ਨਵਜੋਤ ਸਿੰਘ ਸਿੱਧੂ ਦੇ ਘਰ ਹਰੀਸ਼ ਰਾਵਤ ਨਾਲ ਦੇਰ ਰਾਤ ਬੰਦ ਕਮਰੇ 'ਚ ਅਹਿਮ ਮੀਟਿੰਗ ਹੋਈ
Published : Oct 3, 2020, 2:21 am IST
Updated : Oct 3, 2020, 2:21 am IST
SHARE ARTICLE
image
image

ਨਵਜੋਤ ਸਿੰਘ ਸਿੱਧੂ ਦੇ ਘਰ ਹਰੀਸ਼ ਰਾਵਤ ਨਾਲ ਦੇਰ ਰਾਤ ਬੰਦ ਕਮਰੇ 'ਚ ਅਹਿਮ ਮੀਟਿੰਗ ਹੋਈ

ਅੰਮ੍ਰਿਤਸਰ, 2 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਚਰਚਿਤ ਨਵਜੋਤ ਸਿੰਘ ਸਿੱਧੂ ਸਾਬਕਾ ਕੈਬਨਿਟ ਮੰਤਰੀ ਨੂੰ ਹਰੀਸ਼ ਰਾਵਤ ਪੰਜਾਬ ਮਾਮਲਿਆਂ ਦੇ ਇੰਚਾਰਜ ਮਿਲੇ। ਨਵਜੋਤ ਸਿੰਘ ਸਿੱਧੂ ਦੇ ਘਰ ਹਰੀਸ਼ ਰਾਵਤ ਨਾਲ ਦੇਰ ਰਾਤ ਬੰਦ ਕਮਰਾ ਅਹਿਮ ਮੀਟਿੰਗ ਹੋਈ। ਮਿਲੀ ਜਾਣਕਾਰੀ ਮੁਤਾਬਕ ਨਵਜੋਤ ਸਿੰਘ ਸਿੱਧੂ ਨੇ ਅਪਣੇ ਗਿਲੇ ਸ਼ਿਕਵੇ ਹਰੀਸ਼ ਰਾਵਤ ਨਾਲ ਸਾਂਝੇ ਕੀਤੇ ਕਿ ਉਹ ਇਕ ਸਾਲ ਤੋਂ ਘਰ ਬੈਠੇ ਕੁਝ ਨਹੀਂ ਬੋਲ ਰਹੇ ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਅਪਣਾ ਰਾਜਨੀਤਿਕ ਭਵਿੱਖ ਹੀ ਬਰਬਾਦ ਕਰ ਲੈਣਗੇ।
ਪ੍ਰਾਪਤ ਜਾਣਕਾਰੀ ਦੇ ਮੁਤਾਬਕ ਕਾਂਗਰਸ ਹਾਈ ਕਮਾਂਡ ਦਾ ਸੁਨੇਹਾ ਹਰੀਸ਼ ਰਾਵਤ ਨੇ ਨਵਜੋਤ ਸਿੰਘ ਸਿੱਧੂ ਤਕ ਪੁੱਜਦਾ ਕਰਦਿਆਂ ਕਿਹਾ ਕਿ ਸਿੱਧੂ ਕਾਂਗਰਸ ਦੀ ਸਰਗਰਮ ਸਿਆਸਤ 'ਚ ਜਲਦੀ ਸ਼ਮੂਲੀਅਤ ਕਰਨਗੇ। ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਵੀ ਅਪਣੀ ਅਵਾਜ਼ ਹਾਈ ਕਮਾਂਡ ਤਕ ਪਹੁੰਚਾਉਣ ਲਈ ਜ਼ੋਰ ਦਿਤਾ ਤਾਂ ਜੋ ਉਸ ਦਾ ਸਿਆਸੀ ਅਕਸ ਹੋਰ ਧੁੰਦਲਾ ਹੋਣੋ ਬਚ ਸਕੇ। ਰਾਹੁਲ ਗਾਂਧੀ ਦੀ ਤਿੰਨ ਰੋਜ਼ਾ ਪੰਜਾਬ ਫੇਰੀ ਨੂੰ ਨਵਜੋਤ ਸਿੰਘ ਸਿੱਧੂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਰਾਹੁਲ ਗਾਂਧੀ ਦੀ ਪੰਜਾਬ ਫੇਰੀ ਮੌਜੂਦਾ ਹਕੂਮਤ ਲਈ ਵੀ ਸਿਰਦਰਦੀ ਬਣ ਸਕਦੀ ਹੈ। ਹੁਕਮਰਾਨ ਨਵਜੋਤ ਸਿੰਘ ਸਿੱਧੂ ਨੂੰ ਇਸ ਵੇਲੇ ਨੁਕਰੇ ਲਾਇਆ ਹੈ, ਜਿਸ ਦੀ ਭਰਪਾਈ ਅਸੰਭਵ ਹੈ।
ਇਹ ਜ਼ਿਕਰਯੋਗ ਹੈ ਕਿ ਕੈਪਟਨ-ਸਿੱਧੂ ਦੀ ਲੜਾਈ ਹੋਣ ਕਰ ਕੇ ਨਵਜੋਤ ਨੂੰ ਘਰ ਬੈਠਣਾ ਪਿਆ। ਇਹ ਵੀ ਜ਼ਿਕਰਯੋਗ ਹੈ ਕਿ ਦੂਸਰੀਆਂ ਵਿਰੋਧੀ ਪਾਰਟੀਆਂ ਨਵਜੋਤ ਸਿੰਘ ਸਿੱਧੂ ਨੂੰ ਵਾਂਗਡੋਰ ਸੌਪਣ ਲਈ ਤਿਆਰ ਹਨ ਪਰ ਸਿੱਧੂ ਵੇਖੋ ਤੇ ਉਡੀਕ ਕਰੋ ਸਿਆਸਤ 'ਤੇ ਚਲ ਰਹੇ ਹਨ। ਇਸ ਵੇਲੇ ਪੰਜਾਬ ਲੀਡਰਲੈਸ ਹੋਇਆ ਪਿਆ ਹੈ ਤੇ ਉਹ ਵੀ ਚਾਹੁੰਦੇ ਹਨ ਪਰਖੀਆਂ ਪਾਰਟੀਆਂ ਨੂੰ ਛੱਡ ਕੇ ਨਵੀ ਪਾਰਟੀ ਵਿਚ ਸ਼ਾਮਲ ਹੋਣਾ, ਜਿਸ ਵਿਚ ਸਿੱਧੂ ਵੀ ਹੋਵੇ ।
 

SHARE ARTICLE

ਏਜੰਸੀ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement