Mohali News : ਮੁਹਾਲੀ ਦੇ ਏਅਰਪੋਰਟ ’ਤੇ ਪਤੀਆਂ ਦੀ ਭਾਲ਼ 'ਚ ਪੁੱਜੀਆਂ ਲਾੜੀਆਂ

By : BALJINDERK

Published : Aug 3, 2024, 1:06 pm IST
Updated : Aug 3, 2024, 1:06 pm IST
SHARE ARTICLE
NRI ਲਾੜਿਆਂ ਤੋਂ ਤੰਗ ਆਈਆਂ ਲਾੜੀਆਂ ਹਵਾਈ ਅੱਡੇ 'ਤੇ ਪ੍ਰਦਰਸ਼ਨ ਕਰਦੀਆਂ ਹੋਈਆਂ
NRI ਲਾੜਿਆਂ ਤੋਂ ਤੰਗ ਆਈਆਂ ਲਾੜੀਆਂ ਹਵਾਈ ਅੱਡੇ 'ਤੇ ਪ੍ਰਦਰਸ਼ਨ ਕਰਦੀਆਂ ਹੋਈਆਂ

Mohali News : ਵਿਆਹੁਤਾਵਾਂ ਏਅਰਪੋਰਟ 'ਤੇ ਆਪਣੇ NRI ਪਤੀ ਦੀ ਭਾਲ਼ ਕਰਦੀਆਂ ਆਈਆਂ ਨਜ਼ਰ

Mohali News : ਸ਼ੁੱਕਰਵਾਰ ਦੁਪਹਿਰ ਨੂੰ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਈ ਲਾੜੀਆਂ ਆਪਣੇ ਐੱਨਆਰਆਈ ਪਤੀਆਂ ਦੀ ਭਾਲ 'ਚ ਪਹੁੰਚੀਆਂ ਸਨ। ਹੱਥਾਂ 'ਚ ਲਾਲ ਚੂੜੀਆਂ, ਦੁਲਹਨ ਦੇ ਕੱਪੜੇ ਅਤੇ ਸਿਰ 'ਤੇ ਪੱਲੂ ਲੈ ਕੇ ਪਹੁੰਚੀਆਂ ਇਨ੍ਹਾਂ ਔਰਤਾਂ ਨੇ ਹੱਥਾਂ ਚ ਬੈਨਰ ਫੜੇ ਹੋਏ ਸਨ, ਜਿਨ੍ਹਾਂ 'ਤੇ ਐੱਨਆਰਆਈ ਪਤੀਆਂ ਦੇ ਤਸ਼ੱਦਦ ਦਾ ਸ਼ਿਕਾਰ ਹੋਈਆਂ, ਇਨ੍ਹਾਂ ਲੜਕੀਆਂ ਨੇ ਨਾਅਰਿਆਂ 'ਚ ਆਪਣੀਆਂ ਦੁਖ਼ਦ ਕਹਾਣੀਆਂ ਲਿਖੀਆਂ ਸਨ। ਦਰਅਸਲ, ਇਹ ਕੋਈ ਅਸਲੀ ਦੁਲਹਨ ਨਹੀਂ ਸਨ, ਇਹ ਇਕ ਨਿੱਜੀ ਚੈਨਲ ਕਲਰਜ਼ 'ਤੇ ਚੱਲ ਰਹੇ ਸੀਰੀਅਲ ਦੀ ਸ਼ੂਟਿੰਗ ਲਈ ਆਈਆਂ ਸਨ।

ਇਹ ਵੀ ਪੜੋ: Paris Olympics 2024: ਮਨੂ ਭਾਕਰ ਤੀਸਰੇ ਤਮਗੇ 'ਤੇ ਨਜ਼ਰ, 25 ਮੀਟਰ ਏਅਰ ਪਿਸਟਲ ਸ਼ੂਟਿੰਗ ਈਵੈਂਟ ਦੇ ਫਾਈਨਲ 'ਚ ਦਾਖਲ  

ਇਸ ਸੀਰੀਅਲ ਦੀ ਹੀਰੋਇਨ ਨੇਹਾ ਰਾਣਾ ਨੇ ਦੱਸਿਆ ਕਿ ਦੇਸ਼ 'ਚ 40 ਹਜ਼ਾਰ ਤੋਂ ਵੱਧ ਕੁੜੀਆਂ ਨੂੰ ਐੱਨਆਰਆਈ ਤੋਂ ਨੂੰ ਲਾੜਿਆਂ ਵੱਲੋਂ ਵਰਤਿਆ ਅਤੇ ਛੱਡ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਇਨ੍ਹਾਂ ਛੱਡੀਆਂ ਕੁੜੀਆਂ ਦੀ ਜ਼ਿੰਦਗੀ ਬੇਰੰਗ ਹੋ ਜਾਂਦੀ ਹੈ। ਨੇਹਾ ਨੇ ਦੱਸਿਆ ਕਿ ਇਸ ਸੀਰੀਅਲ 'ਚ ਇਕ ਕੁੜੀ ਆਪਣੇ ਐੱਨਆਰਆਈ ਪਤੀ ਨੂੰ ਸਬਕ ਸਿਖਾਉਣ ਲਈ ਲੜਾਈ ਲੜਦੀ ਹੈ ਅਤੇ ਅੰਤ 'ਚ ਉਹ ਜਿੱਤ ਜਾਂਦੀ ਹੈ।

(For more news apart from Mohali airport in Brides arrived at search of husbands News in Punjabi, stay tuned to Rozana Spokesman)

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement