ਸਾਬਕਾ ਮੰਤਰੀ ਜਨਮੇਜਾ ਸੇਖੋਂ ਮੌੜ ਤੋਂ ਜਗਮੀਤ ਬਰਾੜ ਦੇ ਹੱਕ ’ਚ ਡਟੇ
Published : Sep 3, 2021, 12:21 am IST
Updated : Sep 3, 2021, 12:21 am IST
SHARE ARTICLE
image
image

ਸਾਬਕਾ ਮੰਤਰੀ ਜਨਮੇਜਾ ਸੇਖੋਂ ਮੌੜ ਤੋਂ ਜਗਮੀਤ ਬਰਾੜ ਦੇ ਹੱਕ ’ਚ ਡਟੇ

ਬਠਿੰਡਾ, 2 ਸਤੰਬਰ (ਸੁਖਜਿੰਦਰ ਮਾਨ) : ਕਰੀਬ ਦਸ ਸਾਲ ਵਿਧਾਨ ਸਭਾ ਹਲਕਾ ਮੌੜ ਤੋਂ ਨੁਮਾਇੰਦਗੀ ਦੌਰਾਨ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨਾਲ ਸੁਖਾਵੇਂ ਸਬੰਧ ਨਾ ਹੋਣ ਕਾਰਨ ਚਰਚਾ ਵਿਚ ਰਹੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋ ਅੱਜ ਅਪਣੇ ਪੁਰਾਣੇ ਹਲਕੇ ਤੋਂ ਅਕਾਲੀ ਦਲ ਵਲੋਂ ਉਤਾਰੇ ਉਮੀਦਵਾਰ ਜਗਮੀਤ ਸਿੰਘ ਬਰਾੜ ਦੇ ਹੱਕ ਵਿਚ ਡਟ ਗਏ ਹਨ। ਸਾਬਕਾ ਐਮ.ਪੀ ਬਰਾੜ ਦੀ ਧਮਾਕੇਦਾਰ ‘ਐਂਟਰੀ’ ਕਰਵਾਉਂਦਿਆਂ ਸੇਖੋ ਨੇ ਅਪਣੇ ਸਾਰੇ ਸਮਰਥਕਾਂ ਨੂੰ ਪਾਰਟੀ ਵਲੋਂ ਐਲਾਨੇ ਉਮੀਦਵਾਰ ਦੀ ਡਟ ਕੇ ਮਦਦ ਕਰਨ ਦੀ ਅਪੀਲ ਕੀਤੀ ਹੈ। ਪਾਰਟੀ ਦੇ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਪਹਿਲਾਂ ਖ਼ੁਦ ਸਿਕੰਦਰ ਸਿੰਘ ਮਲੂਕਾ ਨੂੰ ਅਪਣੇ ਹੱਥੀ ਹਲਕੇ ਦੀ ਕਮਾਂਡ ਸੌਂਪਣ ਵਾਲੇ ਜਨਮੇਜਾ ਸਿੰਘ ਸੇਖੋ ਨੇ ਹੁਣ ਬਰਾੜ ਦੀ ਇਮਦਾਦ ’ਤੇ ਆ ਕੇ ਇਕ ਤੀਰ ਨਾਲ ਦੋ ਨਿਸ਼ਾਨੇ ਫੁੰਡ ਦਿਤੇ ਹਨ। 
  ਸਿਆਸੀ ਮਾਹਰਾਂ ਮੁਤਾਬਕ ਅਜਿਹਾ ਕਰ ਕੇ ਉਹ ਨਾ ਸਿਰਫ਼ ਇਕ ਸਾਬਕਾ ਵਿਧਾਇਕ ਨੂੰ ਇਸ ਹਲਕੇ ਤੋਂ ਦੂਰ ਰੱਖਣ ਵਿਚ ਸਫ਼ਲ ਹੋ ਗਏ ਹਨ ਬਲਕਿ ਮੌੜ ਹਲਕੇ ’ਚ ਅਪਣੇ ਸਿਆਸੀ ਸਫ਼ਰ ਦੌਰਾਨ ਮਲੂਕਾ ਸਮਰਥਕਾਂ ਤੋਂ ਪ੍ਰੇਸ਼ਾਨ ਰਹੇ ਇਸ ਸਾਬਕਾ ਮੰਤਰੀ ਨੇ ਹੁਣ ਉਨ੍ਹਾਂ ਦੇ ‘ਬੌਸ’ ਨੂੰ ਚਿੱਤ ਕਰ ਕੇ ਰੱਖ ਦਿਤਾ ਹੈ। ਜਿਕਰਯੋਗ ਹੈ ਕਿ ਇਸ ਹਲਕੇ ਤੋਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਡੇ ਦਾਅਵੇਦਾਰ ਸਨ, ਜਿੰਨ੍ਹਾਂ ਨੂੰ ਪਾਰਟੀ ਵਲੋਂ ਪੁਰਾਣੇ ਹਲਕਾ ਰਾਮਪੁਰਾ ਫ਼ੂਲ ਤੋਂ ਦਿਤੀ ਟਿਕਟ ’ਤੇ ਚੋਣ ਨਾ ਲੜਣ ਦਾ ਐਲਾਨ ਕਰ ਕੇ ਖੁੱਲੇ ਤੌਰ ’ਤੇ ਨਰਾਜ਼ਗੀ ਵੀ ਜ਼ਾਹਰ ਕੀਤੀ ਹੈ। ਅਜਿਹੀ ਹਾਲਾਤ ਵਿਚ ਸੇਖੋ ਦੀ ਖੁੱਲੀ ਇਮਦਾਦ ਨਾਲ ਜਗਮੀਤ ਬਰਾੜ ਨੂੰ ਵੱਡੀ ਰਾਹਤ ਮਿਲੀ ਹੈ। ਉਨਾਂ ਅੱਜ ਸਾਬਕਾ ਮੰਤਰੀ ਸੇਖੋਂ ਨੂੰ ਨਾਲ ਲੈ ਕੇ ਦੁਰਗਾ ਮੰਦਰ ਮਾਈਸਰਖਾਨਾ ਅਤੇ ਗੁਰਦੁਆਰਾ ਤਿੱਤਰਸਰ ਸਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਆਪਣੀ ਮੁਹਿੰਮ ਵਿੱਢੀ ਹੈ। ਇਸ ਮੌਕੇ ਜਿੱਥੇ ਸੇਖੋਂ ਧੜਾ ਵੱਡੀ ਗਿਣਤੀ ’ਚ ਪਹੁੰਚਿਆ ਸੀ, ਪ੍ਰੰਤੂ ਮਲੂਕਾ ਧੜੇ ਨਾਲ ਸਬੰਧਿਤ ਮੰਨੇ ਜਾਂਦੇ ਕਈ ਸਰਕਲ ਜਥੇਦਾਰ ਤੇ ਹੋਰ ਆਗੂ ਗੈਰ ਹਾਜ਼ਰ ਰਹੇ। ਇਸ ਦੌਰਾਨ ਬਹੁਜਨ ਸਮਾਜ ਪਾਰਟੀ ਹਲਕਾ ਮੌੜ ਦੇ ਇੰਚਾਰਜ ਦੁਸਿਹਰਾ ਸਿੰਘ ਤੋਂ ਇਲਾਵਾ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਸੀਨੀਅਰ ਆਗੂ ਜਗਸੀਰ ਸਿੰਘ ਜੱਗਾ ਕਲਿਆਣ, ਹਰਦਿਆਲ ਸਿੰਘ ਮਿੱਠੂ ਚਾਓੁਕੇ, ਹਰਜਿੰਦਰ ਸਿੰਘ ਕੱਪੀ ਸਾਬਕਾ ਮੀਤ ਪ੍ਰਧਾਨ, ਗਿਆਨ ਸਿੰਘ ਸਾਬਕਾ ਪ੍ਰਧਾਨ, ਕੁਲਵੰਤ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਮੌੜ, ਜਿਲ੍ਹਾ ਯੂਥ ਦੇ ਪ੍ਰਧਾਨ ਸੰਦੀਪ ਸਿੰਘ ਬਾਠ ਸਹਿਤ ਦਰਜ਼ਨਾਂ ਦੀ ਤਾਦਾਦ ਵਿਚ ਅਕਾਲੀ ਆਗੂ ਤੇ ਵਰਕਰ ਮੌਜੂਦ ਸਨ। 


ਇਸ ਖ਼ਬਰ ਨਾਲ ਸਬੰਧਤ ਫੋਟੋ 02 ਬੀਟੀਆਈ 04 ਵਿਚ ਹੈ। 
ਫ਼ੋਟੋ: ਇਕਬਾਲ ਸਿੰਘ 
 

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement