
ਹਾਜੀਪੁਰ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਸ਼ੁਰੂ
ਹੁਸ਼ਿਆਰਪੁਰ : ਦਸੂਹਾ ਨੇੜੇ ਕੰਢੀ ਨਹਿਰ 'ਚੋਂ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਸਾਗਰ ਪੁੱਤਰ ਮੰਗਤ ਰਾਮ ਵਾਸੀ ਨਾਰਨੌਲ ਹੈ, ਜਿਸ ਦੀ ਲਾਸ਼ ਦਸੂਹਾ ਦੀ ਕੰਢੀ ਨਹਿਰ ਵਿਚੋਂ ਭੇਤਭਰੇ ਹਾਲਾਤਾਂ ਵਿਚ ਮਿਲੀ ਹੈ।
ਇਹ ਵੀ ਪੜ੍ਹੋ: ਜਗਰਾਉਂ 'ਚ 19 ਸਾਲਾ ਲੜਕੀ ਦਾ ਦਿਨ-ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਗਲਾ, ਮੌਤ
ਪਰਿਵਾਰ ਦਾ ਕਹਿਣਾ ਹੈ ਕਿ ਸਾਗਰ ਹਰ ਰੋਜ਼ ਗਗਨ ਜੀ ਦੇ ਟਿੱਲਾ ਮੰਦਰ 'ਚ ਦਰਸ਼ਨਾਂ ਲਈ ਆਉਂਦਾ ਸੀ ਪਰ ਅੱਜ ਪਤਾ ਲੱਗਾ ਕਿ ਸਾਗਰ ਦੀ ਲਾਸ਼ ਨਹਿਰ 'ਚੋਂ ਮਿਲੀ ਹੈ। ਇਸ ਖਬਰ ਨਾਲ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸਾਗਰ ਦਾ ਕਤਲ ਕਰਕੇ ਉਸ ਨੂੰ ਨਹਿਰ ਵਿਚ ਸੁੱਟ ਦਿਤਾ ਗਿਆ ਹੈ। ਹਾਜੀਪੁਰ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਇਹ ਵੀ ਪੜ੍ਹੋ: ਅਮਰੀਕਾ: ਸਿੱਖ ਦੇ ਕਰਿਆਨਾ ਸਟੋਰ 'ਚ ਵੜਿਆ ਚੋਰ, ਅੱਗੋਂ ਗੁਰੂ ਦਾ ਸਿੱਖ ਵੀ ਨਹੀਂ ਡਰਿਆ, ਫੜ ਬਣਾਈ ਚੰਗੀ ਰੇਲ