ਪਟਿਆਲਾ ਜੇਲ੍ਹ ‘ਚ ਬੰਦ ਨਸ਼ਾ ਤਸਕਰ ਨਿਕਲਿਆ ISI ਏਜੰਟ, ਪਾਕਿ ਭੇਜੀ ਭਾਰਤੀ ਫੌਜ ਦੀ ਜਾਣਕਾਰੀ 
Published : Sep 3, 2023, 1:33 pm IST
Updated : Sep 3, 2023, 1:33 pm IST
SHARE ARTICLE
Amrik Singh
Amrik Singh

ਮੁਲਜ਼ਮਾਂ ਖ਼ਿਲਾਫ਼ ਥਾਣਾ ਘੱਗਾ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ।

 

ਪਟਿਆਲਾ - ਪਟਿਆਲਾ ਕੇਂਦਰੀ ਜੇਲ੍ਹ 'ਚ ਬੰਦ ਨਸ਼ਾ ਤਸਕਰ ਆਈਐੱਸਆਈ ਦਾ ਏਜੰਟ ਨਿਕਲਿਆ ਹੈ। ਉਸ ਨੇ ਭਾਰਤੀ ਫੌਜ ਦੀ ਖੁਫੀਆ ਜਾਣਕਾਰੀ ਪਾਕਿਸਤਾਨ ਦੀ ਆਈਐੱਸਆਈ ਨੂੰ ਭੇਜੀ। ਪੁਲਿਸ ਨੇ ਏਜੰਸੀ ਵੱਲੋਂ ਦਿੱਤੇ ਇਨਪੁਟ ਦੇ ਆਧਾਰ 'ਤੇ ਜਾਂਚ ਕੀਤੀ ਤਾਂ ਮੁਲਜ਼ਮ ਦਾ ਸੱਚ ਸਾਹਮਣੇ ਆਇਆ ਹੈ। ਫਿਲਹਾਲ ਪੁਲਿਸ ਉਕਤ ਮੁਲਜ਼ਮਾਂ ਦਾ ਪ੍ਰੋਡਕਸ਼ਨ ਰਿਮਾਂਡ ਲੈਣ ‘ਚ ਜੁਟੀ ਹੈ। 

ਮੁਲਜ਼ਮ ਦੀ ਪਛਾਣ ਅਮਰੀਕ ਸਿੰਘ ਵਾਸੀ ਪਿੰਡ ਡੇਧਨਾ ਵਜੋਂ ਹੋਈ ਹੈ। ਮੁਲਜ਼ਮ ਆਈਐਸਆਈ (ISI) ਦੇ ਸ਼ੇਰ ਖ਼ਾਨ ਨਾਮ ਦੇ ਕਿਸੇ ਵਿਅਕਤੀ ਨੂੰ ਸੂਚਨਾ ਭੇਜ ਰਿਹਾ ਸੀ। ਆਖ਼ਰੀ ਜਾਣਕਾਰੀ ਮੁਲਜ਼ਮਾਂ ਨੇ 140 ਪੰਨਿਆਂ ਦੀ ਪੀਡੀਐਫ ਦੇ ਰੂਪ ਵਿਚ ਭੇਜੀ ਸੀ। ਜਿਸ ਵਿਚ ਫੌਜ ਦੀ ਖੁਫੀਆ ਜਾਣਕਾਰੀ ਸੀ। ਮੁਲਜ਼ਮਾਂ ਖ਼ਿਲਾਫ਼ ਥਾਣਾ ਘੱਗਾ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ।

ਨਸ਼ਾ ਤਸਕਰੀ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਮੁਲਜ਼ਮ ਅਮਰੀਕ ਸਿੰਘ ਦਧਨਾ ਖ਼ਿਲਾਫ਼ ਨਸ਼ਾ ਤਸਕਰੀ ਦੇ ਕਈ ਕੇਸ ਦਰਜ ਹਨ। ਜੂਨ ਮਹੀਨੇ ਵਿਚ ਕੇਂਦਰੀ ਸੁਧਾਰ ਘਰ ਵਿਚ ਬੰਦ ਅਮਰੀਕ ਸਿੰਘ ਤੋਂ ਫੋਨ ਬਰਾਮਦ ਹੋਇਆ ਸੀ, ਜਿਸ ਤੋਂ ਬਾਅਦ ਤ੍ਰਿਪੜੀ ਥਾਣੇ ਵਿਚ ਕੇਸ ਦਰਜ ਕੀਤਾ  ਗਿਆ ਸੀ। ਮਾਮਲਾ ਦਰਜ ਹੋਣ ਤੋਂ ਬਾਅਦ ਫੋਨ ਦੀ ਜਾਂਚ ਸ਼ੁਰੂ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਅਮਰੀਕ ਸਿੰਘ ਆਈਐਸਆਈ ਏਜੰਟ ਸ਼ੇਰਖਾਨ ਦੇ ਸੰਪਰਕ ਵਿੱਚ ਸੀ।

ਅਮਰੀਕ ਸਿੰਘ ਨੇ ਫੌਜ ਨਾਲ ਸਬੰਧਤ 140 ਪੰਨਿਆਂ ਦੀ ਜਾਣਕਾਰੀ ਸ਼ੇਰ ਖਾਨ ਨੂੰ ਵਟਸਐਪ ‘ਤੇ ਭੇਜੀ ਹੈ। ਅਮਰੀਕ ਸਿੰਘ ਨੇ ਪਾਕਿਸਤਾਨ ਤੋਂ ਸ਼ੇਰ ਖਾਨ ਤੋਂ 2 ਏਕੇ-47 ਰਾਈਫਲਾਂ ਅਤੇ 250 ਕਾਰਤੂਸ ਮੰਗਵਾਏ ਸਨ। ਇੰਨਾ ਹੀ ਨਹੀਂ, ਉਹ ਪਾਕਿਸਤਾਨ ਤੋਂ ਹੈਰੋਇਨ ਦਾ ਨਸ਼ਾ ਵੀ ਲਿਆਉਂਦਾ ਸੀ ਤੇ ਲੋਕਾਂ ਨੂੰ ਸਪਲਾਈ ਕਰਦਾ ਸੀ। 

SHARE ARTICLE

ਏਜੰਸੀ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement