ਟਿਕ-ਟਾਕ ਸਟਾਰ ਨੂਰ ਤੇ ਉਸ ਦੇ ਪਿਤਾ ਨੂੰ ਹੋਇਆ ਕੋਰੋਨਾ ਵਾਇਰਸ
Published : Aug 3, 2020, 8:07 am IST
Updated : Aug 3, 2020, 12:56 pm IST
SHARE ARTICLE
Noor and Her Father
Noor and Her Father

ਪੰਜਾਬ ਦੀ ਮਸ਼ਹੂਰ ਟਿਕ-ਟਾਕ ਸਟਾਰ ਨੂਰ ਅਤੇ ਉਸ ਦੇ ਪਿਤਾ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਈ ਹੈ।

ਚੰਡੀਗੜ੍ਹ: ਪੰਜਾਬ ਦੀ ਮਸ਼ਹੂਰ ਟਿਕ-ਟਾਕ ਸਟਾਰ ਨੂਰ ਅਤੇ ਉਸ ਦੇ ਪਿਤਾ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਨੂਰ ਨੇ 3 ਅਗਸਤ ਦਿਨ ਸੋਮਵਾਰ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰੱਖਣੀ ਬੰਨ੍ਹਣ ਜਾਣਾ ਸੀ, ਜਿਸ ਤੋਂ ਪਹਿਲਾਂ ਉਸ ਦਾ ਕੋਰੋਨਾ ਵਾਇਰਸ ਟੈਸਟ ਹੋਇਆ ਸੀ। ਜਿਸ ਵਿਚ ਉਸ ਨੂੰ ਅਤੇ ਉਸ ਦੇ ਪਿਤਾ ਨੂੰ ਕੋਰੋਨਾ ਵਾਇਰਸ ਪਾਜ਼ੇਟਿਵ ਪਾਇਆ ਗਿਆ ਹੈ।

Noor and Her FatherNoor and Her Father

ਮੋਗਾ ਜ਼ਿਲ੍ਹੇ ਦੀ ਰਹਿਣ ਵਾਲੀ ਨੂਰ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਖ਼ਬਰ ਦੀ ਪੁਸ਼ਟੀ ਮੋਗਾ ਸਿਵਲ ਸਰਜਨ ਅਮਰਪ੍ਰੀਤ ਕੌਰ ਬਾਜਵਾ ਨੇ ਕੀਤੀ ਹੈ। ਦੱਸ ਦਈਏ ਕਿ  ਮੋਗਾ ਜ਼ਿਲੇ ਦੇ ਪਿੰਡ ਭਿੰਡਰ ਕਲਾਂ ਦੀ ਰਹਿਣ ਵਾਲੀ  ਨੂਰਪ੍ਰੀਤ ਕੌਰ ਲੌਕਡਾਊਨ ਦੌਰਾਨ ਅਪਣੀਆਂ ਟਿਕ-ਟਾਕ ਵੀਡੀਓਜ਼ ਨੂੰ ਲੈ ਕੇ ਕਾਫੀ ਚਰਚਾ ਵਿਚ ਆਈ ਸੀ।

TikTok star NoorTikTok star Noor

ਇਸ ਦੌਰਾਨ ਨੂਰਪ੍ਰੀਤ ਕੌਰ ਨੇ ਅਪਣੀਆਂ ਵੀਡੀਓਜ਼  ਜ਼ਰੀਏ ਲੋਕਾਂ ਨੂੰ ਕੋਰੋਨਾ ਵਾਇਰਸ ਵਿਰੁੱਧ ਲੜਨ ਲਈ ਸਾਵਧਾਨੀਆਂ ਵਰਤਣ ਲਈ ਵੀ ਅਪੀਲ ਕੀਤੀ। ਟਿਕ-ਟਾਕ ਸਟਾਰ ਨੂਰ ਨੇ ਟਿਕਟਾਕ 'ਤੇ ਕਈ ਤਰ੍ਹਾਂ ਦੇ ਵੀਡੀਓ ਬਣਾਏ ਸਨ, ਜਿਸ ਦੇ ਜ਼ਰੀਏ ਉਸ ਨੇ ਲੋਕਾਂ ਨੂੰ ਕਰਫਿਊ ਜਾਂ ਲੌਕਡਾਊਨ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਸੀ।

TikTok star NoorTikTok star Noor

ਪੰਜਾਬ ਵਿਚ ਕੋਰੋਨਾ ਵਾਇਰਸ

ਅਗੱਸਤ ਮਹੀਨੇ ਦੇ ਸ਼ੁਰੂ ਵਿਚ ਹੀ ਪੰਜਾਬ ਵਿਚ ਕੋਰੋਨਾ ਦੀ ਰਫ਼ਤਾਰ ਵਿਚ ਤੇਜ਼ੀ ਆਈ ਹੈ। ਮਹੀਨੇ ਦੇ ਦੂਜੇ ਦਿਨ ਐਤਵਾਰ ਨੂੰ ਵੀ 800 ਨਵੇਂ ਪਾਜ਼ੇਟਿਵ ਮਾਮਲੇ ਆਏ ਅਤੇ 18 ਮੌਤਾਂ ਹੋਈਆਂ ਹਨ।
ਅਗੱਸਤ ਦੇ ਪਹਿਲੇ ਹੀ ਦਿਨ ਅੰਕੜਿਆਂ ਵਿਚ ਉਛਾਲ ਆਇਆ ਸੀ ਅਤੇ 1000 ਪਾਜ਼ੇਟਿਵ ਮਾਮਲੇ ਆਏ ਸਨ ਤੇ 16 ਮੌਤਾਂ ਹੋਈਆਂ ਸਨ।

Corona VirusCorona Virus

ਇਸ ਤਰ੍ਹਾਂ ਅਗੱਸਤ ਮਹੀਨੇ ਦੇ ਪਹਿਲੇ 48 ਘੰਟਿਆਂ ਦੌਰਾਨ ਹੀ 1800 ਪਾਜ਼ੇਟਿਵ ਮਾਮਲੇ ਆ ਗਏ ਅਤੇ 34 ਮੌਤਾਂ ਹੋ ਗਈਆਂ ਹਨ। ਇਸ ਤਰ੍ਹਾਂ ਹੁਣ ਸੂਬੇ ਵਿਚ ਪਾਜ਼ੇਟਿਵ ਕੇਸਾਂ ਦਾ ਕੁਲ ਅੰਕੜਾ 17,850 ਤੋਂ ਪਾਰ ਹੋ ਚੁੱਕਾ ਹੈ। ਇਨ੍ਹਾਂ ਵਿਚੋਂ 1466 ਮਰੀਜ਼ ਅੱਜ ਤਕ ਠੀਕ ਵੀ ਹੋਏ ਹਨ। ਇਸ ਸਮੇਂ ਇਲਾਜ ਅਧੀਨ 5964 ਮਰੀਜ਼ਾਂ ਵਿਚੋਂ 157 ਦੀ ਹਾਲਤ ਗੰਭੀਰ ਬਣੀ ਹੋਈ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement