
ਪੰਜਾਬ ਵਿੱਚੋ ਤੀਸਰਾ ਨੰਬਰ ਹਾਸਲ ਕਰਨ ਵਾਲੀ ਦਸਵੀਂ ਦੀ ਵਿਦਿਆਰਥਣ ਪੁਨੀਤ ਕੌਰ ਦੇ ਸਨਮਾਨ ਸਮਰੋਹ ਦਾ ਸਮਾਗਮ
ਮੋਰਿੰਡਾ,13 ਮਈ (ਮੋਹਨ ਸਿੰਘ ਅਰੋੜਾ) : ਮਾਤਾ ਪਿਤਾ ਅਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਤਾਂ ਜੋ ਬੱਚੇ ਅਪਣੇ ਪੈਰਾਂ 'ਤੇ ਖੜੇ ਹੋ ਸਕਣ ਇਹ ਵਿਚਾਰ ਸਾਬਕਾ ਕੈਬਨਿਟ ਮੰਤਰੀ ਬੀਬੀ ਸਤਵੰਤ ਕੌਰ ਸੰਧੂ ਨੇ ਮੋਰਿੰਡਾ ਨੇੜੇ ਪੈਂਦੇ ਪਿੰਡ ਦੇ ਗੁਰਦਵਾਰਾ ਸਾਹਿਬ ਡੂਮਛੇੜੀ ਵਿਖੇ ਪੰਜਾਬ ਵਿੱਚੋ ਤੀਸਰਾ ਨੰਬਰ ਹਾਸਲ ਕਰਨ ਵਾਲੀ ਦਸਵੀਂ ਦੀ ਵਿਦਿਆਰਥਣ ਪੁਨੀਤ ਕੌਰ ਦੇ ਸਨਮਾਨ ਸਮਰੋਹ ਦਾ ਸਮਾਗਮ ਦੋਰਾਨ ਪ੍ਰਗਟ ਕੀਤੇ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਬੀਬੀ ਸੰਧੂ ਨੇ ਕਿਹਾ ਕਿ ਸ਼ਾਹਕੋਟ ਵਿੱਚ ਹੋ ਰਹੀ ਜਮੀਨੀ ਚੋਣ ਵਿੱਚ ਕਾਂਗਰਸ ਘਬਰਾਕੇ ਕਾਂਗਰਸ ਦੇ ਲੀਡਰ ਬੇਤੁਕੇ ਬਿਆਨ ਦੇ ਰਹੇ ਹਨ ਜਦਕਿ ਅਸਲ ਵਿੱਚ ਸ਼ਾਹਕੋਟ ਦੀ ਸੀਟ ਅਕਾਲੀ ਭਾਜਪਾ ਦੀ ਝੋਲੀ ਵਿੱਚ ਆਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਪ੍ਰਧਾਨ ਦਵਿੰਦਰ ਸਿੰਘ ਮਝੈਲ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਐਲਾਨੇ ਗਏ ਦਸਵੀ ਦੇ ਨਤੀਜੇ ਵਿੱਚੋ ਗੁਰੂ ਨਾਨਕ ਸੀਨੀਅਰ ਸੈਕੰਡਰੀ ਮਾਨਪੁਰ ਖੰਟ ਦੀ ਵਿਦਿਆਰਥਣ ਪੁਨੀਤ ਕੌਰ ਪੁਤਰੀ ਰੁਪਿੰਦਰ ਸਿੰਘ ਵਾਸੀ ਪਿੰਡ ਡੂਮਛੇੜੀ ਵੱਲੋ 650/637 ,97.690 ਅੰਕ ਹਾਸਲ ਕਰਕੇ ਪੰਜਾਬ ਵਿੱਚੋ ਤੀਸਰਾ ਸਥਾਨ ਹਾਸਲ ਕੀਤਾ। ਇਸ ਸਮਾਗਮ ਸਮਾਰੋਹ ਵਿੱਚ ਵਿਸੇਸ ਤੋਰ ਤੇ ਪਹੁੰਚੇ ਸਾਸਦ ਮੈਬਰ ਪ੍ਰੋ: ਪ੍ਰੇਮ ਸਿੰਘ ਚੰਦੂ ਮਾਜਰਾ ਦੇ ਸਪੁਤਰ ਐਡਵੋਕੇਟ ਸਿਮ੍ਰਨਜੀਤ ਸਿੰਘ ਚੰਦੂ ਮਾਜਰਾ ਵੱਲੋ ਅੱਬਲ ਆਈ ਪੁਨੀਤ ਕੌਰ ਦਾ ਸਨਮਾਨ ਕਰਦੇ ਹੋਏ ਮਾਤਾ ਪਿਤਾ ਨੂੰ ਵਿਧਾਈ ਦਿੱਤੀ। ਇਸ ਮੌਕੇ ਸ੍ਰੀ ਚੰਦੂ ਮਾਜਰਾ ਨੇ ਕਿਹਾ ਕਿ ਲੜਕੀਆਂ ਵੀ ਲੜਕਿਆਂ ਤੋ ਪਿਛੇ ਨਹੀ ਹਨ ਕਿਉਕਿ ਪੜਾਈ ਵਿੱਚ ਲੜਕੀਆਂ ਲੜਕਿਆ ਤੋ ਹਮੇਸਾ ਅਗੇ ਹਨ। ਇਸ ਮੌਕੇ ਇਸ ਮੌਕੇ ਵਿਦਿਆਥਣ ਦੇ ਪਿਤਾ ਰੁਪਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਦੀ ਮਾੜੀ ਸਿੱਖਿਆ ਕਾਰਨ ਜਿਆਦਾ ਤਰ ਲੋਕ ਬੇ ਰੁਜਗਾਰ ਹਨ ਇਸ ਕਰਕੇ ਲੋਕ ਲੱਖਾ ਰੁਪਏ ਖਰਚ ਕਰਕੇ ਵਿਦੇਸਾਂ ਨੂੰ ਭਜਦੇ ਹਨ ਇਸ ਕਰਕੇ ਸਰਕਾਰ ਨੂੰ ਬੇ ਰੁਜਗਾਰਾਂ ਲਈ ਰੁਜਗਾਰ ਦਾ ਹੱਲ ਕਰਨਾ ਚਾਹੀਦਾ ਹੈ। ਇਸ ਮੌਕੇ ਰਾਵਿੰਦਰ ਸਿੰਘ ਖੇੜਾ ਜ਼ਿਲ੍ਹਾ ਜਨਰਲ ਸਕੱਤਰ,ਹਰਪ੍ਰੀਤ ਸਿੰਘ ਬਸੰਤ ਮੈਬਰ ਜ਼ਿਲ੍ਹਾ ਪ੍ਰੀਸ਼ਦ,ਮਨਜੀਤ ਕੌਰ ਧਾਲੀਵਾਲ ਚੇਅਰਮੈਨ ਬਲਾਕ ਸੰਮਤੀ ਮੋਰਿੰਡਾ, ਜਸਵਿੰਦਰ ਸਿੰਘ ਛੋਟੂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ,ਹਰਪਾਲ ਸਿੰਘ ਦਤਾਰਪੁਰ,ਮੇਜਰ ਹਰਜੀਤ ਸਿੰਘ ਕੰਗ ਸਹਿਰੀ ਪ੍ਰਧਾਨ ਸ੍ਰੋਮਣੀ ਅਕਾਲੀ ਦਲ, ਹਰਦੇਵ ਸਿੰਘ ਉ ਐਸ ਡੀ ਮੈਬਰ ਲੋਕ ਸਭਾ, ਜਗਜੀਤ ਸਿੰਘ ਰਤਨਗੜ,ਨਰੰਜਣ ਸਿੰਘ ਸਰਪੰਚ ਕਜੌਲੀ,ਜੁਗਰਾਜ ਸਿੰਘ ਮਾਨਖੇੜੀ ਪ੍ਰਧਾਨ ਜ਼ਿਲ੍ਹਾ ਟਰੱਕ ਯੁਨੀਅਨ,ਪਰਮਜੀਤ ਸਿੰਘ ਲੱਖੋਵਾਲ,ਹਰਪ੍ਰੀਤ ਸਿੰਘ ਭਡਾਰੀ ਮੀਤ ਪ੍ਰਧਾਨ ਆੜਤੀ ਐਸੋਸੀਈਨ ਮੋਰਿੰਡਾ, ਰੁਸਤਮੇ ਹਿੰਦ ਪਹਿਲਵਾਨ ਪਰਮਿੰਦਰ ਸਿੰਘ ਡੂਮਛੇੜੀ ਅਤੇ ਰਣਬੀਰ ਸਿੰਘ ਪੂਨੀਆ ਪ੍ਰਧਾਨ ਆੜਤੀ ਐਸੋਸੀਈਸਨ ਚੰਡੀਗੜ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।