
ਹਾਈਕੋਰਟ ਦੇ ਫ਼ੈਸਲੇ ‘ਤੇ ਡਾ.ਧਰਮਵੀਰ ਗਾਂਧੀ ਦਾ ਬਿਆਨ
ਪਟਿਆਲਾ: ਰਵਾਇਤੀ ਨਸ਼ਿਆ ਨੂੰ ਲੈ ਕੇ ਹਾਈ ਕੋਰਟ ਦੇ ਫੈਸਲੇ ‘ਤੇ ਪਟਿਆਲਾ ਤੋਂ ਪਾਰਲੀਮੈਂਟ ਮੈਂਬਰ ਰਹੇ ਡਾਂ’ ਧਰਮਵੀਰ ਗਾਂਧੀ ਦਾ ਵੱਡਾ ਬਿਆਨ ਆਇਆ ਹੈ।ਦਰਅਸਲ ਧਰਮਵੀਰ ਗਾਂਧੀ ਪੰਜਾਬ ਵਿਚ ਨਸ਼ਿਆਂ ਦੀ ਵਧਦੀ ਜਾ ਰਹੀ ਵਰਤੋਂ ਤੋਂ ਚਿੰਤਤ ਹੋ ਕੇ ਲੰਬੇ ਸਮੇਂ ਤੋਂ ਆਰਗੈਨਿਕ ਨਸ਼ਿਆਂ ਦੀ ਹਮਾਇਤ ਕਰਦੇ ਆ ਰਹੇ ਹਨ।ਜਿਸ ‘ਤੇ ਪੰਜਾਬ ਸਰਕਾਰ ਤੋਂ ਬਾਅਦ ਹਾਈਕੋਰਟ ਵੱਲੋਂ ਵੀ ਹੁਣ ਤਕ ਕੋਈ ਹੁੰਗਾਰਾ ਨਹੀਂ ਭਰਿਆ ਗਿਆ।
Dr. Dharamvir Gandhiਇਸ ਮਾਮਲੇ ‘ਤੇ ਧਰਮਵੀਰ ਗਾਂਧੀ ਦਾ ਕਹਿਣਾ ਹੈ ਕਿ ਹਾਈ ਕੋਰਟ ਉਹਨਾਂ ‘ਤੇ ਰੱਬ ਨਹੀਂ ਲੱਗਿਆ। ਉਹਨਾਂ ਕਿਹਾ ਕਿ ਗਾਂਧੀ ਨੇ ਕਿਹਾ ਕਿ ਰਵਾਇਤੀ ਨਸ਼ਿਆਂ ਨੂੰ ਲੈ ਕੇ ਉਹਨਾਂ ਦੀ ਅਪਣੀ ਅਲੱਗ ਸੋਚ ਹੈ।
“Traditional drugs
ਇੰਨਾਂ ਹੀ ਨਹੀਂ ਧਰਮਵੀਰ ਗਾਂਧੀ ਨੇ ਕਿਹਾ ਕਿ ਕਈ ਸਿਆਸੀ ਲੀਡਰ ਵੀ ਰਵਾਇਤੀ ਨਸ਼ੇ ਕਰਦੇ ਹਨ ਪਰ ਜਦੋਂ ਇਹੀ ਨਸ਼ਾਂ ਆਮ ਲੋਕਾਂ ਕੋਲੋ ਫੜਿਆ ਜਾਂਦਾ ਹੈ ਤਾਂ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਜਾਂਦਾ ਹੈ।
“Traditional drugs
ਦੱਸ ਦੇਈਏ ਕਿ ਡਾ. ਧਰਮਵੀਰ ਗਾਂਧੀ ਤੋਂ ਇਲਾਵਾ ਵੀ ਕਈ ਲੋਕ ਅਕਸਰ ਪੰਜਾਬ ‘ਚ ਅਫ਼ੀਮ ਦੀ ਖੇਤੀ ਦੀ ਵਕਾਲਤ ਕਰ ਚੁੱਕੇ ਹਨ। ਜਿਸ ‘ਤੇ ਹਾਈ ਕੋਰਟ ਨੇ ਪੰਜਾਬ ਵਿਚ ਪਹਿਲਾਂ ਹੀ ਵੱਖ-ਵੱਖ ਤਰ੍ਹਾਂ ਦੇ ਨਸ਼ਿਆਂ ਦੀ ਬਹੁਤਾਤ 'ਚ ਵਰਤੋਂ ਹੋ ਰਹੀ ਹੋਣ ਦਾ ਹਵਾਲਾ ਦਿੰਦਿਆਂ ਪਟੀਸ਼ਨਰ ਸੰਸਥਾ ਨੂੰ ਕਿਹਾ ਕਿ ਪਹਿਲਾਂ ਹੀ ਨਸ਼ਿਆਂ ਦੀ ਹੱਦ ਹੋ ਚੁੱਕੀ ਹੈ, ਘੱਟੋ-ਘੱਟ ਅਜਿਹੀ ਸਥਿਤੀ ਵਿਚ ਹੋਰ ਕਿਸੇ ਕਿਸਮ ਦੇ ਨਸ਼ੇ ਦੀ ਵਕਾਲਤ ਨਾ ਕਰਨ ਦਾ ਫ਼ੈਸਲਾ ਕੀਤਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।