Pathankot News : ਪੰਜਾਬ ਵਿਚ ਵੱਡੀ ਵਾਰਦਾਤ ਦੀ ਹੋ ਰਹੀ ਕੋਸ਼ਿਸ਼, ਪਠਾਨਕੋਟ 'ਚ ਵੇਖੇ ਗਏ 3 ਸ਼ੱਕੀ, ਡਰੇ ਲੋਕ

By : RAJANNATH

Published : Jul 3, 2024, 10:37 am IST
Updated : Jul 3, 2024, 10:53 am IST
SHARE ARTICLE
 3 suspicious persons were seen walking around wearing army uniform in Pathankot
3 suspicious persons were seen walking around wearing army uniform in Pathankot

Pathankot News : ਕਈ ਦਿਨਾਂ ਤੋਂ ਫੌਜ ਤੇ ਪੁਲਿਸ ਕਰ ਰਹੀ ਸੀ ਭਾਲ

 3 suspicious persons were seen walking around wearing army uniform in Pathankot : ਪਠਾਨਕੋਟ 'ਚ ਪਿਛਲੇ ਇਕ ਹਫਤੇ ਤੋਂ ਤਿੰਨ ਸ਼ੱਕੀ ਵਿਅਕਤੀ ਘੁੰਮ ਰਹੇ ਹਨ। ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਤਿੰਨਾਂ ਸ਼ੱਕੀਆਂ ਦੀਆਂ ਫੋਟੋਆਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀਆਂ ਹਨ। 29 ਤੇ 30 ਜੂਨ ਦੀ ਦੱਸੀ ਜਾ ਰਹੀ ਹੈ ਫੋਟੋ। ਤਿੰਨਾਂ ਸ਼ੱਕੀਆਂ ਨੂੰ ਮੰਗਲਵਾਰ ਨੂੰ ਇਕ ਵਾਰ ਫਿਰ ਦੇਖਿਆ ਗਿਆ। ਤਿੰਨੋਂ ਫੌਜੀ ਵਰਦੀ ਵਿੱਚ ਘੁੰਮ ਰਹੇ ਹਨ।

ਕਿਸੇ ਨੇ ਤਿੰਨਾਂ ਸ਼ੱਕੀਆਂ ਦੀਆਂ ਫੋਟੋਆਂ ਖਿੱਚ ਕੇ ਪੁਲਿਸ ਨੂੰ ਸੂਚਿਤ ਕੀਤਾ। ਫੋਟੋ ਵਾਇਰਲ ਹੁੰਦੇ ਹੀ ਥਾਣਾ ਨੰਗਲਭੂਰ ਦੀ ਪੁਲਿਸ ਵੀ ਚੌਕਸ ਹੋ ਗਈ। ਪੁਲੀਸ ਨੇ ਸ਼ੱਕੀ ਵਿਅਕਤੀਆਂ ਦੀ ਭਾਲ ਲਈ ਨੰਗਲਭੂਰ ਅੱਡੇ ਵਿਚ ਲੱਗੇ ਸੀ.ਸੀ.ਟੀ.ਵੀ. ਦੀ ਸਕੈਨਿੰਗ ਵੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਤੇ ਫੌਜ ਪਿਛਲੇ 8 ਦਿਨਾਂ ਤੋਂ ਉਨ੍ਹਾਂ ਦੀ ਭਾਲ ਕਰ ਰਹੀ ਹੈ ਪਰ ਅਜੇ ਤੱਕ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਾ। ਤਿੰਨੋਂ ਸ਼ੱਕੀ ਪੁਲਿਸ ਅਤੇ ਫੌਜ ਨੂੰ ਚਕਮਾ ਦੇ ਰਹੇ ਹਨ। ਇਸ ਤੋਂ ਪਹਿਲਾਂ ਐਤਵਾਰ ਰਾਤ ਨੂੰ ਸ਼ੱਕੀ ਵਿਅਕਤੀਆਂ ਨੂੰ ਗੁਰਦਾਸਪੁਰ ਦੇ ਦੀਨਾਨਗਰ 'ਚ ਦੇਖਿਆ ਗਿਆ ਸੀ। ਦੀਨਾਨਗਰ ਪੁਲਿਸ ਨੇ ਤਲਾਸ਼ੀ ਮੁਹਿੰਮ ਵੀ ਚਲਾਈ ਪਰ ਕੁਝ ਨਹੀਂ ਮਿਲਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਤੋਂ ਪਹਿਲਾਂ ਸਰਹੱਦੀ ਖੇਤਰ ਦੇ ਪਿੰਡ ਕੋਟ ਭੱਟੀਆਂ ਵਿਚ ਦੋ ਸ਼ੱਕੀ ਵਿਅਕਤੀ ਇਕ ਫਾਰਮ ਹਾਊਸ ਵਿਚ ਦਾਖ਼ਲ ਹੋਏ ਸਨ, ਜਿੱਥੇ ਉਹ ਖਾਣਾ ਖਾ ਕੇ ਫ਼ਰਾਰ ਹੋ ਗਏ।  ਤਿੰਨ ਦਿਨਾਂ ਬਾਅਦ ਪਿੰਡ ਕੀੜੀ ਗੰਡਿਆਲ ਵਿਚ ਲੋਕਾਂ ਨੇ ਮੁੜ ਸ਼ੱਕੀ ਵਿਅਕਤੀਆਂ ਨੂੰ ਦੇਖਿਆ।

ਥਾਣਾ ਨੰਗਲਭੂਰ ਦੇ ਇੰਚਾਰਜ ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਅੱਡਾ ਨੰਗਲਭੂਰ 'ਚ ਤਿੰਨ ਸ਼ੱਕੀ ਵਿਅਕਤੀ ਦੇਖੇ ਗਏ ਹਨ, ਜਿਸ ਤੋਂ ਬਾਅਦ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਹਾਲਾਂਕਿ, ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਵੀ ਫੌਜ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਸ਼ੱਕੀ ਅਸਲ ਵਿਚ ਹਨ ਜਾਂ ਫੌਜ ਦੇ ਕਰਮਚਾਰੀ ਸਨ।

(For more news apart from 3 suspicious persons were seen walking around wearing army uniform in Pathankot, tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement