਤਾ ਨੇ ਕਿਹਾ ਕਿ ਜਲਦੀ ਗੱਲ ਕਰੋ। ਮੈਨੂੰ ਵੀ ਪੈਸੇ ਚਾਹੀਦੇ ਹਨ।

ਇਸ ਮਾਮਲੇ ਵਿੱਚ ‘ਆਪ’ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਬਰਖ਼ਾਸਤ ਕੀਤਾ ਗਿਆ ਹੈ। ਉਨ੍ਹਾਂ ਪੁਲਿਸ ਅਧਿਕਾਰੀ ਦੀ ਬਦਲੀ ਦਾ ਭਰੋਸਾ ਦਿੱਤਾ। ਬਦਲੇ ਵਿਚ ਰਿਸ਼ਵਤ ਦੀ ਮੰਗ ਕੀਤੀ ਗਈ। ਜਿਸ ਦੀ ਕਾਲ ਰਿਕਾਰਡਿੰਗ ਸਾਹਮਣੇ ਆਈ ਹੈ।

SHARE ARTICLE

ਏਜੰਸੀ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement