
ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜੋ ਕਿਹਾ ਹੈ, ਉਹ ਕਰ ਕੇ ਦਿਖਾਵਾਂਗੇ।
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਸੁਖਬੀਰ ਬਾਦਲ (Sukhbir Singh Badal) ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜੋ ਕਹਿੰਦਾ ਹੈ ਉਹ ਕਰ ਕੇ ਦਿਖਾਉਂਦਾ ਹੈ। ਉਨ੍ਹਾਂ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ (Assembly Elections) ਲਈ 13 ਨੁਕਤਿਆਂ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜੋ ਕਿਹਾ ਹੈ, ਉਹ ਕਰ ਕੇ ਦਿਖਾਵਾਂਗੇ ਅਤੇ ਫਿਰ ਬਸਪਾ-ਅਕਾਲੀ ਦਲ ਦੀ ਸਰਕਾਰ ਅਤੇ ਲੋਕਾਂ ਦੀ ਸਰਕਾਰ ਹੋਵੇਗੀ ਨਾ ਕਿ ਫਾਰਮ ਹਾਊਸ ‘ਚ ਰਹਿਣ ਵਾਲੀ ਸਰਕਾਰ।
ਹੋਰ ਪੜ੍ਹੋ: ਪੱਛਮੀ ਬੰਗਾਲ ‘ਚ ਹੜ੍ਹ ਨੇ ਮਚਾਇਆ ਕਹਿਰ! 7 ਲੋਕਾਂ ਦੀ ਮੌਤ, ਕਰੀਬ 2.5 ਲੱਖ ਲੋਕ ਹੋਏ ਬੇਘਰ
ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਨੀਲੇ ਕਾਰਡ ਧਾਰਕਾਂ ਨੂੰ ਮਾਤਾ ਖੀਵੀ ਜੀ ਰਸੋਈ ਸਕੀਮ ਤਹਿਤ ਗਰੀਬ ਪਰਿਵਾਰਾਂ ਨੂੰ ਹਰ ਮਹੀਨੇ 2 ਹਜ਼ਾਰ ਅਤੇ ਸਾਲ ਵਿਚ 24 ਹਜ਼ਾਰ ਰੁਪਏ ਦਿੱਤੇ ਜਾਣਗੇ। ਉਨ੍ਹਾਂ ਕਿਹਾ ਖੇਤੀਬਾੜੀ ਸੰਕਟ (Agriculture) ਵਿਚ ਹੈ ਅਤੇ ਇਸ ਨੂੰ ਬਚਾਉਣ ਲਈ ਡੀਜ਼ਲ (Diesel Rates) ’ਤੇ ਵੈਟ 10 ਰੁਪਏ ਪ੍ਰਤੀ ਲੀਟਰ ਸਸਤਾ ਕੀਤਾ ਜਾਵੇਗਾ। ਬਿਜਲੀ (Power) ਦੀਆਂ ਵੱਧ ਕੀਮਤਾਂ ਨੂੰ ਵੇਖਦਿਆਂ ਸਾਰੇ ਪੰਜਾਬੀਆਂ ਲਈ 400 ਯੂਨਿਟ ਮੁਆਫ਼ ਕੀਤੇ ਜਾਣਗੇ। ਜਿਨ੍ਹਾਂ ਦੇ ਬਿਜਲੀ ਕਨੈਕਸ਼ਨ ਕੱਟੇ ਗਏ ਹਨ, ਉਹ ਮੁੜ ਬਹਾਲ ਕੀਤੇ ਜਾਣਗੇ।
PHOTO
ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਸਰਕਾਰ ਆਉਣ ’ਤੇ ਪੰਜਾਬੀਆਂ ਲਈ ਪ੍ਰਤੀ ਸਾਲ 10 ਲੱਖ ਦੀ ਸਿਹਤ ਬੀਮਾ ਯੋਜਨਾ ਲਿਆਂਦੀ ਜਾਵੇਗੀ। ਵਿਦਿਆਰਥੀਆਂ ਨੂੰ ਵਿਦਿਆਰਥੀ ਕਾਰਡ ਸਕੀਮ ਤਹਿਤ ਦੇਸ਼-ਵਿਦੇਸ਼ ‘ਚ ਕਾਲਜ ਵੀ ਫੀਸ ਅਤੇ IELTS ਦੀ ਕੋਚਿੰਗ ਲਈ 10 ਹਜ਼ਾਰ ਦਾ ਲੋਨ ਦਿੱਤਾ ਜਾਵੇਗਾ, ਜਿਸਦੀ ਗਰੰਟੀ ਸਰਕਾਰ ਚੁੱਕੇਗੀ। ਐਸਸੀ ਸਕਾਲਰਸ਼ਿਪ (SC Scholarship) ਪਹਿਲਾਂ ਦੀ ਤਰ੍ਹਾਂ ਲਾਗੂ ਕੀਤੀ ਜਾਵੇਗੀ।
ਹੋਰ ਪੜ੍ਹੋ: MP: ਹੁਣ ਗੈਰਕਾਨੂੰਨੀ ਸ਼ਰਾਬ ਵੇਚਣ ’ਤੇ ਹੋਵੇਗੀ ਉਮਰ ਕੈਦ ਜਾਂ ਮੌਤ ਦੀ ਸਜ਼ਾ
ਇਸ ਦੇ ਨਾਲ ਹੀ ਉਨ੍ਹਾਂ ਸਰਕਾਰ ਵਲੋਂ ਫਲ, ਸਬਜ਼ੀਆਂ ਦਾ ਘੱਟੋ ਘੱਟ ਸਮਰਥਨ ਮੁੱਲ (MSP) ਘੋਸ਼ਿਤ ਕਰਨ ਦਾ ਐਲਾਨ ਕੀਤਾ। ਸਰਕਾਰ ਆਉਣ ਤੇ ਉਨ੍ਹਾਂ 5 ਸਾਲਾਂ ਵਿਚ 1 ਲੱਖ ਸਰਕਾਰੀ ਨੌਕਰੀਆਂ (Government Jobs) ਅਤੇ ਨਿੱਜੀ ਖੇਤਰ ਵਿਚ 10 ਲੱਖ ਨੌਕਰੀਆਂ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਹਰ ਜ਼ਿਲ੍ਹੇ ‘ਚ 500 ਬਿਸਤਰਿਆਂ ਵਾਲਾ ਮੈਡੀਕਲ ਕਾਲਜ (Medical Colleges) ਬਣਾਇਆ ਜਾਵੇਗਾ ਅਤੇ ਸਰਕਾਰੀ ਸਕੂਲਾਂ ਤੋਂ ਪੜ੍ਹੇ ਵਿਦਿਆਰਥੀਆਂ ਲਈ ਸਾਰੇ ਪ੍ਰੋਫੈਸ਼ਨਲ ਕਾਲਜਾਂ ਵਿਚ 33% ਸੀਟਾਂ ਰਿਜ਼ਰਵ ਰੱਖੀਆਂ ਜਾਣਗੀਆਂ। ਕੁੜੀਆਂ ਲਈ, ਸਰਕਾਰੀ ਨੌਕਰੀਆਂ ਵਿਚ ਘੱਟੋ-ਘੱਟ 50% ਰਾਖਵਾਂ ਹਿੱਸਾ ਹੋਵੇਗਾ।
PHOTO
ਹੋਰ ਪੜ੍ਹੋ: ਦਿੱਲੀ ਸਰਕਾਰ ਦੇ ਵਿਧਾਇਕਾਂ ਦੀ ਤਨਖ਼ਾਹ ‘ਚ ਹੋਇਆ ਵਾਧਾ, Cabinet ਨੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ
ਅੱਗੇ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਾਈਵੇਟ ਖੇਤਰ (Private Sector) ਵਿਚ ਪੰਜਾਬ ਦੇ ਨੌਜਵਾਨਾਂ ਨੂੰ 75% ਨੌਕਰੀਆਂ ਦਿੱਤੀਆਂ ਜਾਣਗੀਆਂ। ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਅਤੇ ਵੱਡੇ ਉਦਯੋਗਾਂ ਨੂੰ ਸੋਲਰ ਸਿਸਟਮ ਨਾਲ ਜੋੜਾਂਗੇ ਅਤੇ ਟ੍ਰਾਂਸਮਿਸ਼ਨ ਫੀਸ ਮੁਆਫ਼ ਹੋਵੇਗੀ। ਉਨ੍ਹਾ ਕਿਹਾ ਕਿ ਅਸੀਂ ਸਾਰੇ ਠੇਕਾ ਮੁਲਾਜ਼ਮਾਂ ਅਤੇ ਸਫਾਈ ਕਰਮਚਾਰੀਆਂ ਨੂੰ ਰੈਗੂਲਰ ਕਰਾਂਗੇ। ਸੁਖਬੀਰ ਬਾਦਲ ਨੇ ਆਖਰੀ ਐਲਾਨ ਕਰਦਿਆਂ ਕਿਹਾ, “ਪੰਜਬੀਓ ਅਸੀਂ ਵਾਅਦਾ ਕਰਦੇ ਹਾਂ ਕਿ ਸਰਕਾਰ 1 ਸਾਲ ਵਿਚ 100% ਕੰਪਿਊਟਰਾਈਜ਼ੇਸ਼ਨ (Computerisation) ਕੀਤਾ ਜਾਵੇਗਾ ਅਤੇ ਸੇਵਾ ਕੇਂਦਰ ਚਾਲੂ ਕੀਤੇ ਜਾਣਗੇ। ਕਿਸੇ ਵੀ ਪੰਜਾਬੀ ਨਾਲ ਸਰਕਾਰੀ ਦਫ਼ਤਰ ‘ਚ ਧੱਕਾ ਨਹੀਂ ਹੋਵੇਗਾ ਅਤੇ ਪੰਜਾਬ ‘ਚ ਭ੍ਰਿਸ਼ਟਾਚਾਰ (Corruption) ਖਤਮ ਹੋ ਜਾਵੇਗਾ।