Zira News : ਜੀਰਾ ’ਚ ਆਪਸੀ ਰੰਜਿਸ਼ ਦੇ ਚਲਦੇ ਹੋਏ ਝਗੜੇ ’ਚ ਚੱਲੀ ਗੋਲੀ ਇੱਕ ਜ਼ਖਮੀ

By : BALJINDERK

Published : Aug 3, 2024, 5:28 pm IST
Updated : Aug 3, 2024, 5:28 pm IST
SHARE ARTICLE
ਪੁਲਿਸ ਜਾਂਚ ਕਰਦੀ ਹੋਈ
ਪੁਲਿਸ ਜਾਂਚ ਕਰਦੀ ਹੋਈ

Zira News : ਜ਼ਖਮੀ ਹਾਲਤ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ, ਜੋ ਜ਼ੇਰੇ ਇਲਾਜ ਹੈ।

Zira News : ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਦਾ ਜਨਾਜਾ ਨਿਕਲ ਚੁੱਕਾ ਹੈ। ਆਏ ਦਿਨ ਮਮੂਲੀ ਵਿਵਾਦਾਂ ’ਚ ਗੋਲੀਆਂ ਇਸ ਤਰ੍ਹਾਂ ਚੱਲ ਰਹੀਆਂ ਹਨ, ਜਿਵੇਂ ਕਿ ਦਿਵਾਲੀ ’ਚ ਆਤਿਸ਼ਬਾਜੀ ਚਲਦੀ ਹੋਵੇ । ਪਰ ਇਸ ਸਭ ਤੋਂ ਸ਼ਾਇਦ ਪੁਲਿਸ ਪ੍ਰਸ਼ਾਸਨ ਅਤੇ ਸਰਕਾਰਾਂ ਬੇਖ਼ਬਰ ਹਨ। 

a

ਤਾਜ਼ਾ ਮਾਮਲਾ ਹੈ ਜੀਰਾ ਦਾ ਜਿੱਥੇ ਪੁਰਾਣੇ ਮਮੂਲੀ ਰੰਜਿਸ਼ ਦੇ ਵਿਵਾਦ ਦੇ ਚਲਦੇ ਅੱਜ ਇੱਕ ਧਿਰ ਦੁਆਰਾ ਦੂਜੀ ਧਿਰ ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਗੋਲੀ ਵੀ ਚਲਾਈ ਗਈ। ਜਿਸ ’ਚ ਇੱਕ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਨੂੰ ਜ਼ਖਮੀ ਹਾਲਤ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ, ਜੋ ਜ਼ੇਰੇ ਇਲਾਜ ਹੈ।

ਇਹ ਵੀ ਪੜੋ: Paris Olympics 2024: ਮਨੂ ਭਾਕਰ ਤੀਸਰੇ ਤਮਗੇ 'ਤੇ ਨਜ਼ਰ, 25 ਮੀਟਰ ਏਅਰ ਪਿਸਟਲ ਸ਼ੂਟਿੰਗ ਈਵੈਂਟ ਦੇ ਫਾਈਨਲ 'ਚ ਦਾਖਲ

ਘਟਨਾ ਦੀ ਜਾਣਕਾਰੀ ਦਿੰਦਿਆਂ ਜੀਰਾ ਦੇ ਪਿੰਡ ਮਾਹੀਆਵਾਲਾ ਵਾਲਾ ਖੁਰਦ ਵਾਸੀ ਰਣਜੀਤ ਸਿੰਘ ਬਰਾੜ ਨੇ ਦੱਸਿਆ ਕਿ ਉਹ ਆਪਣੀ ਪਤਨੀ ਨੂੰ ਸਕੋਰਪੀਓ ਕਾਰ ’ਚ ਆਪਣੀ ਬੇਟੀ ਦੀ ਬਟੀਕ ਉੱਪਰ ਜੀਰਾ ਵਿਖੇ ਛੱਡਣ ਪਹੁੰਚਿਆ ਤਾਂ ਪਿੱਛੋਂ ਆ ਰਹੀ ਇੱਕ ਓਪਨ ਜੀਪ ’ਚ ਸਵਾਰ ਕੁਝ ਨੌਜਵਾਨਾਂ ਨੇ ਉਸ ਦੀ ਕਾਰ ਉੱਪਰ ਹਮਲਾ ਕਰ ਦਿੱਤਾ। ਨੌਜਵਾਨਾਂ ਨੇ ਹਥਿਆਰਾਂ ਨਾਲ ਕਾਰ ਦੀ ਤੋੜਭੰਨ ਕੀਤੀ ਅਤੇ ਗੋਲੀਆਂ ਵੀ ਚਲਾਈਆਂ। ਉਨ੍ਹਾਂ ਨੇ ਆਪਣੇ ਬਚਾਅ ’ਚ ਆਪਣੇ ਲਾਇਸੈਂਸੀ ਹਥਿਆਰ ਨਾਲ ਇੱਕ ਹਵਾਈ ਫਾਇਰ ਕੀਤਾ ਗਿਆ ਜਿਸ ਤੋਂ ਬਾਅਦ ਨੌਜਵਾਨ ਭੱਜ ਗਏ। ਪੀੜ੍ਹਤ ਨੇ ਇੱਕ ਦੁਕਾਨ ਅੰਦਰ ਲੁਕ ਕੇ ਆਪਣੀ ਜਾਨ ਬਚਾਈ।

 ਇਹ ਵੀ ਪੜੋ:Punjab and Haryana high Court : ਪੰਜਾਬ 'ਚ ਸਰਹੱਦ ਨੇੜੇ ਗੈਰ-ਕਾਨੂੰਨੀ ਮਾਈਨਿੰਗ 'ਤੇ ਕੇਂਦਰ ਨੇ ਨਹੀਂ ਦਿੱਤਾ ਜਵਾਬ 

ਮੌਕੇ ’ਤੇ ਪਹੁੰਚੇ ਥਾਣਾ ਸਿਟੀ ਜੀਰਾ ਦੇ ਐਸਐਚ ਓ ਕਵਲਜੀਤ ਰਾਏ ਨੇ ਦੱਸਿਆ ਕਿ ਅਸੀਂ ਘਟਨਾ ਤੋਂ 10 ਮਿੰਟ ਬਾਅਦ ਹੀ ਮੌਕੇ ’ਤੇ ਪਹੁੰਚ ਗਏ ਸੀ ਅਤੇ ਜਾਂਚ ਕਰ ਰਹੇ ਹਾਂ ਇਹਨਾਂ ਦਾ ਆਪਸੀ ਰੰਜਿਸ਼ ਦਾ ਮਾਮਲਾ ਹੈ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। 

(For more news apart from A bullet fired in quarrel due to mutual grudge in Jira, one injured News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement