ਲੋਕਾਂ ਦੇ ਗੁੱਸੇ ਮਗਰੋਂ ਥਾਈਲੈਂਡ ਨੇ ਚੀਨ ਨਾਲ ਪਣਡੁੱਬੀਆਂ ਦਾ ਕਰਾਰ ਟਾਲਿਆ
Published : Sep 3, 2020, 2:33 am IST
Updated : Sep 3, 2020, 2:33 am IST
SHARE ARTICLE
image
image

ਲੋਕਾਂ ਦੇ ਗੁੱਸੇ ਮਗਰੋਂ ਥਾਈਲੈਂਡ ਨੇ ਚੀਨ ਨਾਲ ਪਣਡੁੱਬੀਆਂ ਦਾ ਕਰਾਰ ਟਾਲਿਆ

ਬੈਂਕਾਕ, 2 ਸਤੰਬਰ : ਥਾਈਲੈਂਡ ਨੇ ਅਪਣੀ 724 ਮਿਲੀਅਨ ਅਮਰੀਕੀ ਡਾਲਰ ਦੀ ਚੀਨ ਤੋਂ ਦੋ ਪਣਡੁੱਬੀਆਂ ਦੀ ਖ਼ਰੀਦ ਫਿਲਹਾਲ ਟਾਲ ਦਿਤੀ ਹੈ। ਇਹ ਵਿਵਾਦਮਈ ਸਮਝੌਤਾ ਜਨਤਕ ਰੋਸ ਵਜੋਂ ਦੇਰੀ ਨਾਲ ਕੀਤੇ ਜਾਣ ਦਾ ਖ਼ਦਸ਼ਾ ਹੈ । ਰਾਜ ਦੀ ਆਰਥਕਤਾ ਕੋਰੋਨਾ ਵਾਇਰਸ ਕਾਰਨ ਪਹਿਲਾਂ ਹੀ ਡਾਵਾਂਡੋਲ ਹੈ। ਜ਼ਿਕਰਯੋਗ ਹੈ ਕਿ 2015 ਦੇ ਇਕ ਸਮਝੌਤੇ ਤਹਿਤ ਥਾਈਲੈਂਡ ਚੀਨੀ ਜਲ ਸੈਨਾ ਦੇ ਹਾਰਡਵੇਅਰ ਨੂੰ ਖ਼ਰੀਦਣ ਵਾਲੇ ਪਹਿਲੇ ਦੇਸ਼ਾਂ ਵਿਚੋਂ ਇਕ ਸੀ ਅਤੇ ਉਸ ਨੇ 2017 ਵਿਚ ਤਿੰਨ ਪਣਡੱਬੀਆਂ ਦੀ ਖ਼ਰੀਦ ਨੂੰ ਅੰਤਮ ਰੂਪ ਦੇ ਦਿਤਾ ਸੀ, ਜਿਸ ਵਿਚੋਂ ਪਹਿਲੀ ਪਣਡੁੱਬੀ 2023 ਵਿਚ ਸਪੁਰਦ ਕੀਤੇ ਜਾਣ ਦੀ ਉਮੀਦ ਸੀ। ਕਿਹਾ ਜਾ ਰਿਹਾ ਹੈ ਕਿ ਇਹ ਸਮਝੌਤਾ ਅਜੇ ਅਗਲੇ ਸਾਲ ਤਕ ਟਲਿਆ ਰਹਿ ਸਕਦਾ ਹੈ।imageimage ਇਸ ਤੋਂ ਇਲਾਵਾ ਹਜ਼ਾਰਾਂ ਲੋਕਾਂ ਨੇ ਪੀਲੀਆਂ ਕਮੀਜ਼ਾਂ ਪਾ ਕੇ ਐਤਵਾਰ ਨੂੰ ਵਿਰੋਧ ਪ੍ਰਦਰਸ਼ਨ ਕੀਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement