
ਅਜਾਈਂ ਨਹੀਂ ਜਾਣਗੀਆਂ ਦੇਸ਼ ਦੇ ਕਿਸਾਨਾਂ ਦੀਆਂ ਸ਼ਹਾਦਤਾਂ: ਲਖਵਿੰਦਰ ਔਲਖ
ਕਾਲਾਂਵਾਲੀ (ਸੁਰਿੰਦਰ ਪਾਲ ਸਿੰਘ): ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ( Farmer Protest) ਵਿੱਚ ਪਿੰਡ ਮੱਤੜ (ਸਿਰਸਾ) ਦੇ ਕਿਸਾਨ ਦਰਸ਼ਨ ਸਿੰਘ ਜੋ ਕਿ ਟਿਕਰੀ ਬਾਰਡਰ ਉੱਤੇ ਬਿਜਲੀ ਦੇ ਖੰਭਾ ਨੰਬਰ 70 ਦੇ ਟੈਂਟ ਵਿੱਚ ਰਹਿੰਦੇ ਸਨ ਜਿਥੇ ਉਨ੍ਹਾਂ ਦੀ ਜ਼ਹਿਰੀਲੇ (Farmer died due to snake bite) ਸੱਪ ਦੇ ਡੰਗਣ ਕਾਰਨ ਮੌਤ ਹੋ ਗਈ ਸੀ।
A farmer of village Mattar died due to snake bite at Delhi border
ਉਸਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਭਾਰਤੀ ਕਿਸਾਨ ਏਕਤਾ ਦੇ ਪ੍ਰਦੇਸ਼ ਪ੍ਰਧਾਨ ਲਖਵਿੰਦਰ ਸਿੰਘ ਔਲਖ ਆਪਣੇ ਸਾਥੀਆਂ ਸਮੇਤ ਪਿੰਡ ਮੱਤੜ ਪੁੱਜੇ। ਇਸ ਮੌਕੇ ਕਿਸਾਨ ਨੇਤਾ ਲਖਵਿੰਦਰ ਸਿੰਘ ਔਲਖ ਨੇ (Farmer died due to snake bite) ਦੱਸਿਆ ਕਿ ਪਿੰਡ ਮੱਤੜ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਰਸ਼ਨ ਸਿੰਘ ਪੁੱਤਰ ਦਰਬਾਰਾ ਸਿੰਘ ਦਾ ਸਮੁੱਚਾ ਪਰਿਵਾਰ ਸ਼ੁਰੂ ਤੋ ਹੀ ਕਿਸਾਨ ਅੰਦੋਲਨ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਸ਼ੋਕ ਗ੍ਰਸਤ ਪਰਿਵਾਰ ਨੂੰ ਮਿਲਕੇ ਕਿਸਾਨ ਯੂਨੀਅਨ ਵਲੋ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ।
ਹੋਰ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਇਜਲਾਸ: ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਕਾਰਵਾਈ 11 ਵਜੇ ਤੱਕ ਮੁਲਤਵੀ
Farmer protest
ਧਿਆਨ ਰਹੇ ਕਿ ਪਿੰਡ ਮੱਤੜ ਦਾ ਵਸਨੀਕ ਕਿਸਾਨ ਦਰਸ਼ਨ ਸਿੰਘ ਦਿੱਲੀ ਵਿਖੇ ਟਿਕਰੀ ਬਾਰਡਰ ਤੇ ਬਿਜਲੀ ਦੇ ਖੰਭਾ ਨੰਬਰ 70 ਦੇ ਟੇਂਟ ਵਿੱਚ ਰਹਿ ਰਿਹਾ ਸੀ ਜਿਥੇ 27 ਅਗਸਤ ਨੂੰ ਉਸਨੂੰ ਜ਼ਹਰੀਲੇ ਸੱਪ ਨੇ ਡੰਗ ਲਿਆ ਸੀ ਤੇ ਪਰਿਵਾਰ ਉਸਨੂੰ ਸਿਰਸਾ ਲੈ ਆਇਆ ਜਿੱਥੇ ਉਸਦੀ 28 ਅਗਸਤ ਨੂੰ ਮੌਤ (Farmer died due to snake bite) ਹੋ ਗਈ।
Death
ਮ੍ਰਿਤਕ ਕਿਸਾਨ ਦੇ ਘਰ ਅਫਸਸੋ ਲਈ ਪੁੱਜੇ ਔਲਖ ਨੇ ਕਿਹਾ ਕਿ ਮੋਦੀ ਸਰਕਾਰ ਪਤਾ ਨਹੀਂ ਸਾਡੇ ਕਿਸਾਨ ਸਾਥੀਆਂ ਦੀ ਸ਼ਹਾਦਤ ਹੋਰ ਲਵੇਂਗੀ? ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨਾਂ ਦੀ ਵਾਪਸੀ ਤੱਕ ਕਿਸਾਨਾਂ ਦੀ ਘਰ ਵਾਪਸੀ ਨਹੀਂ (Farmer died due to snake bite) ਹੋਵੇਗੀ।
ਹੋਰ ਵੀ ਪੜ੍ਹੋ: ਨਿਊਯਾਰਕ ’ਚ ਤੂਫ਼ਾਨ ਈਡਾ ਦਾ ਕਹਿਰ! ਭਾਰੀ ਮੀਂਹ ਤੇ ਹੜ੍ਹ ਕਾਰਨ ਕਰੀਬ 41 ਲੋਕਾਂ ਦੀ ਮੌਤ