
ਪੁਨੀਤ ਨੇ ਕਿਹਾ ਕਿ ਉਹ ਸੇਵਾ...
ਲੁਧਿਆਣਾ: ਇਲਜ਼ਾਮ ਲੱਗਣ ਤੋਂ ਬਾਅਦ ਇਕ ਵਾਰ ਫਿਰ ਸਮਾਜ ਸੇਵੀ ਪੁਨੀਤ ਪੀਪੀ ਨੇ ਲਾਈਵ ਹੋ ਕੇ ਹੇਟਰਾਂ ਨੂੰ ਜਿੱਥੇ ਠੋਕਵੇਂ ਜਵਾਬ ਦਿੱਤੇ ਹਨ ਉੱਥੇ ਹੀ ਹੁਣ ਉਹਨਾਂ ਨੇ ਇਕ ਵੱਡਾ ਫ਼ੈਸਲਾ ਵੀ ਲਿਆ ਹੈ। ਜਿਸ ਨੂੰ ਸੁਣ ਕੇ ਪੁਨੀਤ ਦੇ ਚਹੇਤੇ ਖੁਸ਼ ਹੋ ਜਾਣਗੇ ਤੇ ਹੇਟਰਾਂ ਦੇ ਵੀ ਮੂੰਹ ਬੰਦ ਹੋ ਜਾਣਗੇ।
PP Puneet
ਪੁਨੀਤ ਨੇ ਕਿਹਾ ਕਿ ਉਹ ਸੇਵਾ ਬੰਦ ਨਹੀਂ ਕਰਨਗੇ ਤੇ ਹੇਟਰਾਂ ਨੂੰ ਵੀ ਕਿਹਾ ਕਿ ਉਹਨਾਂ ਨੇ ਤਾਂ ਅਜੇ ਸੇਵਾ ਵਿਚ ਪੈਰ ਹੀ ਰੱਖਿਆ ਸੀ ਤੇ ਹੇਟਰਾਂ ਨੇ ਪਹਿਲਾਂ ਹੀ ਉਹਨਾਂ ਨੂੰ ਫੇਲ੍ਹ ਕਰ ਦਿੱਤਾ। ਉਹਨਾਂ ਨੂੰ ਸੇਵਾ ਦਾ ਮੌਕਾ ਤਾਂ ਦਿੰਦੇ ਫਿਰ ਜੱਜ ਕਰਦੇ ਕਿ ਉਹ ਸੇਵਾ ਸਹੀ ਢੰਗ ਨਾਲ ਕਰ ਰਹੇ ਹਨ ਜਾਂ ਨਹੀਂ। ਦਸ ਦਈਏ ਕਿ ਪੰਜਾਬ ਵਿਚ ਕਈ ਸਮਾਜ ਸੇਵੀਆਂ ਤੇ ਕੁੱਝ ਦਿਨਾਂ ਤੋਂ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਹ ਸੇਵਾ ਸਹੀ ਢੰਗ ਨਾਲ ਕੀਤੀ ਜਾਂਦੀ।
PP Puneet
ਸੋਸ਼ਲ ਮੀਡੀਆ ’ਤੇ ਲਗਾਤਾਰ ਅਪਣੇ ਖਿਲਾਫ ਹੋ ਰਹੀ ਬਿਆਨਬਾਜ਼ੀ ਤੋਂ ਬਾਅਦ ਅਨਮੋਲ ਕਵਾਤਰਾ ਨੇ ਲਾਈਵ ਹੋ ਕੇ ਅਪਣੇ ਹੈਟਰਾਂ ਨੂੰ ਚੈਲੰਜ ਦੇ ਦਿੱਤਾ ਹੈ। ਅਨਮੋਲ ਕਵਾਤਰਾ ਦਾ ਕਹਿਣਾ ਹੈ ਕਿ ਜੇ ਉਹ ਠੱਗਬਾਜ਼ੀ ਜਾਂ ਫਿਰ ਕੋਈ ਲੁੱਟ ਕਰ ਰਿਹਾ ਹੈ ਤਾਂ ਉਸ ਦੇ ਹੈਟਰ ਜਾਂ ਫਿਰ ਉਸ ਨੂੰ ਬੁਰਾ ਭਲਾ ਕਹਿਣ ਵਾਲੇ ਲੋਕ ਆ ਕੇ ਹੁਣ ਤਾਂ ਉਸ ਨੂੰ ਰੋਕ ਲੈਣ।
PP Puneet
ਇਸ ਦੇ ਨਾਲ ਹੀ ਅਨਮੋਲ ਕਵਾਤਰਾ ਨੇ ਲੋਕਾਂ ਨੂੰ ਵੀਡੀਓ ਨਾ ਬਣਾਉਣ ਦਾ ਚੈਲੰਜ ਵੀ ਦੇ ਦਿੱਤਾ ਹੈ ਕਿ ਜੇ ਕਿਸੇ ਦੀ ਮਦਦ ਬਿਨਾਂ ਵੀਡੀਓ ਤੋਂ ਹੋ ਜਾਂਦੀ ਹੈ ਤਾਂ ਅਨਮੋਲ ਕਵਾਤਰਾ ਦਾ ਕਹਿਣਾ ਹੈ ਕਿ ਉਹ ਵੀਡੀਓ ਬਣਾਉਣੀ ਬੰਦ ਕਰ ਦੇਣਗੇ। ਉਹਨਾਂ ਅੱਗੇ ਕਿਹਾ ਕਿ ਉਹਨਾਂ ਤੇ ਇੰਨੇ ਵੱਡੇ ਇਲਜ਼ਾਮ ਲੱਗਣ ਤੋਂ ਬਾਅਦ ਵੀ ਸੰਗਤ ਵੱਲੋਂ ਸੇਵਾ ਨਿਰੰਤਰ ਜਾਰੀ ਹੈ। ਉਹਨਾਂ ਨੂੰ ਵਿਸ਼ਵਾਸ ਹੈ ਕਿ ਉਹ ਸੇਵਾ ਦਾ ਪੈਸਾ ਸੰਗਤ ਤੇ ਹੀ ਲਗਾਉਣਗੇ ਇਸ ਲਈ ਉਹ ਉਹਨਾਂ ਨੂੰ ਸੇਵਾ ਭੇਜ ਰਹੇ ਹਨ।
PP Puneet
ਜ਼ਿਕਰਯੋਗ ਹੈ ਕਿ ਪੀਪੀ ਗੋਲਡੀ, ਪੀਪੀ ਪੁਨੀਤ ਤੇ ਹੋਰ ਕਈ ਸਮਾਜ ਸੇਵੀਆਂ ਦਾ ਮਾਮਲਾ ਬਹੁਤ ਹੀ ਭੱਖ ਚੁੱਕਾ ਹੈ। ਇਸ ਲਈ ਰੋਜ਼ ਉਹਨਾਂ ਖਿਲਾਫ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਉਹਨਾਂ ਦੇ ਵਿਰੋਧੀ ਲੋਕਾਂ ਨੂੰ ਭੜਕਾਉਂਦੇ ਹਨ ਕਿ ਉਹ ਉਹਨਾਂ ਖਿਲਾਫ ਗਲਤ ਬੋਲ ਕੇ ਵੀਡੀਓ ਅਪਲੋਡ ਕਰਨ।
PP Puneet
ਦਰਅਸਲ ਇਕ ਪਰਿਵਾਰ ਦੀ ਗੋਲਡੀ ਪੀਪੀ ਤੇ ਪੁਨੀਤ ਪੀਪੀ ਵੱਲੋਂ ਮਦਦ ਕੀਤੀ ਜਾ ਰਹੀ ਹੈ ਪਰ ਹੁਣ ਉਸ ਪਰਿਵਾਰ ਨੂੰ ਵਾਰ-ਵਾਰ ਫੋਨ ਆ ਰਹੇ ਹਨ ਕਿ ਤੁਸੀਂ ਇਹਨਾਂ ਸਮਾਜ ਸੇਵੀਆਂ ਬਾਰੇ ਗਲਤ ਬੋਲੋ। ਪਰ ਹੁਣ ਪਰਿਵਾਰ ਨੇ ਸਾਰਾ ਸੱਚ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ ਜਿਸ ਨੂੰ ਸੁਣ ਕੇ ਇਕ ਵਾਰ ਸੁਣ ਕੇ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ ਕਿ ਲੋਕ ਕਿਸ ਕਦਰ ਡਿੱਗ ਚੁੱਕੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।