
ਯੂ.ਐਸ.ਆਈ.ਐਸ.ਪੀ.ਐਫ਼. ਲੀਡਰਸ਼ਿਪ ਸਮਿਟ ਨੂੰ ਅੱਜ ਸੰਬੋਧਨ ਕਰਨਗੇ ਨਰਿੰਦਰ ਮੋਦੀ
ਨਵੀਂ ਦਿੱਲੀ, 2 ਸਤੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ 3 ਸਤੰਬਰ ਨੂੰ ਯੂ.ਐੱਸ. ਇੰਡੀਆ ਸਟ੍ਰੈਟੇਜਿਕ ਪਾਰਟਨਪਸ਼ਿਪ ਫੋਰਮ (ਯੂ.ਐੱਸ.ਆਈ.ਐੱਸ.ਪੀ.ਐੱਫ.) ਦੇ ਤੀਜੇ ਸਾਲਾਨਾ ਲੀਡਰਸ਼ਿਪ ਸੰਮੇਲਨ ਨੂੰ ਸੰਬੋਧਿਤ ਕਰਨਗੇ। ਯੂ.ਐੱਸ.ਆਈ.ਐੱਸ.ਪੀ.ਐੱਫ. ਦੇ ਪ੍ਰਧਾਨ ਮੁਕੇਸ਼ ਅਘੀ ਨੇ ਇਸ ਗੱਲ ਦੀ ਜਾਣਕਾਰੀ ਦਿਤੀ ਹੈ। ਉਨ੍ਹਾਂ ਕਿਹਾ, ਅਸੀਂ ਖੁਦ ਨੂੰ ਸਨਮਾਨਤ ਮਹਿਸੂਸ ਕਰ ਰਹੇ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਨੇ ਯੂ.ਐੱਸ.ਆਈ. ਐੱਸ.ਪੀ.ਐੱਫ. ਦੇ ਸਾਲਾਨਾ ਪ੍ਰੋਗਰਾਮ ਨੂੰ ਸੰਬੋਧਿਤ ਕਰਨ ਲਈ ਸਮਾਂ ਕੱਢਿਆ। ਇਹ ਮੌਜੂਦਾ ਚੁਣੌਤੀ ਭਰਪੂਰ ਮਾਹੌਲ 'ਚ ਅਮਰੀਕਾ-ਭਾਰਤ ਸਬੰਧਾਂ ਦੇ ਮਹੱਤਵ ਨੂੰ ਦਰਸ਼ਾਉਂਦਾ ਹੈ। ਯੂ.ਐੱਸ.ਆਈ.ਐੱਸ.ਪੀ.ਐੱਫ.ਨੇ ਸਿਖ਼ਰ ਸੰਮੇਲਨ 'ਚ ਮੋਦੀ ਦੇ ਸੰਬੋਧਨ ਦੇ ਐਲਾਨ ਤੋਂ ਬਾਅਦ ਮੁਕੇਸ਼ ਅਘੀ ਨੇ ਕਿਹਾ, ਇਹ ਇਕ ਵਿਨ-ਵਿਨ ਪਾਰਟਨਰਸ਼ਿਪ ਹੈ ਜੋ ਦੋਨਾਂ ਦੇਸ਼ਾਂ ਲਈ ਫਾਇਦੇ ਦੀ ਸਾਂਝੇਦਾਰੀ ਹੈ। ਇਹ ਮਿਉਚੁਅਲ ਰੂਪ ਨਾਲ ਧਰਤੀ-ਰਾਜਨੀਤਕ, ਵਪਾਰਕ, ਸਭਿਆਚਾਰਕ, ਸਿਆਸੀ ਅਤੇ ਵਿਗਿਆਨੀ ਸਾਂਝੇਦਾਰੀ 'ਤੇ ਨਿਰਭਰ ਹੈ। (ਪੀਟੀਆਈ)image