
ਟਾਂਡਾ ਵਿਖੇ ਬੀਤੀ ਰਾਤ ਫੋਟੋ ਸਟੂਡੀਓ ਵਿੱਚ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜਕੇ ਸੁਆਹ ਹੋ ਗਿਆ
ਟਾਂਡਾ : ਟਾਂਡਾ ਵਿਖੇ ਬੀਤੀ ਰਾਤ ਫੋਟੋ ਸਟੂਡੀਓ ਵਿੱਚ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜਕੇ ਸੁਆਹ ਹੋ ਗਿਆ। ਜਾਣਕਾਰੀ ਦਿੰਦੇ ਹੋਏ ਅਵਤਾਰ ਸਿੰਘ ਦੁਕਾਨ ਮਾਲਕ ਨੇ ਦੱਸਿਆ ਕਿ ਉਹ ਦਸੂਹਾ ਵਿਖੇ ਕੋਈ ਵਿਆਹ ਸਮਾਰੋਹ ਲਈ ਪ੍ਰੀਵੈਡਿੰਗ ਕਰਨ ਲਈ ਗਿਆ ਸੀ।
Photo studio fire
ਜਿਸ ਦੇ ਮਗਰੋਂ ਕਿਸੇ ਕਾਰਨ ਕਰਕੇ ਅੱਗ ਲੱਗ ਗਈ। ਨੁਕਸਾਨੇ ਗਏ ਸਮਾਨ ਵਿਚ ਕੈਮਰੇ, ਵੀਡੀਉ ਬਣਾਉਣ ਵਾਲੀ ਡਰੋਨ, ਲੈਪਟਾਪ, ਵਿਆਹਾਂ ਦੀਆਂ ਖ਼ਾਸ ਮੂਵੀਆਂ, ਫੋਟੋਆਂ ਆਦਿ ਸੜ ਕੇ ਸੁਆਹ ਹੋ ਗਈਆਂ।
Photo studio fire
ਦੱਸ ਦਈਏ ਕਿ ਪਹਿਲਾਂ ਆਸ ਪਾਸ ਦੇ ਲੋਕਾਂ ਵਲੋਂ ਖੁਦ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਫਿਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਆਕੇ ਇਸ ਅੱਗ ਤੇ ਕਾਬੂ ਪਾਇਆ। ਫਿਲਹਾਲ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਪਰ ਦੁਕਾਨ ਦਾ ਕਾਫੀ ਨੁਕਸਾਨ ਹੋ ਚੁੱਕਿਆ ਅਤੇ ਦੁਕਾਨ ਮਾਲਕਾਂ ਵਲੋਂ ਇਸ ਗੱਲ ਦਾ ਕਾਫੀ ਦੁੱਖ ਜ਼ਾਹਿਰ ਕੀਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।