
ਐਕਟਿਵਾ ਸਵਾਰ ਔਰਤ ਤੇ ਵਿਅਕਤੀ ਦੀ ਮੌਕੇ 'ਤੇ ਮੌਤ, ਇਕ ਗੰਭੀਰ ਜ਼ਖ਼ਮੀ
ਆਦਮਪੁਰ, 2 ਅਗੱਸਤ (ਪ੍ਰਸ਼ੋਤਮ): ਐਤਵਾਰ ਸ਼ਾਮ ਨੂੰ ਆਦਮਪੁਰ ਨੇੜੇ ਉਦੇਸੀਆ ਮੁੱਖ ਮਾਰਗ ਉਤੇ ਭਿਆਨਕ ਸੜਕ ਹਾਦਸੇ ਵਿਚ ਔਰਤ ਅਤੇ ਵਿਅਕਤੀ ਦੀ ਮੌਕੇ ਉਤੇ ਮੌਤ ਹੋ ਗਈ ਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਆਦਮਪੁਰ ਮੁਖੀ ਇੰਨਸਪੈਕਟਰ ਗੁਰਇੰਦਰਜੀਤ ਸਿੰਘ ਨੇ ਪੱਤਰਕਾਰ ਨੂੰ ਦਸਿਆ ਕਿ ਐਤਵਾਰ ਨੂੰ ਸ਼ਾਮ ਕਰੀਬ 4.30 ਵਜੇ ਹੁਸ਼ਿਆਰਪੁਰ ਸਾਇਡ ਵਲੋਂ ਜਲੰਧਰ ਜਾ ਰਹੇ ਦੋ ਐਕਟਿਵਾ ਸਵਾਰਾ ਨੂੰ ਗ਼ਲਤ ਸਾਇਡ ਵਲੋਂ ਆ ਰਹੀ ਤੇਜ਼ ਰਫ਼ਤਾਰ ਇਨੋਵਾ ਗੱਡੀ ਦੇ ਡਰਾਇਵਰ ਨੇ ਦੋਵਾਂ ਐਕਟਿਵਾ ਦੇ ਉੱਪਰ ਚੜਾ ਦਿਤਾ ਜਿਸ ਨਾਲ ਐਕਟਿਵਾ ਸਵਾਰ ਔਰਤ ਅਤੇ ਵਿਅਕਤੀ ਦੀ ਮੌਕੇ ਉਤੇ ਮੌਤ ਹੋ ਗਈ ਤੇ ਦੂਜੀ ਐਕਟਿਵਾ ਤੇ ਸਵਾਰ ਵਿਆਕਤੀ ਗੰਭੀਰ ਜ਼ਖ਼ਮੀ ਹੋ ਗਿਆ।
ਮੌਕੇ ਉਤੇ ਪੁੱਜੀ ਪੁਲਿਸ ਨੇ ਜ਼ਖ਼ਮੀ ਨੂੰ ਹਸਪਤਾਲ ਭੇਜ ਦਿਤਾ ਤੇ ਮ੍ਰਿਤਕਾ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਜਲੰਧਰ ਭੇਜ ਦਿਤਾ ਗਿਆ ਹੈ। ਥਾਣਾ ਮੁਖੀ ਨੇ ਦਸਿਆ ਕਿ ਪੁਲਿਸ ਨੇ ਗੱਡੀ ਦੇ ਡਰਾਇਵਰ ਨੂੰ ਮੌਕੇ ਉਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਖ਼ਬਰ ਲਿਖੇ ਜਾਣ ਤਕ ਮ੍ਰਿਤਕਾਂ ਦੀ ਪਹਿਚਾਣ ਨਹੀਂ ਹੋ ਸਕੀ ਸੀ।