Mohali News : ਦੁਖਦਾਈ ਖ਼ਬਰ : ਮੋਹਾਲੀ ਦੇ ਬਾਕਰਪੁਰ 'ਚ ਬਰਸਾਤੀ ਮੀਂਹ ਦੇ ਖੜ੍ਹੇ ਪਾਣੀ 'ਚ ਡੁੱਬਣ ਨਾਲ ਬੱਚੇ ਦੀ ਮੌਤ

By : BALJINDERK

Published : Jul 3, 2025, 7:29 pm IST
Updated : Jul 3, 2025, 7:29 pm IST
SHARE ARTICLE
ਮ੍ਰਿਤਕ ਹਰੀ ਸ਼ੰਕਰ (9) ਦੀ ਫ਼ਾਈਲ ਫੋਟੋ
ਮ੍ਰਿਤਕ ਹਰੀ ਸ਼ੰਕਰ (9) ਦੀ ਫ਼ਾਈਲ ਫੋਟੋ

Mohali News : ਦੋਸਤਾਂ ਨੇ ਦੱਸਿਆ ਪਾਣੀ 'ਚ ਗਿਆ ਸੀ ਨਹਾਉਣ

Mohali News in Punjabi : ਬੀਤੇ ਦਿਨ ਤੋਂ ਪੈ ਰਹੀ ਬਾਰਿਸ਼ ਕਾਰਨ ਕਈ ਥਾਵਾਂ ’ਤੇ ਪਾਣੀ ਖੜਨ ਨਾਲ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਬੀਤੇ ਕੱਲ ਬਲੌਂਗੀ ਵਿੱਚ ਬਰਸਾਤੀ ਟੋਭੇ ’ਚ ਦੋ ਬੱਚਿਆਂ ਦੀ ਮੌਤ ਹੋ ਗਈ ਸੀ ਅਜੇ ਉਹਨਾਂ ਦੇ ਮਾਂ ਬਾਪ ਦਾ ਹੰਝੂ ਸੁੱਕੇ ਨਹੀਂ ਸੀ ਕਿ ਇੱਕ ਹੋਰ ਘਟਨਾ ਮੁਹਾਲੀ ਦੇ ਬਾਕਰਪੁਰ ਵਿੱਚ ਵਾਪਰ ਗਈ।  ਮੋਹਾਲੀ ਦੇ ਬਾਕਰਪੁਰ ’ਚ ਇੱਕ ਟੋਏ ’ਚ ਖੜੇ ਬਰਸਾਤੀ ਪਾਣੀ ’ਚ 9 ਸਾਲਾ ਬੱਚੇ ਦੀ ਡੁੱਬਣ ਕਾਰਨ ਹੋਈ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਬੱਚੇ ਦਾ ਨਾਮ ਹਰੀ ਸ਼ੰਕਰ ਦੱਸਿਆ ਜਾ ਰਿਹਾ ਹੈ।  

ਬੱਚੇ ਦਾ ਪਿਤਾ ਜੀਰੀ ਲਾਉਣ ਹਰਿਆਣਾ ਗਿਆ ਹੋਇਆ ਸੀ। ਪੁੱਤਰ ਦੀ ਖ਼ਬਰ ਸੁਣ ਕੇ ਹਰਿਆਣੇ ਤੋਂ ਮੁਹਾਲੀ ਵਾਪਸ ਆਇਆ। ਪਿਤਾ ਨੇ ਦੱਸਿਆ ਕਿ   
ਸਵੇਰੇ ਪਿਤਾ ਬੱਚੇ ਨੂੰ ਸਕੂਲ ਛੱਡ ਕੇ ਹਰਿਆਣੇ ਦੇ ਵਿੱਚ ਦਿਹਾੜੀ ਤੇ ਚਲਾ ਗਿਆ। ਸਕੂਲ ਛੁੱਟੀ ਤੋਂ ਬਾਅਦ ਜਦੋਂ ਘਰ ਵਾਪਸ ਨਹੀਂ ਪਰਤਿਆ ਤਾਂ ਮਾਂ ਨੇ ਉਸਦੇ ਸਾਥੀਆਂ ਤੋਂ ਪੁੱਛਗਿੱਛ ਕੀਤੀ ਤਾਂ ਪਹਿਲਾ ਉਨ੍ਹਾਂ ਨੇ ਡਰਦਿਆਂ ਕੁਝ ਨਹੀਂ ਦੱਸਿਆ ਫਿਰ ਉਹਨਾਂ ਨੇ ਦੱਸਿਆ ਕਿ ਸ਼ੰਕਰ ਟੋਭੇ ਦੇ ਪਾਣੀ ’ਚ ਨਹਾਉਣ ਗਿਆ ਸੀ ਜੋ ਬਾਹਰ ਨਹੀਂ ਆਇਆ।  

ਬਰਸਾਤੀ ਟੋਭੇ ’ਤੇ ਜਦੋਂ ਪਰਿਵਾਰ ਪਹੁੰਚਿਆ ਤਾਂ ਹਰੀ ਸ਼ੰਕਰ ਪੂਰੀ ਤਰ੍ਹਾਂ ਡੁੱਬ ਚੁੱਕਿਆ ਸੀ। ਉਸ ਨੂੰ ਬਾਹਰ ਕੱਢ ਕੇ ਨੇੜੇ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਘੋਸ਼ਿਤ ਕਰ ਦਿੱਤਾ। ਇਸ ਮੌਕੇ ਗਰੀਬ ਪਰਿਵਾਰ ਦਾ ਰੋ -ਰੋ ਕੇ ਬੁਰਾ ਹਾਲ ਹੈ।  ਪਿੱਛੋਂ ਇਹ ਬਿਹਾਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਅਤੇ 18 ਸਾਲ ਤੋਂ ਇਸੇ ਪਿੰਡ ਵਿੱਚ ਰਹਿ ਰਹੇ ਹਨ। 

(For more news apart from Child dies after drowning in standing water due heavy rain in Bakarpur Mohali News in Punjabi, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement