ਟਿਕਟਾਕ ਤੋਂ ਬਾਅਦ ਸਰਕਾਰ ਨੇ ਪੱਬਜੀ ਸਮੇਤ 118 ਐਪਸ 'ਤੇ ਲਗਾਈ ਪਾਬੰਦੀ
Published : Sep 3, 2020, 2:09 am IST
Updated : Sep 3, 2020, 2:09 am IST
SHARE ARTICLE
image
image

ਟਿਕਟਾਕ ਤੋਂ ਬਾਅਦ ਸਰਕਾਰ ਨੇ ਪੱਬਜੀ ਸਮੇਤ 118 ਐਪਸ 'ਤੇ ਲਗਾਈ ਪਾਬੰਦੀ

ਆਈ.ਟੀ ਮੰਤਰਾਲੇ ਨੇ ਦੇਸ਼ ਦੀ ਸੁਰੱਖਿਆ ਲਈ ਦਸਿਆ ਖਤਰਾ
 

ਨਵੀਂ ਦਿੱਲੀ, 2 ਸਤੰਬਰ : ਕੇਂਦਰ ਸਰਕਾਰ ਨੇ ਮੋਬਾਈਲ ਗੈਮਿੰਗ ਐਪ ਪਬਜੀ ਸਮੇਤ 118 ਐਪਸ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਲਿਆ ਹੈ। ਭਾਰਤ 'ਚ ਪਬਜੀ ਦੇ ਮੈਜੂਦਾ ਯੁਜਰਾਂ ਦੀ ਗਿਣਤੀ 3.3 ਕਰੋੜ ਹੈ।  ਇਸ ਗੇਮ ਨੂੰ 5 ਕਰੋੜ ਲੋਕਾਂ ਨੇ ਡਾਉਨਲੋਡ ਕੀਤਾ ਹੈ। ਪਬਜੀ ਨੂੰ ਦਖਣੀ ਕੋਰੀਆਈ ਕੰਪਨੀ ਨੇ ਬਣਾਇਆ ਹੈ ਹਾਲਾਂਕਿ ਚੀਨ ਦੀ ਮਲਟੀਨੈਸ਼ਨਲ ਕੰਪਨੀ ਟੈਨਸੇਂਟ ਦੀ ਇਸ 'ਚ ਹਿੱਸੇਦਾਰੀ ਹੈ।
ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲੇ ਨੇ ਧਾਰਾ 69-ਏ ਤਹਿਤ ਇਨ੍ਹਾਂ ਮੋਬਾਈਲ ਐਪਸ 'ਤੇ ਬੈਨ ਲਗਾਉਣ ਦਾ ਫ਼ੈਸਲਾ ਕੀਤਾ ਹੈ। ਮੰਤਰਾਲੇ ਨੇ ਕਈ ਸ਼ਿਕਾਇਤਾਂ ਮਿਲਣ ਤੋਂ ਬਾਅਦ ਬੈਨ ਲਗਾਉਣ ਦਾ ਇਹ ਫ਼ੈਸਲਾ ਲਿਆ ਹੈ। ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਇਹ ਐਪਸ ਰਾਸ਼ਟਰੀ ਸੁਰੱਖਿਆ ਲਈ ਖ਼ਤਰਾਂ ਸਨ।
ਇਕ ਅਧਿਕਾਰਿਤ ਬਿਆਨ ਮੁਤਾਬਕ ਪਾਬੰਦੀਸ਼ੁਦਾ ਐਪਸ 'ਚ ਬਾਇਦੂ, ਬਾਇਦੂ ਐਕਸਪ੍ਰੈਸ ਐਡਿਸਨ, ਟੈਨਸੇਂਟਰ ਵਾਚਲਿਸਟ, ਫ਼ੇਸਯੂ, ਵੀਚੈਟ ਰੀਡਿੰਗ ਅਤੇ ਟੈਨਸੇਂਟ ਵੇਯੁਨ ਦੇ ਇਲਾਵਾ ਪੱਬਜੀ ਮੋਬਾਈਲ, ਪੱਬਜੀ ਲਾਈਟ ਸ਼ਾਮਲ ਹਨ। ਸੂਤਰਾਂ ਨੇ ਦਸਿਆ ਕਿ ਇਹ ਸਾਰੀਆਂ ਚੀਨ ਨਾਲ ਸਬੰਧਤ ਐਪ ਹਨ। ਬਿਆਨ 'ਚ ਕਿਹਾ ਗਿਆ ਕਿ ਆਈਟੀ ਮੰਤਰਾਲੇ ਨੂੰ ਵੱਖ ਵੱਖ ਸਰੋਤਾਂ ਤੋਂ ਕਈ ਸ਼ਿਕਾਇਤਾਂ ਮਿਲੀਆਂ ਹਨ। ਇਨ੍ਹਾ ਸ਼ਿਕਾਇਤਾਂ 'ਚ ਐਂਡਰਾਇਡ ਤੇ ਆਈਓਐਸ ਵਰਗੇ ਪਲੈਟਫਾਮ 'ਤੇ ਮੌਜੂਦ ਕੁਝ ਮੋਬਾਈਲ ਐਪ ਦੇ ਯੂਜ਼ਰਾਂ ਦਾ ਡੇਟਾ ਚੋਰੀ ਕਰ ਕੇ ਦੇਸ਼ ਦੇ ਬਾਹਰ ਦੇ ਸਰਵਰਾਂ 'ਤੇ ਜਿਮਾਂ ਕੀਤੇ ਜਾਣ ਦੀ ਸ਼ਿਕਾਇਤਾਂ ਵੀ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਇਸ ਤੋਂ ਪਹਿਲਾਂ ਟਿਕਟਾਕ ਸਮੇਤ ਚੀਨ ਦੇ ਕਈ ਐਪਸ 'ਤੇ ਪੰਬਦੀ ਲਗਾਈ ਸੀ। ਜੂਨ ਮਹੀਨੇ ਦੇ ਅਖੀਰ 'ਚ ਭਾਰਤ ਨੇ ਟਿਕਟੌਕ, ਹੈਲੋ ਸਮੇਤ ਚੀਨ ਦੇ 59 ਮੋਬਾਈਲ ਐਪਸ 'ਤੇ ਬੈਨ ਲਗਾਇਆ ਸੀ। ਇਸ ਤੋਂ ਬਾਅਦ ਜੁਲਾਈ ਮਹੀਨੇ ਦੇ ਅਖੀਰ 'ਚ 47 ਹੋਰ ਚੀਨੀ ਐਪਲ 'ਤੇ ਪਾਬੰਦੀ ਲਗਾਈ ਗਈ ਸੀ।
(ਪੀਟੀਆਈ)imageimage

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement