ਮੈਟਰੋ ਸੇਵਾਵਾਂ 7 ਸਤੰਬਰ ਤੋਂ ਮੁੜ ਸ਼ੁਰੂ ਹੋਣਗੀਆਂ : ਹਰਦੀਪ ਸਿੰਘ ਪੁਰੀ
Published : Sep 3, 2020, 2:05 am IST
Updated : Sep 3, 2020, 2:05 am IST
SHARE ARTICLE
image
image

ਮੈਟਰੋ ਸੇਵਾਵਾਂ 7 ਸਤੰਬਰ ਤੋਂ ਮੁੜ ਸ਼ੁਰੂ ਹੋਣਗੀਆਂ : ਹਰਦੀਪ ਸਿੰਘ ਪੁਰੀ

ਨਵੀਂ ਦਿੱਲੀ, 2 ਸਤੰਬਰ : ਕੇਂਦਰੀ ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਬੁੱਧਵਾਰ ਨੂੰ ਦਸਿਆ ਕਿ ਮੈਟਰੋ ਟਰੇਨ ਨੂੰ ਦੇਸ਼ ਭਰ 'ਚ ਚੱਲਣ ਦੀ ਇਜਾਜ਼ਤ ਦਿਤੀ ਗਈ ਹੈ। ਸੱਤ ਸਤੰਬਰ ਤੋਂ ਇਨ੍ਹਾਂ ਨੂੰ ਚਲਾਇਆ ਜਾਵੇਗਾ। ਉਨ੍ਹਾਂ ਨੇ ਅੱਗੇ ਦਸਿਆ ਕਿ ਜਿਥੇ ਇਕ ਤੋਂ ਜ਼ਿਆਦਾ ਲਾਈਨਾਂ ਹਨ, ਉਥੇ ਸੱਤ ਸਤੰਬਰ ਤੋਂ ਇਨ੍ਹਾਂ ਨੂੰ ਚਲਾਇਆ ਜਾਵੇਗਾ ਤਾਂ ਜੋ 12 ਸਤੰਬਰ ਤੋਂ ਸਾਰੇ ਕਾਰੀਡੋਰ ਖੁੱਲ੍ਹ ਜਾਣ। ਟਰੇਨਾਂ ਦੇ ਫੇਰਿਆਂ ਨੂੰ ਵੀ ਵਧਾਇਆ ਜਾਵੇਗਾ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਇਸ ਦੀ ਪਹੁੰਚ ਬਣ ਸਕੇ। ਹਾਲਾਂਕਿ ਇਸ ਨੂੰ ਕੁਝ ਸੈਸ਼ਨਾਂ 'ਚ ਚਲਾਇਆ ਜਾਵੇਗਾ।
ਉਥੇ ਮੈਟਰੋ ਸਟੇਸ਼ਨ 'ਚ ਦਾਖ਼ਲ ਹੋਣ ਨੂੰ ਲੈ ਕੇ ਉਨ੍ਹਾਂ ਨੇ ਸਾਫ ਕਰ ਦਿਤਾ ਹੈ ਕਿ ਬਿਨਾਂ ਥਰਮਲ ਸਕ੍ਰੀਨਿੰਗ ਦੇ ਅੰਦਰ ਦਾਖ਼ਲਾ ਨਹੀਂ ਮਿਲੇਗਾ। ਇਸ ਦੇ ਨਾਲ ਹੀ ਜੇਕਰ ਕਿਸੇ ਸ਼ਖਸ ਦੇ ਸਰੀਰ ਦਾ ਤਾਪਮਾਨ ਥਰਮਲ ਸਕ੍ਰੀਨਿੰਗ 'ਚ ਵਧਿਆ ਮਿਲਦਾ ਹੈ ਤਾਂ ਉਸ ਨੂੰ ਮੈਟਰੋ 'ਚ ਦਾਖ਼ਲਾ ਨਹੀਂ ਮਿਲੇਗਾ। ਮੈਟਰੋ ਸਟੇਸ਼ਨ ਜੇਕਰ ਕੰਟੇਨਮੈਂਟ ਜ਼ੋਨ 'ਚ ਪੈਂਦੇ ਹਨ ਤਾਂ ਉਸ ਨੂੰ ਨਹੀਂ ਖੋਲ੍ਹਿਆ ਜਾਵੇਗਾ। ਯਾਤਰਾ ਦੌਰਾਨ ਮਾਸਕ ਤੇ ਸਰੀਰਕ ਦੂਰੀ ਦਾ ਪੂਰਾ ਖਿਆਲ ਹਰ ਸ਼ਖਸ ਨੂੰ ਰਖਣਾ ਹੋਵੇਗਾ। ਮੈਟਰੋ 'ਚ ਇਕ ਸੀਟ ਛੱਡ ਕੇ ਯਾਤਰੀਆਂ ਨੂੰ ਬੈਠਣਾ ਹੋਵੇਗਾ।
ਇਧਰ ਦਿੱਲੀ ਮੈਟਰੋ ਦੇ ਚੀਫ਼ ਨੇ ਦਸਿਆ ਕਿ ਅਸੀਂ ਪਹਿਲਾਂ ਸ਼ੁਰੂਆਤੀ ਰੂਪ 'ਚ ਸਿਰਫ ਇਕ ਲਾਈਨ ਨੂੰ ਖੋਲ੍ਹਾਂਗੇ। ਇਹ ਸਵੇਰੇ ਸੱਤ ਵਜੇ ਤੋਂ ਲੈ ਕੇ 11 ਵਜੇ ਤਕ ਉਥੇ ਸ਼ਾਮ 4 ਵਜੇ ਤੋਂ ਲੈ ਕੇ ਰਾਤ 8 ਵਜੇ ਤਕ ਚੱਲੇਗੀ।
ਉਨ੍ਹਾਂ ਦਸਿਆ ਕਿ ਸੱਤ ਸਤੰਬਰ ਤੋਂ ਫੇਜ਼-1 'ਚ ਸਿਰਫ਼ ਯੈਲੋ ਲਾਈਨ ਜੋ ਸਮੇਪੁਰ ਬਾਦਲੀ ਤੋਂ ਹੁੱਡਾ ਸਿਟੀ ਸੈਂਟਰ ਤਕ ਹੀ ਚਲਾਉਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਥੇ ਨੌ ਸਤੰਬਰ ਤੋਂ ਫੇਜ਼-2 ਦਾ ਕੰਮ ਹੋਵੇਗਾ।
ਮੈਟਰੋ ਦੇ ਇਕ ਕੋਚ 'ਚ ਜ਼ਿਆਦਾ ਤੋਂ ਜ਼ਿਆਦਾ 50 ਲੋਕਾਂ ਦੇ ਸਫ਼ਰ ਕਰਨ ਦੀ ਵਿਵਸਥਾ ਹੋਵੇਗੀ। ਇਸ ਤੋਂ ਜ਼ਿਆਦਾ ਲੋਕਾਂ ਦੇ ਸਵਾਰ ਹੋਣ 'ਤੇ ਯਾਤਰੀ ਕੋਚ ਤੋਂ ਉਤਾਰੇ ਵੀ ਜਾ ਸਕਦੇ ਹਨ। ਉਨ੍ਹਾਂ ਨੂੰ ਦੂਸਰੀ ਮੈਟਰੋ ਟਰੇਨ ਦਾ ਇੰਤਜ਼ਾਰ ਕਰਨਾ ਪਵੇਗਾ। ਮੈਟਰੋ 'ਚ ਸਰੀਰਕ ਦੂਰੀ ਦੇ ਨਿਯਮ ਦੇ ਪਾਲਣ ਦੇ ਨਿਰੀਖਣ ਲਈ 500 ਕਰਮਚਾਰੀ ਤਾਇਨਾਤ ਰਹਿਣਗੇ।
(ਪੀਟੀਆਈ)imageimage

ਯਾਤਰਾ ਦੌਰਾਨ ਮਾਸਕ ਤੇ ਸਰੀਰਕ ਦੂਰੀ ਦਾ ਪੂਰਾ ਖ਼ਿਆਲ ਹਰ ਵਿਅਕਤੀ ਲਈ ਜ਼ਰੂਰੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement