
ਹਾੜ੍ਹੀ ਦੇ ਸੀਜ਼ਨ ਦੌਰਾਨ ਕਣਕ ਨੂੰ ਅੱਗ ਲੱਗਣ ਦੀਆਂ ਘਟਨਾਵਾ ਜਿਲ੍ਹੇ ਭਰ ਵਿੱਚ ਕਿੰਨੀਆਂ ਹੀ ਥਾਵਾਂ ਤੇ ਵਾਪਰੀਆਂ ਸਨ।
ਕਪੂਰਥਲਾ : ਹਾੜ੍ਹੀ ਦੇ ਸੀਜ਼ਨ ਦੌਰਾਨ ਕਣਕ ਨੂੰ ਅੱਗ ਲੱਗਣ ਦੀਆਂ ਘਟਨਾਵਾ ਜਿਲ੍ਹੇ ਭਰ ਵਿੱਚ ਕਿੰਨੀਆਂ ਹੀ ਥਾਵਾਂ ਤੇ ਵਾਪਰੀਆਂ ਸਨ। ਜਿਲ੍ਹਾ ਪ੍ਰਸ਼ਾਸਨ ਨੂੰ ਵਾਰ ਵਾਰ ਇਸ ਪ੍ਰਤੀ ਸੂਚਿਤ ਕਰਨ ਦੇ ਬਾਵਜੂਦ ਨਾ ਤਾਂ ਕੋਈ ਫਾਇਰ ਬ੍ਰਿਗੇਡ ਵਿਭਾਗ ਦੀ ਗੱਡੀ ਮੌਕੇ 'ਤੇ ਪਹੁੰਚਦੀ ਅਤੇ ਨਾ ਅੱਗ ਤੇ ਕਾਬੂ ਪਾਇਆ ਜਾਂਦਾ। ਜਿਸ ਕਾਰਨ ਕਿਸਾਨਾਂ ਦੀ ਕਰੋੜਾ ਰੁਪਏ ਮੁੱਲ ਦੀ ਕਣਕ ਦੀ ਖੜ੍ਹੀ ਫਸਲ ਸੜ ਕੇ ਸੁਆਹ ਹੋ ਜਾਂਦੀ ਹੈ।
Mini fire brigade
ਇਸ ਮੁਸੀਬਤ ਨਾਲ ਨਜਿੱਠਣ ਲਈ ਕਪੂਰਥਲਾ ਦੀ ਏਕ ਨੂਰ ਅਵੇਅਰਨੈੱਸ ਐਡ ਵੈਲਫੇਅਰ ਸੁਸਾਇਟੀ ਨਡਾਲਾ ਸਾਹਮਣੇ ਆਈ ਹੈ। ਜਿਨ੍ਹਾਂ ਵਲੋ ਪ੍ਰਵਾਸੀ ਭਾਰਤੀਆ ਦੇ ਸਹਿਯੋਗ ਨਾਲ ਇਕ ਮਿੰਨੀ ਫਾਇਰ ਬ੍ਰਿਗੇਡ ਤਿਆਰ ਕੀਤੀ ਗਈ ਹੈ। ਜੋ ਅੱਗ ਲੱਗਣ ਦੀ ਸਥਿਤੀ ਤੇ ਕਾਬੂ ਪਾਉਣ ਲਈ ਤੁਰੰਤ ਹਾਜ਼ਰ ਹੋਵੇਗੀ। ਕਿਸੇ ਵੀ ਅਜਿਹੀ ਘਟਨਾ ਮੌਕੇ ਸੰਸਥਾ ਦੇ ਸੇਵਾਦਾਰਾ ਵਲੋ ਇਹ ਸੇਵਾ ਬਿਲਕੁੱਲ ਮੁਫ਼ਤ ਨਿਭਾਈ ਜਾਵੇਗੀ ਜਿਨ੍ਹਾਂ ਵੱਲੋਂ ਇਕ ਟੋਲ ਫ੍ਰੀ ਨੰਬਰ ਵੀ ਜਾਰੀ ਕੀਤਾ ਜਾਵੇਗਾ।
Mini fire brigade
ਜਿਕਰਯੋਗ ਹੈ ਕਿ ਜ਼ਿਲ੍ਹੇ ਦੇ ਬਲਾਕ ਭੁਲੱਥ ਅਤੇ ਢਿੱਲਵਾਂ ਕੋਲ ਫਾਇਰ ਬ੍ਰਿਗੇਡ ਦੀ ਕੋਈ ਆਪਣੀ ਗੱਡੀ ਨਹੀ ਹੈ ਤੇ ਅਜਿਹੇ ਸੰਕਟ ਸਮੇਂ ਕਪੂਰਥਲਾ ਤੋ ਸਰਕਾਰੀ ਮੱਦਦ ਪਹੁੰਚਦੀ ਹੈ। ਸ਼ਹਿਰ ਦੂਰੀ ਤੇ ਹੋਣ ਕਾਰਨ ਅਕਸਰ ਪਹੁੰਚਣ ਵਿਚ ਦੇਰ ਹੋ ਜਾਂਦੀ ਹੈ। ਉਦੋ ਤੱਕ ਬਹੁਤ ਨੁਕਸਾਨ ਹੋ ਚੁੱਕਾ ਹੁੰਦਾ ਹੈ ਪਰ ਹੁਣ ਸੰਸਥਾ ਵਲੋਂ ਕੀਤੇ ਇਸ ਉਪਰਾਲੇ ਨਾਲ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਸਕੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ