
ਪੱਟੀ ਦੇ ਇਲਾਕੇ ਦਾ ਨੌਜਵਾਨ ਰਾਮਗੜ੍ਹ ਰਾਂਝੀ 'ਚ ਹੋਇਆ ਸ਼ਹੀਦ
ਅੱਜ ਸਵੇਰੇ ਹੋਵੇਗਾ ਸ਼ਹੀਦ ਜ਼ੋਰਾਵਰ ਸਿੰਘ ਅੰਤਮ ਸਸਕਾਰ
ਪੱਟੀ/ਭਿੱਖੀਵਿੰਡ, 2 ਸਤੰਬਰ (ਅਜੀਤ ਘਰਿਆਲਾ/ਗੁਰਪ੍ਰਤਾਪ ਜੱਜ): ਜ਼ਿਲ੍ਹਾ ਤਰਨਤਾਰਨ ਅਧੀਨ ਪੈਦੇ ਪਿੰਡ ਕੁੱਲਾ ਦਾ ਵਾਸੀ ਜ਼ੋਰਾਵਰ ਸਿੰਘ ਜੋ ਕਿ ਰਾਮਗੜ੍ਹ ਰਾਂਝੀ ਸੈਕਟਰ 'ਚ ਛੇ ਸਿੱਖ ਰੈਜੀਮੈਂਟ ਦੇ ਅਪਣੇ ਸਾਥੀਆਂ ਨੂੰ ਇਕ ਡੂੰਘੇ ਤਲਾਬ ਵਿਚੋਂ ਕੱਢਦਾ ਹੋਇਆ ਸ਼ਹੀਦ ਹੋ ਗਿਆ। ਉਸ ਸਬ ਡਵੀਜ਼ਨ ਪੱਟੀ ਦੇ ਪਿੰਡ ਕੁੱਲਾ ਦਾ ਵਸਨੀਕ ਸੀ ਵੀਰਵਾਰ ਨੂੰ ਉਸ ਦਾ ਅੰਤਮ ਸਸਕਾਰ ਪਿੰਡ ਕੁੱਲਾ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਮ੍ਰਿਤਕ ਨੌਜਵਾਨ ਜ਼ੋਰਾਵਰ ਸਿੰਘ ਦੇ ਪਿਤਾ ਅਮਰੀਕ ਸਿੰਘ ਨੇ ਦਸਿਆ ਕਿ ਬੀਤੀ ਰਾਤ ਨੂੰ ਉਨ੍ਹਾਂ ਨੂੰ ਛੇ ਸਿੱਖ ਰੈਜੀਮੈਂਟ ਦੇ ਅਧਿਕਾਰੀਆਂ ਨੇ ਫ਼ੋਨ 'ਤੇ ਸੂਚਨਾ ਦਿਤੀ ਕਿ ਸੈਕਟਰ ਵਿਖੇ ਜਵਾਨਾਂ ਦਾ ਟ੍ਰੈਨਿੰਗ ਕੈਂਪ ਚੱਲ ਰਿਹਾ ਸੀ ਜਿੱਥੇ ਕਿ ਕੁੱਝ ਜਵਾਨ ਡੂੰਗੇ ਤਲਾਬ ਡੁੱਬ ਰਹੇ ਸਨ। ਉਨ੍ਹਾਂ ਨੂੰ ਜ਼ੋਰਾਵਰ ਸਿੰਘ ਬਾਹਰ ਕੱਢ ਰਹੇ ਸਨ ਅਤੇ ਅਚਾਨਕ ਜ਼ੋਰਾਵਰ ਸਿੰਘ ਅਤੇ ਇਕ ਹੋਰ ਜਵਾਨ ਦਾ ਪੈਰ ਤਿਲਕ ਗਿਆ ਅਤੇ ਇਨ੍ਹਾਂ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਜਵਾਨ ਦੀ ਦੇਹ ਵੀਰਵਾਰ ਨੂੰ ਸਵੇਰੇ 10 ਵਜੇ ਪਿੰਡ ਕੁੱਲਾ ਥਾਣਾ ਕੱਚਾ ਪੱਕਾ ਅਧੀਨ ਪੁੱਜਣਗੇ ਅਤੇ ਸਰਕਾਰੀ ਸਨਮਾਨ ਨਾਲ ਉਨ੍ਹਾਂ ਦਾ ਅੰਤਮ ਸਸਕਾਰ ਹੋਵੇਗਾ। ਜ਼ਿਕਰਯੋਗ ਹੈ ਕਿ ਮ੍ਰਿਤਕ ਜੋਰਾਵਰ ਸਿੰਘ ਅਪਣੇ ਮਗਰ ਪਿਤਾ ਅਮਰੀਕ ਸਿੰਘ ਵੀ ਸਬਾਕਾ ਫ਼ੌਜੀ ਹੈ , ਮਾਤਾ ਇੰimageਦਰਜੀਤ ਕੌਰ, ਇਕ ਭਰਾ ਜੋ ਕਿ ਵਿਦੇਸ਼ ਵਿਚ ਹੈ ਅਤੇ ਤਿੰਨ ਭੈਣਾਂ ਜੋ ਕਿ ਵਿਅਹੀਆਂ ਨੂੰ ਛੱਡ ਗਿਆ ਹੈ।