
ਹੜ੍ਹ ਪੀੜਤ ਲੋਕਾਂ ਦੇ ਢਹੇ ਹੋਏ ਮਕਾਨਾਂ ਨੂੰ ਬਣਾਇਆ ਦੁਬਾਰਾ
ਜਲੰਧਰ: ਪੰਜਾਬ ‘ਚ ਆਏ ਹੜ੍ਹਾਂ ਕਾਰਨ ਜਿੱਥੇ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਮੱਦਦ ਲਈ ਲੱਖਾਂ ਦਾਅਵੇ ਕੀਤੇ ਜਾ ਰਹੇ ਹਨ,,,ਪਰ ਉੱਥੈ ਹੀ ਜਲੰਧਰ ‘ਚ ਲੋਹੀਆ ਖਾਸ ‘ਚ ਆਏ ਹੜ੍ਹ ਨੂੰ ਕਰੀਬ ਇੱਕ ਮਹੀਨੇ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਹੈ ਪਰ ਲੋਕਾਂ ਵੱਲੋਂ ਪ੍ਰਸਾਸ਼ਨ ‘ਤੇ ਗੰਭੀਰ ਇਲਜ਼ਾਮ ਲਾਏ ਜਾ ਰਹੇ ਹਨ।
Flood on Jalandhar
ਹੜ੍ਹ ਪੀੜਤ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਉਹਨਾਂ ਦੀ ਕੋਈ ਸਾਰ ਨਹੀਂ ਲਈ ਗਈ ਉੱਥੇ ਹੀ ਪਿੰਡ ਨਸੀਰਪੁਰ ਦੇ ਲੋਕਾਂ ਦਾ ਕਹਿਣਾ ਹੈ ਕਿ ਹੜ੍ਹਾਂ ਕਾਰਨ ਉਹਨਾਂ ਦੇ ਸਾਰੇ ਘਰ ਢਹਿ ਢੇਰੀ ਹੋ ਗਏ ਸੀ ਪਰ ਉਹਨਾਂ ਦੀ ਮੱਦਦ ਲਈ ਦਰਬਾਰ ਏ ਖਾਲਸਾ ਅੱਗੇ ਆਇਆ। ਉੱਥੇ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਹੜ੍ਹਾਂ ਕਾਰਨ ਸਾਰੀ ਫ਼ਸਲ ਬਰਬਾਦ ਹੋ ਗਈ। ਇੰਨਾਂ ਹੀ ਨਹੀਂ ਖੇਤਾਂ ‘ਚ ਲੱਗੇ ਟਿਊਬਵੈੱਲ ਵੀ ਖ਼ਰਾਬ ਹੋ ਗਏ।
Flood on Jalandhar
ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਮੁਆਵਜ਼ਾ ਦੇਣਾ ਤ ਬਹੁਤ ਦੂਰ ਦੀ ਗੱਲ ਹੈ ਪਰ ਸਰਕਾਰ ਦੇ ਕਿਸੇ ਵੀ ਅਦਿਕਾਰੀ ਵੱਲੋਂ ਉਹਨਾਂ ਧੀ ਸਾਰ ਨਹੀਂ ਲਈ ਗਈ। ਉੱਥੇ ਹੀ ਦਰਬਾਰ ਏ ਖਾਲਸਾ ਦੇ ਪ੍ਰਧਾਨ ਹਰਜਿੰਦਰ ਸਿੰਘ ਮਾਝੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਹੜ੍ਹ ਪੀੜਤ ਲੋਕਾਂ ਦੀ ਪੂਰੀ ਮੱਦਦ ਕੀਤੀ ਜਾ ਰਹੀ ਹੈ।
Flood on Jalandhar
ਇੰਨਾ ਹੀ ਨਹੀਂ ਮਾਝੀ ਨੇ ਕਿਹਾ ਕਿ ਹੁਣ ਤੱਕ 25 ਲੱਖ ਰੁਪਏ ਨਾਲ ਹੜ੍ਹ ਪੀੜਤ ਲੋਕਾਂ ਦੀ ਮੱਦਦ ਕਰ ਚੁੱਕੇ ਹਨ ਅਤੇ ਅੱਗੇ ਵੀ ਕਰਦੇ ਰਹਿਣਗੇ। ਦੱਸ ਦੇਈਏ ਕਿ ਪਿਛਲੇ ਦਿਨੀਂ ਪੰਜਾਬ ‘ਚ ਤੇਜ਼ ਮੀਂਹ ਨੇ ਕਈ ਇਲਾਕਿਆਂ ‘ਚ ਤਬਾਹੀ ਮਚਾਈ ਹੋਈ ਸੀ ਜਿਸ ਨਾਲ ਕਈ ਲੋਕਾਂ ਦੀ ਘਰ ਢਹਿ ਢੇਰੀ ਹੋ ਗਏ ਸਨ ਅਤੇ ਕਰੋੜਾਂ ਦੀ ਫ਼ਸਲ ਤਬਾਹ ਹੋ ਗਈ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।