ਸਤਲੁਜ ’ਚ ਰੁੜ੍ਹ ਕੇ ਪਾਕਿਸਤਾਨ ਪਹੁੰਚੇ ਨੌਜਵਾਨਾਂ ਦੀ ਨਹੀਂ ਹੋ ਸਕੀ ਘਰ ਵਾਪਸੀ
Published : Aug 3, 2023, 9:40 am IST
Updated : Aug 3, 2023, 9:40 am IST
SHARE ARTICLE
photo
photo

ਹਰਵਿੰਦਰ ਸਿੰਘ ਤੇ ਰਤਨਪਾਲ ਦੇ ਪ੍ਰਵਾਰ ਹੂਸੈਨੀਵਾਲਾ ਸਰਹੱਦ ਤੋਂ ਨਿਰਾਸ਼ ਹੋ ਕੇ ਪਰਤੇ

 

ਫਿਰੋਜ਼ਪੁਰ  - ਬੀਤੇ ਦਿਨੀਂ ਪਿੰਡ ਗਜਨੀਵਾਲਾ ਨੇੜੇ ਸਤਲੁਜ ਦਰਿਆ ਵਿਚ ਰੁੜ੍ਹ ਕੇ ਦੋ ਨੌਜੁਆਨ ਪਾਕਿਸਤਾਨ ਪਹੁੰਚ ਗਏ। ਅੱਜ ਨੌਜੁਆਨ ਹਰਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਸ਼ੇਰੇਵਾਲ ਹਾਲ ਵਾਸੀ ਪਰਜੀਆਂ ਬਿਹਾਰੀਪੁਰ ਅਤੇ ਰਤਨਪਾਲ ਪੁੱਤਰ ਮਹਿੰਦਰ ਸਿੰਘ ਵਾਸੀ ਖੈਹਿਰਾ ਮੁਸਤਰਕਾ ਥਾਣਾ ਮਹਿਤਪੁਰ ਨੂੰ ਹੂਸੈਨੀਵਾਲਾ ਬਾਰਡਰ ਤੇ ਦੋਵੇਂ ਪ੍ਰਵਾਰ ਲੈਣ ਪਹੁੰਚੇ ਸਨ। ਪਰ ਦੋਵੇਂ ਨੌਜੁਆਨਾਂ ਦੀ ਘਰ ਵਾਪਸੀ ਨਹੀਂ ਹੋ ਸਕੀ। ਇਨ੍ਹਾਂ ਨੌਜੁਆਨਾਂ ਨੂੰ ਲੈਣ ਲਈ ਭਾਰਤੀ ਫੌਜ ਨਾਲ ਨਿਰਧਾਰਤ ਸਮੇਂ ਅਨੁਸਾਰ ਪ੍ਰਵਾਰਕ ਮੈਂਬਰ ਤੇ ਦੋਹਾਂ ਪਿੰਡਾਂ ਦੀਆਂ ਪੰਚਾਇਤਾਂ ਬਾਰਡਰ ’ਤੇ ਪੁੱਜੀਆਂ  ਸਨ, ਜਿਨ੍ਹਾਂ ਵਲੋਂ ਬਾਰਡਰ ਉਪਰ ਲੰਬਾ ਸਮਾਂ ਨੌਜੁਆਨਾਂ ਦੀ ਉਡੀਕ ਕੀਤੀ ਗਈ ਪਰ ਪਾਕਿ ਰੇਂਜਰ ਨੌਜੁਆਨਾਂ ਨੂੰ ਲੈ ਕੇ ਨਹੀਂ ਆਏ। 

ਪਿੰਡ ਪਰਜੀਆਂ ਬਿਹਾਰੀਪੁਰ ਦੇ ਸਰਪੰਚ ਜਸਵੀਰ ਸਿੰਘ ਜੱਸਾ ਤੇ ਸਰਪੰਚ ਨਾਹਰ ਸਿੰਘ ਕੰਨੀਆਂ ਹੂਸੈਨੀ ਨੇ ਦਸਿਆ ਕਿ ਨੌਜੁਆਨਾਂ ਦੀ ਪਾਕਿਸਤਾਨ ਤੋਂ ਰਿਹਾਈ ਲਈ ਉਨ੍ਹਾਂ ਦੀ 3 ਦਿਨ ਪਹਿਲਾਂ ਬੀ.ਐੱਸ.ਐੱਫ. ਦੇ ਕਮਾਂਡਰ ਨਾਲ ਗੱਲ ਹੋਈ ਸੀ ਜਿਨ੍ਹਾਂ ਨੇ ਦਸਿਆ ਸੀ ਕਿ ਭਾਰਤੀ ਫ਼ੌਜ ਦੀ ਪਾਕਿ ਰੇਂਜਰਾਂ ਨਾਲ ਹੋਈ ਫਲੈਗ ਮੀਟਿੰਗ ਵਿਚ ਪਾਕਿਸਤਾਨ ਵਲੋਂ ਨੌਜੁਆਨਾਂ ਨੂੰ 2 ਅਗਸਤ ਨੂੰ ਬੀ.ਐੱਸ.ਐੱਫ. ਹਵਾਲੇ ਕਰਨ ਦਾ ਵਿਸ਼ਵਾਸ਼ ਦਿਵਾਇਆ ਗਿਆ ਹੈ, ਜਿਨ੍ਹਾਂ ਨੂੰ ਹੂਸੈਨੀ ਵਾਲਾ ਬਾਰਡਰ ਰਾਹੀਂ ਵਾਪਸ ਲਿਆਂਦਾ ਜਾਵੇਗਾ। ਉਨ੍ਹਾਂ ਦਸਿਆ ਕਿ ਬੀ.ਐੱਸ.ਐੱਫ. ਦੇ ਕਮਾਂਡਰ ਵਲੋਂ ਦਿਤੇ ਸਮੇਂ ਮੁਤਾਬਕ ਦੋਵੇਂ ਨੌਜੁਆਨਾਂ ਦੇ ਪ੍ਰਵਾਰਕ ਮੈਂਬਰ, ਰਿਸ਼ਤੇਦਾਰ ਤੇ ਪਿੰਡਾਂ ਦੀਆਂ ਪੰਚਾਇਤਾਂ ਹੂਸੈਨੀ ਵਾਲਾ ਬਾਰਡਰ ਪੁੱਜ ਗਈਆਂ ਸਨ ਪਰ ਨੌਜੁਆਨ ਨਹੀਂ ਮਿਲੇ। 

ਉਨ੍ਹਾਂ ਕਿਹਾ ਕਿ ਬੀ.ਐੱਸ.ਐੱਫ. ਦੇ ਕਮਾਂਡਰ ਵਲੋਂ ਦਸਿਆ ਗਿਆ ਹੈ ਕਿ ਪਾਕਿ ਰੇਂਜਰਾਂ ਵਲੋਂ ਪੁੱਛਗਿੱਛ ਤੇ ਤਫਸ਼ੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਨੌਜੁਆਨ ਦਰਿਆ ਪਾਰ ਕਰਨ ਸਮੇਂ ਅਚਾਨਕ ਦਰਿਆ ਵਿਚ ਰੁੜ੍ਹ ਕੇ ਪਾਕਿਸਤਾਨ ਪੁੱਜੇ ਹਨ, ਪਰ ਭਾਰਤ ਹਵਾਲੇ ਕਰਨ ਲਈ ਕੁਝ ਜਰੂਰੀ ਕਾਰਵਾਈ ਬਾਕੀ ਹੈ ਜਿਸ ਕਾਰਨ ਕੁਝ ਦਿਨਾਂ ਦਾ ਹੋਰ ਸਮਾਂ ਲੱਗ ਸਕਦਾ ਹੈ। ਇਸ ਬਾਰੇ ਪ੍ਰਵਾਰਾਂ ਤੇ ਪੰਚਾਇਤਾਂ ਨੂੰ ਜਲਦੀ ਸੂਚਿਤ ਕਰ ਦਿਤਾ ਜਾਵੇਗਾ। ਉਨ੍ਹਾਂ ਦਸਿਆ ਕਿ ਬੀ.ਐੱਸ.ਐੱਫ. ਦੇ ਕਮਾਂਡਰ ਨੇ ਵਿਸ਼ਵਾਸ਼ ਦਿਵਾਇਆ ਕਿ ਜਲਦੀ ਹੀ ਨੌਜੁਆਨਾਂ ਦੀ ਘਰ ਵਾਪਸੀ ਹੋਵੇਗੀ। 
 

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement