ਕਈ ਦੇਸ਼ਾਂ ਵਿਚ ਮਜ਼ਬੂਤ ਠਿਕਾਣੇ ਸਥਾਪਤ ਕਰਨ ਦੀ ਯੋਜਨਾ ਬਣਾ ਰਿਹੈ ਚੀਨ : ਪੈਂਟਾਗਨ
Published : Sep 3, 2020, 2:34 am IST
Updated : Sep 3, 2020, 2:35 am IST
SHARE ARTICLE
image
image

ਕਈ ਦੇਸ਼ਾਂ ਵਿਚ ਮਜ਼ਬੂਤ ਠਿਕਾਣੇ ਸਥਾਪਤ ਕਰਨ ਦੀ ਯੋਜਨਾ ਬਣਾ ਰਿਹੈ ਚੀਨ : ਪੈਂਟਾਗਨ

ਅਪਣੀ ਰਣਨੀਤੀ ਨੂੰ ਸਫ਼ਲ ਬਨਾਉਣ ਲਈ 'ਇਕ ਸੀਮਾ ਇਕ ਸੜਕ' ਦਾ ਸਹਾਰਾ ਲੈਂਦਾ ਹੈ ਚੀਨ
 

ਵਾਸ਼ਿੰਗਟਨ, 2 ਸਤੰਬਰ : ਭਾਰਤ ਦੇ ਤਿੰਨ ਗੁਆਂਢੀ ਦੇਸ਼ਾਂ ਸਮੇਤ ਕਰੀਬ ਇਕ ਦਰਜਨ ਦੇਸ਼ਾਂ ਵਿਚ ਚੀਨ ਮਜ਼ਬੂਤ ਠਿਕਾਣੇ ਸਥਾਪਤ ਕਰਨ ਦਾ ਯਤਨ ਕਰ ਰਿਹਾ ਹੈ ਤਾਂਕਿ ਲੰਬੀ ਦੂਰੀ ਤੋਂ ਵੀ ਉਹ ਅਪਣੇ ਫ਼ੌਜੀ ਦਬਦਬੇ ਨੂੰ ਕਾਇਮ ਰੱਖ ਸਕੇ। ਪੈਂਟਾਗਨ ਦੀ ਇਕ ਰਿਪੋਰਟ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ। ਰਿਪੋਰਟ ਅਨੁਸਾਰ ਭਾਰਤ ਦੇ ਤਿੰਨ ਗੁਆਂਢੀ ਦੇਸ਼ਾਂ ਪਾਕਿਸਤਾਨ, ਸ਼ੀ੍ਰਲੰਕਾ ਅਤੇ ਮਯਾਮਾਂ ਤੋਂ ਇਲਾਵਾ ਚੀਨ ਥਾਈਲੈਂਡ, ਸਿੰਗਾਪੁਰ, ਤੰਨਜ਼ਾਨੀਆਂ, ਅੰਗੋਲਾ ਅਤੇ ਤਜ਼ਾਕਿਸਤਾਨ ਵਿਚ ਅਪਣੇ ਠਿਕਾਣੇ ਬਨਾਉਣ 'ਤੇ ਵਿਚਾਰ ਕਰ ਰਿਹਾ ਹੈ। ਪੈਂਟਾਗਨ ਨੇ ਅਪਦੀ ਸਾਲਾਨਾ ਰਿਪੋਰਟ 'ਮਿਲਟ੍ਰੀ ਐਂਡ ਸਿਕਿਊਰਟੀ ਡਵੈਲਪਮੈਂਟ ਇਨਵਾਲਵਿੰਗ ਦਾ ਪੀਪਲਜ਼ ਰਿਪਬਲਿਕ ਆਫ਼ ਚਾਈਨਾ (ਪੀ.ਆਰ.ਸੀ) 2020' ਵਿਚ ਇਹ ਜਾਣਕਾਰੀ ਦਿਤੀ। ਉਸ ਨੇ ਇਹ ਰਿਪੋਰਟ ਮੰਗਲਵਾਰ ਨੂੰ ਅਮਰੀਕੀ ਕਾਂਗਰਸ ਨੂੰ ਸੌਂਪੀ ਸੀ।
 ਪੈਂਟਾਗਨ ਨੇ ਕਿਹਾ ਕਿ ਇਹ imageimageਸੰਭਾਵਤ ਚੀਨੀ ਠਿਕਾਣੇ ਜਿਬੂਤੀ ਵਿਚ ਚੀਨੀ ਫ਼ੌਜ ਅਤੇ ਜ਼ਮੀਨੀ ਬਲ ਦੀ ਕਾਰਜ ਪ੍ਰਣਾਲੀ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨਾ ਹੈ। ਪੈਂਟਾਗਨ ਨੇ ਰਿਪੋਰਟ ਵਿਚ ਕਿਹਾ,''ਆਲਮੀ ਪੀਐਲਏ (ਪੀਪਲਜ਼ ਲਿਬਰੇਸ਼ਨ ਆਰਮੀ) ਦੇ ਫ਼ੌਜੀ ਅੱਡਿਆਂ ਦਾ ਨੈਟਵਰਕ ਅਮਰੀਕ ਵਿਰੁਧ ਹਮਲਾਵਰ ਅਭਿਆਨਾਂ ਦਾ ਸਮਰਥਨ ਕਰ ਸਕਦਾ ਹੈ।'' ਉਸ ਨੇ ਕਿਹਾ ਕਿ ਬੀਜਿੰਗ ਅਪਣੇ ਵਿਕਾਸ ਲਈ ਆਲਮੀ ਆਵਾਜ਼ਾਈ ਅਤੇ ਵਪਾਰ ਸਬੰਧਾਂ ਦਾ ਵਿਸਥਾਰ ਕਰਨ ਅਤੇ ਅਪਣੀ ਸਰਹੱਦ ਤੇ ਉਸ ਤੋਂ ਬਾਹਰ ਦੇਸ਼ਾਂ ਨਾਲ ਅਪਣੇ ਆਰਥਕ ਏਕੀਕਰਨ ਨੂੰ ਡੂੰਘਾ ਕਰਨ ਦੀ ਰਾਸ਼ਟਰੀ ਕਾਇਆਕਲਪ ਦੀ ਅਪਣੀ ਰਣਨੀਤੀ ਨੂੰ ਸਫ਼ਲ ਬਨਾਉਣ ਲਈ 'ਇਕ ਸੀਮਾ ਇਕ ਸੜਕ' (ਓ.ਬੀ.ਓ.ਆਰ) ਦਾ ਸਹਾਰਾ ਲੈਂਦਾ ਹੈ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement