
Mohali News: ਬਜ਼ੁਰਗ ਗੁਰਦੁਆਰਾ ਸਾਹਿਬ ਜਾ ਰਿਹਾ ਸੀ ਸੇਵਾ ਕਰਨ
Mohali car Accident News in punjabi : ਮੁਹਾਲੀ ਤੋਂ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਥੇ ਸਵੇਰੇ ਤਿੰਨ ਵਜੇ ਦੇ ਕਰੀਬ ਫੇਜ਼ ਸੱਤ ਦੀਆਂ ਲਾਈਟਾਂ 'ਤੇ ਗੁਰਦੁਆਰਾ ਸਾਹਿਬ ਸੇਵਾ ਕਰਨ ਲਈ ਘਰ ਤੋਂ ਨਿਕਲੇ ਐਕਟੀਵਾ ਸਵਾਰ ਬਜ਼ੁਰਗ ਨੂੰ ਬਰੀਜਾ ਕਾਰ ਨੇ ਟੱਕਰ ਮਾਰੀ। ਐਕਸੀਡੈਂਟ ਤੋਂ ਅੱਧਾ ਕਿਲੋਮੀਟਰ ਬਜ਼ੁਰਗ ਨੂੰ ਘੀਸਦੇ ਹੋਏ ਅੱਗੇ ਲੈ ਗਏ।ਜਿਸ ਨਾਲ ਬਜ਼ੁਰਗ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ: Panthak News: ਸ਼੍ਰੋਮਣੀ ਅਕਾਲੀ ਦਲ ਨੂੰ ਢਾਅ ਲਾਉਣ ਲਈ ਸਿੱਖ ਵਿਰੋਧੀ ਸ਼ਕਤੀਆਂ ਅਤੇ ਘਰ ਦੇ ਭੇਤੀ ਸਰਗਰਮ : ਪੀਰਮੁਹੰਮਦ
ਅੱਗੇ ਜਾ ਕੇ ਕਾਰ ਬੰਦ ਹੋਣ 'ਤੇ ਮੌਕੇ ਤੋਂ ਤਿੰਨ ਮੁੰਡੇ ਫਰਾਰ ਹੋਏ ਪਰ ਚਾਰ ਕੁੜੀਆਂ ਜਿਹੜੀਆਂ ਕਾਰ ਦੇ ਵਿੱਚ ਸਵਾਰ ਸਨ ਨੂੰ ਲੋਕਾਂ ਨੇ ਮੌਕੇ ਤੋਂ ਫੜ ਕੇ ਪੁਲਿਸ ਦੇ ਹਵਾਲੇ ਕਰ ਦਿਤਾ। ਲੋਕਾਂ ਦੇ ਦੱਸਣ ਮੁਤਾਬਕ ਕਾਰ ਬਹੁਤ ਤੇਜ਼ ਸੀ ਅਤੇ ਬਜ਼ੁਰਗ ਨੂੰ ਹਿੱਟ ਕਰਕੇ ਘੜੀਸਦੀ ਹੋਈ ਅੱਗੇ ਲੈ ਗਈ।
ਲੋਕਾਂ ਵਲੋਂ ਰੌਲਾ ਪਾਉਣ 'ਤੇ ਵੀ ਕਾਰ ਨਹੀਂ ਰੁਕੀ ਅੱਗੇ ਜਾ ਕੇ ਬੰਦ ਹੋਣ ਤੋਂ ਬਾਅਦ ਲੋਕਾਂ ਨੇ ਜਦੋਂ ਪਿੱਛਾ ਕਰਕੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਹਨੇਰੇ ਦਾ ਫਾਇਦਾ ਚੱਕਦੇ ਹੋਏ ਮੌਕੇ ਤੋਂ ਮੁੰਡੇ ਫਰਾਰ ਹੋ ਗਏ। ਲੋਕਾਂ ਨੇ ਜਦੋਂ ਕੁੜੀਆਂ ਤੋਂ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਨਾਈਟ ਕਲੱਬ ਵਿਚੋਂ ਵਾਪਸ ਆ ਕੇ ਗੇੜੀ ਰੂਟ 'ਤੇ ਨਿਕਲੇ ਸੀ ਅਤੇ ਕਦੋਂ ਐਕਸੀਡੈਂਟ ਹੋ ਗਿਆ ਸਾਨੂੰ ਕੁਝ ਪਤਾ ਨਹੀਂ ਲੱਗਿਆ।
ਇਹ ਵੀ ਪੜ੍ਹੋ: Panthak News: ਸੌਦਾ ਸਾਧ ਵਿਰੁਧ ਪੰਜਾਬ ਸਰਕਾਰ ਮੁਕੱਦਮਾ ਚਲਾਉਣ ਦੀ ਆਗਿਆ ਦੇਵੇ: ਅਕਾਲੀ ਦਲ
ਲੋਕਾਂ ਦੇ ਦੱਸਣ ਮੁਤਾਬਕ ਕੁੜੀਆਂ ਦੇ ਮੂੰਹ ਵਿੱਚੋਂ ਸ਼ਰਾਬ ਦੀ ਬੁਦਬੂ ਵੀ ਆ ਰਹੀ ਸੀ। ਪੁਲਿਸ ਨੇ ਹੁਣ ਉਹਨਾਂ ਦਾ ਮੈਡੀਕਲ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਮੌਕੇ 'ਤੇ ਪਹੁੰਚੇ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮੌਕੇ 'ਤੇ ਪਹੁੰਚੇ ਮ੍ਰਿਤਕ ਦੇ ਭਰਾ ਤਜਿੰਦਰ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਐਜੂਕੇਸ਼ਨ ਬੋਰਡ ਦੇ ਵਿੱਚ ਕੰਮ ਕਰਦਾ ਸੀ ਅਤੇ ਅਗਲੇ ਸਾਲ ਹੀ ਉਸ ਦੀ ਰਿਟਾਇਰਮੈਂਟ ਸੀ ਅਤੇ ਹਰ ਰੋਜ਼ ਦੀ ਤਰ੍ਹਾਂ ਉਹ ਅੱਜ ਵੀ ਗੁਰਦੁਆਰਾ ਅੰਬ ਸਾਹਿਬ ਵਿੱਚ ਸੇਵਾ ਕਰਨ ਲਈ ਘਰੋਂ ਤਿੰਨ ਸਾਢੇ ਤਿੰਨ ਵਜੇ ਚੱਲ ਪੈਂਦੇ ਸਨ ਅਤੇ ਉਹਨਾਂ ਨੇ ਅੱਗੇ ਦੱਸਿਆ ਕਿ ਸਾਨੂੰ ਕਿਸੇ ਦਾ ਫੋਨ ਆਇਆ ਕਿ ਇਸ ਤਰ੍ਹਾਂ ਕਰਕੇ ਐਕਸੀਡੈਂਟ ਹੋ ਗਿਆ ਹੈ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਮੌਕੇ 'ਤੇ ਅਸੀਂ ਆ ਕੇ ਦੇਖਿਆ ਤਾਂ ਰਣਜੀਤ ਸਿੰਘ ਕਾਰ ਦੇ ਵਿਚ ਥੱਲੇ ਬੁਰੀ ਤਰ੍ਹਾਂ ਫਸਿਆ ਹੋਇਆ ਸੀ। ਜਿਸ ਦੀ ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀ। ਦੋ ਘੰਟੇ ਲਾਸ਼ ਸੜਕ 'ਤੇ ਹੀ ਪਈ ਰਹੀ ਨਾ ਕੋਈ ਮੌਕੇ 'ਤੇ ਐਂਬੂਲੈਂਸ ਆਈ ਨਾ ਹੀ ਪੁਲਿਸ ਵਾਲਿਆਂ ਨੇ ਉਸ ਦੀ ਲਾਸ਼ ਨੂੰ ਹਸਪਤਾਲ ਪਹੁੰਚਾਇਆ।