ਪੰਜਾਬ 'ਚ ਕੌਮੀ ਸੜਕਾਂ ਬਾਰੇ ਗਡਕਰੀ ਨੂੰ ਮਿਲਿਆ 'ਆਪ' ਵਿਧਾਇਕਾਂ ਦਾ ਵਫ਼ਦ
Published : Sep 3, 2020, 4:45 pm IST
Updated : Sep 3, 2020, 4:45 pm IST
SHARE ARTICLE
Nitin Gadkari
Nitin Gadkari

-ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਜੈ ਸਿੰਘ ਰੋੜੀ ਨੇ ਕੇਂਦਰੀ ਮੰਤਰੀ ਨੂੰ ਸੌਂਪਿਆ ਮੈਮੋਰੰਡਮ

ਚੰਡੀਗੜ੍ਹ/ਨਵੀਂ ਦਿੱਲੀ, 3 ਸਤੰਬਰ 2020 - ਪੰਜਾਬ ਦੀਆਂ ਅੱਧੀਆਂ-ਅਧੂਰੀਆਂ ਪਈਆਂ ਕੌਮੀ ਸੜਕਾਂ ਨੂੰ ਜਲਦੀ ਮੁਕੰਮਲ ਕਰਾਉਣ ਅਤੇ ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰਾਲੇ ਵੱਲੋਂ ਐਲਾਨੇ ਬੰਗਾ-ਗੜਸੰਕਰ-ਸ੍ਰੀ ਅਨੰਦਪੁਰ-ਨੈਣਾ ਦੇਵੀ ਨੈਸ਼ਨਲ ਹਾਈਵੇ ਦੀ ਉਸਾਰੀ ਤੁਰੰਤ ਸ਼ੁਰੂ ਕਰਾਉਣ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਦੇ ਦੋ ਮੈਂਬਰੀ ਵਫ਼ਦ ਨੇ ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰੀ ਨਾਲ ਮੁਲਾਕਾਤ ਕੀਤੀ।

Kultar SandhwanKultar Sandhwan

ਪਾਰਟੀ ਹੈੱਡਕੁਆਟਰ ਵੱਲੋਂ ਜਾਰੀ ਸੂਚਨਾ ਅਨੁਸਾਰ ਪਾਰਟੀ ਦੇ ਸੀਨੀਅਰ ਆਗੂ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਸਿੰਘ ਰੋੜੀ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਦੱਸਿਆ ਕਿ ਲੁਧਿਆਣਾ-ਫ਼ਿਰੋਜ਼ਪੁਰ ਅਤੇ ਬੰਗਾ-ਸ੍ਰੀ ਅਨੰਦਪੁਰ ਸਾਹਿਬ ਕੌਮੀ ਸੜਕਾਂ ਦਾ ਨੀਂਹ ਪੱਥਰ ਉਨ੍ਹਾਂ (ਗਡਕਰੀ) ਖ਼ੁਦ ਰੱਖਿਆ ਸੀ। ਜਿੱਥੇ ਲੁਧਿਆਣਾ-ਫ਼ਿਰੋਜ਼ਪੁਰ ਕੌਮੀ ਮਾਰਗ ਦੇ ਨਿਰਮਾਣ ਦਾ ਕੰਮ ਅਜੇ ਤੱਕ ਅਧੂਰਾ ਪਿਆ ਹੈ। ਉੱਥੇ ਬੰਗਾ- ਗੜ੍ਹਸ਼ੰਕਰ (ਬਾਈਪਾਸ)-ਸ੍ਰੀ ਅਨੰਦਪੁਰ- ਨੈਣਾ ਦੇਵੀ ਪ੍ਰੋਜੈਕਟ ਨੂੰ ਠੰਢੇ ਬਸਤੇ 'ਚ ਸੁੱਟ ਦਿੱਤਾ ਗਿਆ।

Nitin Gadkari Nitin Gadkari

ਕੁਲਤਾਰ ਸਿੰਘ ਸੰਧਵਾਂ ਅਤੇ ਜੈ ਸਿੰਘ ਰੋੜੀ ਨੇ ਕਿਹਾ ਕਿ ਨਿਤਿਨ ਗਡਕਰੀ ਨੇ ਜਿੱਥੇ 6 ਮਹੀਨਿਆਂ ਦੇ ਅੰਦਰ-ਅੰਦਰ ਅਧੂਰੇ ਪਏ ਇਨ੍ਹਾਂ ਪ੍ਰੋਜੈਕਟਾਂ ਨੂੰ ਪੂਰਾ ਕਰਾਉਣ ਦਾ ਭਰੋਸਾ ਦਿੱਤਾ, ਉੱਥੇ ਪੰਜਾਬ ਦੀਆਂ ਕੌਮੀ ਸੜਕਾਂ 'ਤੇ ਵਰਤੇ ਜਾ ਰਹੀ ਘਟੀਆ (ਸਬ-ਸਟੈਂਡਰਡ) ਮੈਟੀਰੀਅਲ ਦੀ ਜਾਂਚ ਕਰਾਉਣ ਦਾ ਯਕੀਨ ਦਿਵਾਇਆ ਹੈ।

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement