Sri Anandpur Sahib News: ਸੁਆਂ ਨਦੀ ਦੇ ਪਾਣੀ ਨਾਲ ਤਿੰਨ ਪਿੰਡਾਂ ਦੀਆਂ ਲਿੰਕ ਸੜਕਾਂ ਡੁੱਬੀਆਂ
Published : Aug 3, 2025, 6:33 am IST
Updated : Aug 3, 2025, 6:33 am IST
SHARE ARTICLE
Link roads of three villages submerged by water of Suan River Sri Anandpur Sahib News
Link roads of three villages submerged by water of Suan River Sri Anandpur Sahib News

ਸਤਲੁਜ ਨਾਲ ਲਗਦੀਆਂ ਜ਼ਮੀਨਾਂ ਵਿਚ ਪਾਣੀ ਆਉਣ ਕਾਰਨ ਝੋਨੇ ਅਤੇ ਮੱਕੀ ਦੀ ਫ਼ਸਲ ਡੁੱਬੀ

Link roads of three villages submerged by water of Suan River Sri Anandpur Sahib News:  ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਪੈਣ ਕਾਰਨ ਇਸ ਇਲਾਕੇ ਦਾ ਪਾਣੀ ਸੁਆ ਨਦੀ ਰਾਹੀਂ ਸਤਲੁਜ ਦਰਿਆ ਦੇ ਪਾਣੀ ਨਾਲ ਰਲ ਕੇ ਸਤਲੁਜ ਦਰਿਆ ਦੇ ਨਜ਼ਦੀਕੀ ਪਿੰਡਾਂ ਦੀ ਜ਼ਮੀਨ ਅਤੇ ਸੜਕਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਕੱਲ੍ਹ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਕਾਫੀ ਵਧ ਗਿਆ ਜਿਸ ਕਾਰਨ ਪਿੰਡ ਹਰੀਵਾਲ ਦੀ ਸਾਈਡ ਤੋਂ ਪਿੰਡ ਗੱਜਪੁਰ ਬੇਲਾ ਲਿੰਕ ਸੜਕ, ਸਕੂਲ ਅਤੇ ਚਰਾਂਦ ਵਲ ਪਾਣੀ ਆ ਗਿਆ। ਇਸ ਤੋਂ ਬਾਅਦ ਸਤਲੁਜ ਦਰਿਆ ਅਤੇ ਸੁਆਂ ਦੇ ਪਾਣੀ ਦਾ ਪੱਧਰ ਵੱਧਦਾ ਗਿਆ ਜਿਸ ਨਾਲ ਪਿੰਡ ਚੰਦਪੁਰ ਬੇਲਾ, ਗੱਜਪੁਰ ਬੇਲਾ,ਹਰੀਵਾਲ ਕਰੈਸ਼ਰਾਂ ਤਕ ਲਿੰਕ ਸੜਕ ਤੇ ਪਾਣੀ ਘੁੰਮਣ ਲੱਗਾ। 

ਸਤਲੁਜ ਦਰਿਆ ਨਾਲ ਲਗਦੀ ਇਨ੍ਹਾਂ ਪਿੰਡਾਂ ਦੀਆਂ ਜ਼ਮੀਨਾਂ ਅਤੇ ਖੇਤਾਂ ਵਿਚ ਵੀ ਪਾਣੀ ਘੁੰਮ ਰਿਹਾ ਹੈ, ਜਿਸ ਨਾਲ ਖੇਤਾਂ ਵਿਚ ਖੜੀ ਝੋਨੇ ਅਤੇ ਮੱਕੀ ਦੀ ਫ਼ਸਲ ਬਰਬਾਦ ਹੋ ਗਈ ਹੈ। ਇਸ ਤੋਂ ਇਲਾਵਾ ਕਈ ਕਿਸਾਨਾਂ ਵਲੋਂ ਲਗਾਈਆਂ ਗਈਆਂ ਸਬਜ਼ੀਆਂ ਵੀ ਪਾਣੀ ਦੇ ਤੇਜ਼ ਬਹਾਅ ਵਿਚ ਰੁੜ ਗਈਆਂ ਹਨ। ਪਿੰਡ ਚੰਦਪੁਰ ਬੇਲਾ ਪੁੱਲ ਦੇ ਨਜ਼ਦੀਕ ਅਤੇ ਪਿੰਡ ਹਰੀਵਾਲ ਲਿੰਕ ਸੜਕ ਦੇ ਨਜ਼ਦੀਕ ਸਤਲੁਜ ਦਰਿਆ ਦੇ ਨਾਲ ਚੱਲਦੇ 4 ਕ੍ਰੈਸ਼ਰ ਵੀ ਸਤਲੁਜ ਦਰਿਆ ਅਤੇ ਸੁਆਂ ਨਦੀ ਦੇ ਪਾਣੀ ਦੀ ਲਪੇਟ ਵਿਚ ਆ ਚੁੱਕੇ ਹਨ। 

ਪਿੰਡ ਗੱਜਪੁਰ ਬੇਲਾ, ਪਿੰਡ ਚੰਦਪੁਰ ਬੇਲਾ ਦੇ ਵਸਨੀਕ ਕੁਲਤਾਰ ਸਿੰਘ, ਕਰਨੈਲ ਸਿੰਘ, ਪ੍ਰਦੀਪ ਸ਼ਰਮਾ ਆਦਿ ਨੇ ਦਸਿਆ ਕਿ ਸਤਲੁਜ ਅਤੇ ਸੁਆਂ ਦੇ ਪਾਣੀ ਨਾਲ ਉਨ੍ਹਾਂ ਦੇ ਪਿੰਡ ਦੀਆਂ ਲਿੰਕ ਸੜਕਾਂ ਪਾਣੀ ਵਿਚ ਡੁੱਬ ਚੁੱਕੀਆਂ ਹਨ।

ਪਿੰਡ ਵਾਸੀਆਂ ਨੇ ਪ੍ਰਸ਼ਾਸਨ ਪ੍ਰਤੀ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ ਨੇ ਉਨਾਂ ਨੂੰ ਸੁਆਂ ਨਦੀ ਅਤੇ ਸਤਲੁਜ ਦਰਿਆ ਵਿਚ ਆਉਣ ਵਾਲੇ ਪਾਣੀ ਬਾਰੇ ਅਗਾਉਂ ਕੋਈ ਸੂਚਨਾ ਨਹੀਂ ਦਿਤੀ, ਜਿਸ ਕਾਰਨ ਕੁਝ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਅਤੇ ਹੋਰ ਸਮਾਨ ਖੇਤਾਂ ਵਿਚ ਖੜੇ ਰਹਿ ਗਏ ਹਨ। ਇਨ੍ਹਾਂ ਦਸਿਆ ਕਿ ਪਾਣੀ ਉਤਰਨ ਤੋਂ ਬਾਅਦ ਹੀ ਕਿਸਾਨਾਂ ਦੀ ਬਰਬਾਦ ਹੋਈ ਮੱਕੀ,ਝੋਨੇ ਦੀ ਫ਼ਸਲ ਅਤੇ ਹੋਰ ਬਰਬਾਦ ਹੋਏ ਸਮਾਨ ਬਾਰੇ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। 

ਸ੍ਰੀ ਕੀਰਤਪੁਰ ਸਾਹਿਬ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement