
ਮੁਲਾਜ਼ਮਾਂ ਨੇ ਨਗਰ ਨਿਗਮ ਕਮਿਸ਼ਨਰ ਨਾਲ ਕੀਤੀ ਮੁਲਾਕਾਤ
ਅੰਮ੍ਰਿਤਸਰ: ਪੰਜਾਬ ਦੀ ਪਲੇਠੀ ਮੈਟਰੋ ਬੱਸ ਸੇਵਾ ਅੱਜ ਅਚਾਨਕ ਹੀ ਬੰਦ ਹੋ ਗਈ ਹੈ। ਇਸ ਸਬੰਧ ਵਿਚ ਕੰਪਨੀ ਦੇ ਮੁਲਾਜ਼ਮਾਂ ਨੇ ਨਗਰ ਨਿਗਮ ਕਮਿਸ਼ਨਰ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੂੰ ਦਸਿਆ ਗਿਆ ਕਿ ਕੰਪਨੀ ਵਲੋਂ ਅੱਜ ਅਚਾਨਕ ਹੀ ਇਹ ਬੱਸਾਂ ਨਾ ਚਲਾਉਣ ਦਾ ਫ਼ਰਮਾਨ ਕੀਤਾ ਗਿਆ ਹੈ। ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਮੁਲਾਜ਼ਮਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ।
ਇਹ ਵੀ ਪੜ੍ਹੋ: ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ ਇਰਾਕ ’ਚ ਫਸੀ ਮਹਿਲਾ ਪਰਤੀ ਪੰਜਾਬ
ਗੁਰੂ ਨਗਰੀ ਦੇ ਲੋਕਾਂ ਨੂੰ ਟਰਾਂਸਪੋਰਟ ਸਹੂਲਤ ਦੇ ਰਹੀ (ਬੀ.ਆਰ.ਟੀ.ਸੀ.) ਬੱਸ ਰੈਪਿਡ ਟ੍ਰਾਂਜ਼ਿਟ ਸਿਸਟਮ ਪ੍ਰਾਜੈਕਟ ਦੀ ਮੈਟਰੋ ਬੱਸ ਸੇਵਾ ਬੰਦ ਹੋਣ ਦੇ ਚਲਦਿਆਂ ਬੱਸ ਡਰਾਈਵਰਾਂ ਅਤੇ ਪ੍ਰਾਜੈਕਟ ਨਾਲ ਜੁੜੇ ਵਰਕਰਾਂ ਨੇ ਮੈਟਰੋ ਬੱਸ ਡਿਪੂ ਵੇਰਕਾ ਬਾਈਪਾਸ ’ਤੇ ਰੋਸ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ: ਬਿਨ੍ਹਾਂ IELTS ਦੇ ਜਾਓ ਕੈਨੇਡਾ ਤੇ ਨੌਕਰੀ ਕਰ ਕੇ ਕਮਾਓ ਪ੍ਰਤੀ ਮਹੀਨਾ 3 ਲੱਖ ਰੁਪਏ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਰਾਈਵਰ ਅਤੇ ਵਰਕਰਾਂ ਨੇ ਕਿਹਾ ਕਿ ਸਮਾਰਟ ਸਿਟੀ ਅਧੀਨ ਸ਼ੁਰੂ ਹੋਈ ਮੈਟਰੋ ਬੱਸ ਸੇਵਾ ਠੱਪ ਹੋ ਜਾਣ ਨਾਲ ਇਸ ਪ੍ਰਾਜੈਕਟ ਨਾਲ ਜੁੜੇ ਲੋਕ ਬੇਰੁਜ਼ਗਾਰ ਹੋਣ ਦੀ ਕਗਾਰ ’ਤੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਅਚਾਨਕ ਸਾਨੂੰ ਮੈਸੇਜ ਕਰ ਦਿਤਾ ਗਿਆ ਕਿ ਸਾਡੀਆਂ ਸੇਵਾਵਾਂ ਬੰਦ ਕਰ ਦਿਤੀਆਂ ਗਈਆਂ ਹਨ।
ਇਹ ਵੀ ਪੜ੍ਹੋ: ਹਰਜੋਤ ਸਿੰਘ ਬੈਂਸ ਵਲੋਂ ਨੰਗਲ ਫਲਾਈਉਵਰ ਦੀ ਸਲੈਬ ਕਾਸਟਿੰਗ ਦਾ ਕੰਮ ਮਿਥੇ ਸਮੇਂ ਵਿੱਚ ਮੁਕੰਮਲ ਕਰਨ ਦੇ ਹੁਕਮ
ਡਰਾਈਵਰਾਂ ਨੇ ਦਸਿਆ ਕਿ ਐਸ.ਐਸ.ਟੀ.ਪੀ. ਕੰਪਨੀ ਦੇ ਠੇਕੇ ਅਧੀਨ ਇਹ ਪ੍ਰਾਜੈਕਟ ਚੱਲ ਰਿਹਾ ਸੀ ਪਰ ਉਕਤ ਕੰਪਨੀ ਬੱਸਾਂ ਨੂੰ ਕਬਾੜ ਕਰਕੇ ਭੱਜ ਗਈ ਹੈ। ਉਨ੍ਹਾਂ ਕਿਹਾ ਕਿ ਮੈਟਰੋ ਬੱਸ ਸਰਵਿਸ ਨਾਲ ਗੁਰੂ ਨਗਰੀ ਦੇ ਲੋਕਾਂ ਨੂੰ ਵੀ ਬਹੁਤ ਫਾਇਦਾ ਸੀ। ਬੱਚੇ, ਬਜ਼ੁਰਗ, ਔਰਤਾਂ ਇਸ ਬੱਸ ਵਿਚ ਸਫ਼ਰ ਕਰਕੇ ਅਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ। ਇਸ ਬੱਸ ਸੇਵਾ ਦੇ ਬੰਦ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਵੀ ਭਾਰੀ ਨੁਕਸਾਨ ਹੋਵੇਗਾ ਕਿਉਂਕਿ ਇਹ ਬੱਸ ਸੇਵਾ ਆਟੋ ਤੋਂ ਸਸਤੀ ਅਤੇ ਸੁਰੱਖਿਅਤ ਸੇਵਾ ਹੈ। ਡਰਾਈਵਰ ਅਤੇ ਵਰਕਰਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਬੱਸਾਂ ਨੂੰ ਬੰਦ ਨਾ ਹੋਣ ਦਿਤਾ ਜਾਵੇ।