ਜਲੰਧਰ ਦੇ 9 ਨੌਜਵਾਨ ਮੁੰਡੇ-ਕੁੜੀਆਂ ਨੇ ਹਿਮਾਚਲ ਪ੍ਰਦੇਸ਼ ਦੇ 'ਮਿਨਕਿਆਨੀ ਪਾਸ ਟ੍ਰੈਕ' ਨੂੰ ਕੀਤਾ ਫ਼ਤਿਹ 
Published : Jul 3, 2023, 9:49 pm IST
Updated : Jul 3, 2023, 9:49 pm IST
SHARE ARTICLE
9 young boys and girls from Jalandhar conquered the 'Minkiani Pass Trek' of Himachal Pradesh
9 young boys and girls from Jalandhar conquered the 'Minkiani Pass Trek' of Himachal Pradesh

- ਮੁਹਿੰਮ ਨੂੰ ਪੂਰਾ ਕਰਨ ਲਈ ਲੱਗੇ 3 ਦਿਨ ਤੇ 2 ਰਾਤਾਂ

ਜਲੰਧਰ: ਸ਼ਹਿਰ ਦੇ 9 ਨੌਜਵਾਨ ਮੁੰਡੇ-ਕੁੜੀਆਂ ਨੇ ਹਿਮਾਚਲ ਪ੍ਰਦੇਸ਼ ਦੇ 'ਮਿਨਕਿਆਨੀ ਪਾਸ ਟ੍ਰੈਕ' ਨੂੰ ਫ਼ਤਿਹ ਕੀਤਾ ਹੈ। ਸਮੂਹ ਵਿਚ ਕੁੱਲ੍ਹ 9 ਮੈਂਬਰ ਸਨ, ਜਿਨ੍ਹਾਂ ਵਿਚ 3 ਕੁੜੀਆਂ ਤੇ 6 ਮੁੰਡੇ ਸ਼ਾਮਲ ਸੀ। ਮਿਨਕਿਆਨੀ ਪਾਸ ਟ੍ਰੈਕ ਹਿਮਾਚਲ ਪ੍ਰਦੇਸ਼ ਵਿਚ  ਸਭ ਤੋਂ ਘੱਟ ਔਖੀ ਚੜ੍ਹਾਈ ਵਾਲੇ ਟ੍ਰੈਕਸ ਵਿਚੋਂ ਇਕ ਹੈ, ਜਿਸ ਨੂੰ ਸਿੱਧੀ ਚੜ੍ਹਾਈ ਹੋਣ ਕਾਰਨ ਔਖ਼ਾ ਮੰਨਿਆ ਜਾਂਦਾ ਹੈ। ਇਹ ਟ੍ਰੈਕ ਪਾਸ ਕੇਰੀ ਝੀਲ ਤੋਂ 7 ਕਿਲੋਮੀਟਰ ਦੂਰ ਹੈ। ਧੌਲਾਧਾਰ ਪਰਬਤ ਲੜੀ ਦਾ ਇਹ ਹਿੱਸਾ ਹਿੰਮਤੀ ਲੋਕਾਂ ਨੂੰ ਆਪਣੀ ਸੁੰਦਰਤਾ ਨਾਲ ਅਪਣੇ ਵੱਲ ਖਿੱਚਦਾ ਹੈ। ਇਸ ਦੀ ਸਮੁੰਦਰ ਤਲ ਤੋਂ ਉਚਾਈ 14 ਹਜ਼ਾਰ ਫੁੱਟ ਦੇ ਕਰੀਬ ਹੈ। ਟ੍ਰੈਕਰਸ ਵੱਲੋਂ ਮਾਪੀ ਗਈ ਕੁੱਲ੍ਹ ਚੜ੍ਹਾਈ 14,248 ਫੁੱਟ ਹੈ।   

ਗਰੁੱਪ ਦੀ ਲੀਡਰ ਰੋਮੀ ਬੱਗਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਟਰੈਕ ਨੂੰ ਪਾਰ ਕਰਨ ਨੂੰ ਇਕ ਮਿਸ਼ਨ ਦੇ ਰੂਪ ਵਿਚ ਲਿਆ। ਉਹ ਸ਼ਹਿਰ ਵਿਚ ਇਕ ਫਿਟਨੈੱਸ ਟ੍ਰੇਨਰ ਹੈ ਤੇ ਆਪਣਾ ਫਿਟਨੈੱਸ ਸੈਂਟਰ ਵੀ.ਆਰ.ਵੀ. ਫਿਟਨੈੱਸ ਦੇ ਨਾਂ ਨਾਲ ਚਲਾਉਂਦੇ ਹਨ। ਰੋਮੀ ਬੱਗਾ ਨੇ ਕੁਝ ਮਹਿਨੇ ਪਹਿਲਾਂ ਇਸ ਦੀ ਟ੍ਰੇਨਿੰਗ ਸ਼ੁਰੂ ਕੀਤੀ ਸੀ ਤੇ ਜੂਨ 2023 ਟੀਮ ਨੇ ਐਡਵੈਂਚਰ ਟਰੈਕ ਪਾਰ ਕਰਨ ਲਈ ਚੜ੍ਹਾਈ ਸ਼ੁਰੂ ਕੀਤੀ ਸੀ। ਉਨ੍ਹਾਂ ਦੱਸਿਆ ਕਿ ਟ੍ਰੈਕ ਵਿਚ ਕੁੱਲ੍ਹ 9000 ਫੁੱਟ ਦੀ ਚੜ੍ਹਾਈ ਕੀਤੀ ਗਈ ਅਤੇ ਕੁੱਲ੍ਹ 38 ਕਿਲੋਮੀਟਰ ਦੀ ਦੂਰੀ ਕੱਟੀ ਗਈ। ਇਸ ਮੁਹਿੰਮ ਨੂੰ ਪੂਰਾ ਕਰਨ ਲਈ ਤਕਰੀਬਨ 3 ਦਿਨ ਤੇ 2 ਰਾਤਾਂ ਲੱਗੀਆਂ। 

ਟੀਮ ਵੀ.ਆਰ.ਵੀ. ਨੇ ਪਿਛਲੇ ਸਾਲਾਂ ਵਿਚ ਇੰਦਰਾ ਪਾਸ, ਰੂਪਿਨ ਪਾਸ, ਐਵਰੈਸਟ ਬੇਸ ਕੈਂਪ ਸਮੇਤ ਕਈ ਟ੍ਰੈਕ ਫ਼ਤਿਹ ਕੀਤੇ ਹਨ। ਇਸ ਟੀਮ ਵਿਚ 3 ਮਹਿਲਾਵਾਂ ਨੈਣਾ, ਆਕ੍ਰਿਤੀ ਤੋਹਾਨੀ ਅਤੇ ਜੱਸੀ ਅਤੇ 9 ਪੁਰਸ਼ ਰੋਮੀ ਬੱਗਾ, ਰਵੀ ਵੜੈਚ, ਹੈਪੀ, ਆਸ਼ੀਸ਼ ਵਾਸੁਦੇਵ, ਅਦਿੱਤਿਆ ਸ਼ਰਮਾ, ਆਕਾਸ਼ ਵਾਸੁਦੇਵ, ਜਸਵਿੰਦਰ ਪਾਹਵਾ, ਸੁਨੀਲ ਭਾਟੀਆ ਅਤੇ ਹਰੀਸ਼ ਅੱਗਰਵਾਲ ਸ਼ਾਮਲ ਸਨ। ਰੋਮੀ ਬੱਗਾ ਨੇ ਦੱਸਿਆ ਕਿ ਮਿਨਕਿਆਨੀ ਪਾਸ ਟ੍ਰੈਕ ਨੂੰ ਔਰਤਾਂ ਲਈ ਜਿੱਤਣਾ ਅਸੰਭਵ ਮੰਨਿਆ ਜਾਂਦਾ ਹੈ ਕਿਉਂਕਿ ਇੱਥੇ ਰਾਤ ਦਾ ਤਾਪਮਾਨ ਮਨਫ਼ੀ 04 ਡਿਗਰੀ ਸੈਲਸੀਅਸ ਤੱਕ ਚਲਾ ਜਾਂਦਾ ਹੈ। 

ਕੁੱਲ੍ਹ 12 ਕਿਲੋਮੀਟਰ ਦੀ ਚੜ੍ਹਾਈ ਚੜਨ ਤੋਂ ਬਾਅਦ, ਟੀਮ ਪਹਿਲੇ ਪੜਾਅ ਵਿਚ ਕੇਰੀ ਝੀਲ ਪਹੁੰਚੀ। ਇਸ 12 ਕਿਲੋਮੀਟਰ ਵਿਚ ਕੁੱਲ੍ਹ 3600 ਫੁੱਟ ਦੀ ਚੜ੍ਹਾਈ ਕੀਤੀ ਗਈ ਅਤੇ ਪਹਿਲੇ ਦਿਨ ਇਸ ਸਫ਼ਰ ਨੂੰ ਪੂਰਾ ਕਰਨ ਵਿਚ ਲਗਭਗ 6 ਘੰਟੇ ਲੱਗ ਗਏ। ਦੂਜੇ ਦਿਨ ਦਾ ਸਫ਼ਰ ਸਭ ਤੋਂ ਔਖਾ ਸੀ, ਜਿਸ ਵਿਚ ਟੀਮ ਨੂੰ 7 ਕਿਲੋਮੀਟਰ ਦੀ ਦੂਰੀ ਵਿਚ 5000 ਫੁੱਟ ਦੀ ਚੜ੍ਹਾਈ ਕਰਨ ਵਿਚ 12 ਘੰਟੇ ਲੱਗੇ। ਟੀਮ ਨੇ ਤਕਨੀਕੀ ਚੜ੍ਹਾਈ ਉਪਕਰਨ ਦੀ ਮਦਦ ਨਾਲ 1 ਕਿਲੋਮੀਟਰ ਲੰਬੇ ਗਲੇਸ਼ੀਅਰ ਨੂੰ ਵੀ ਪਾਰ ਕੀਤਾ। ਉਨ੍ਹਾਂ ਕਿਹਾ ਕਿ ਮਿਨਕਿਆਨੀ ਪਾਸ ਟ੍ਰੈਕ ਨੂੰ ਫ਼ਤਿਹ ਕਰਨ ਲਈ ਸਰੀਰਕ ਅਤੇ ਮਾਨਸਿਕ ਤੌਰ 'ਤੇ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। 

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement