ਨਿਊਯਾਰਕ ’ਚ ਤੂਫ਼ਾਨ ਈਡਾ ਦਾ ਕਹਿਰ! ਭਾਰੀ ਮੀਂਹ ਤੇ ਹੜ੍ਹ ਕਾਰਨ ਕਰੀਬ 41 ਲੋਕਾਂ ਦੀ ਮੌਤ
Published : Sep 3, 2021, 11:12 am IST
Updated : Sep 3, 2021, 11:15 am IST
SHARE ARTICLE
Hurricane Ida in New York
Hurricane Ida in New York

ਭਾਰੀ ਬਾਰਿਸ਼ ਦੇ ਚਲਦਿਆਂ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਹੜ੍ਹਾਂ ਦੀ ਚਿਤਾਵਨੀ ਵੀ ਦਿੱਤੀ ਗਈ ਹੈ।

 

ਨਿਊਯਾਰਕ: ਅਮਰੀਕਾ ’ਚ ਆਏ ਈਡਾ ਤੂਫ਼ਾਨ (Hurricane Ida) ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਨਿਊਯਾਰਕ (New York) ਸ਼ਹਿਰ ਵਿਚ ਤੂਫ਼ਾਨ ਕਾਰਨ ਆਏ ਹੜ੍ਹ ਕਾਰਨ ਕਰੀਬ 41 ਲੋਕਾਂ ਦੀ ਮੌਤ (41 people died) ਹੋ ਚੁੱਕੀ ਹੈ। ਇਸ ਦੌਰਾਨ ਬੇਸਮੈਂਟ ’ਚ ਫੱਸਣ ਕਾਰਨ ਵੀ ਕਈ ਲੋਕਾਂ ਦੀ ਮੌਤ ਹੋ ਗਈ। ਭਾਰੀ ਬਾਰਿਸ਼ ਦੇ ਚਲਦਿਆਂ ਅਮਰੀਕਾ (America) ਦੇ ਨਿਊਯਾਰਕ ਸ਼ਹਿਰ ਵਿਚ ਹੜ੍ਹਾਂ ਦੀ ਚਿਤਾਵਨੀ ਵੀ ਦਿੱਤੀ ਗਈ ਹੈ।

ਹੋਰ ਪੜ੍ਹੋ: ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਐਲਾਨਣ ਵਿਚ ਦੇਰੀ ਨਾਲ ‘ਆਪ’ ਵਿਚ ਮਹਾਂਭਾਰਤ ਛਿੜਨ ਦੀ ਤਿਆਰੀ  

Hurricane Ida in New YorkHurricane Ida in New York

ਹਾਲਾਤ ਇੰਨ੍ਹੇ ਮਾੜੇ ਹੋ ਗਏ ਹਨ ਕਿ ਭਾਰੀ ਬਾਰਿਸ਼ (Heavy Rains) ਕਾਰਨ ਸੜਕਾਂ ਅਤੇ ਗਲੀਆਂ ਨੇ ਨਦੀਆਂ ਦਾ ਰੂਪ ਧਾਰ ਲਿਆ ਹੈ। ਇਸ ਮਗਰੋਂ ਹਵਾਈ ਅੱਡਿਆਂ ਤੋਂ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਨਿਊਜਰਸੀ, ਨਿਊਯਾਰਕ, ਮੈਨਹਟਨ, ਬਰੌਂਕਸ ਅਤੇ ਕੁਈਜ਼ ਦੀਆਂ ਸੜਕਾਂ ’ਤੇ ਆਵਾਜਾਈ ਵੀ ਬੰਦ ਕਰ ਦਿੱਤੀ ਗਈ ਹੈ। ਇਸ ਸਥਿਤੀ ਦੇ ਮੱਦੇਨਜ਼ਰ ਨਿਊਯਾਰਕ ਦੇ ਬਾਕੀ ਹਿੱਸਿਆਂ ਵਿਚ ਵੀ ਐਮਰਜੈਂਸੀ (Emergency) ਦਾ ਐਲਾਨ ਕਰ ਦਿੱਤਾ ਗਿਆ ਹੈ।

ਹੋਰ ਪੜ੍ਹੋ: ਅਮਰੀਕਾ : 26 ਸਾਲਾ ਪੰਜਾਬੀ ਗੱਭਰੂ ਦਾ ਗੋਲੀਆਂ ਮਾਰ ਕੇ ਕਤਲ

Hurricane Ida in New YorkHurricane Ida in New York

ਇਸ ਦੇ ਨਾਲ ਹੀ ਨੇਵਾਰਕ ਇੰਟਰਨੈਸ਼ਨਲ ਏਅਰਪੋਰਟ ਦੀ ਬਿਲਡਿੰਗ (Newark Liberty International Airport) ਵਿਚ ਵੀ ਪਾਣੀ ਭਰ ਗਿਆ ਹੈ।ਨਿਊਯਾਰਕ ਦੀ FDR ਡਰਾਈਵ ਅਤੇ ਬ੍ਰੌਂਕਸ ਰਿਵਰ ਪਾਰਕਵੇਅ ਬੁੱਧਵਾਰ ਦੇਰ ਰਾਤ ਤੱਕ ਡੁੱਬ ਗਏ ਸਨ। ਸਬਵੇਅ ਸਟੇਸ਼ਨਾਂ ਅਤੇ ਟ੍ਰੈਕਾਂ ’ਤੇ ਹੜ੍ਹ ਦਾ ਇੰਨਾ ਪਾਣੀ ਭਰ ਗਿਆ ਕਿ ਮੈਟਰੋਪੋਲੀਟਨ ਟ੍ਰਾਂਸਪੋਰਟੇਸ਼ਨ ਅਥਾਰਟੀ ਨੇ ਸਾਰੀਆਂ ਸੇਵਾਵਾਂ ਮੁਅੱਤਲ ਕਰ ਦਿੱਤੀਆਂ।

SHARE ARTICLE

ਏਜੰਸੀ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement