
ਸ਼ਹੀਦ ਹੌਲਦਾਰ ਕੁਲਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ
ਗੜਦੀਵਾਲ, 2 ਅਕਤੂਬਰ (ਹਰਪਾਲ ਸਿੰਘ) : ਹੌਲਦਾਰ ਕੁਲਦੀਪ ਸਿੰਘ ਸਪੁੱਤਰ ਸਵਰਗੀ ਮੋਹਨ ਸਿੰਘ ਜੋ ਕਿ 15 ਸਿਖਲਾਈ ਇਨਫ਼ੈਂਟਰੀ ਦਾ ਜਵਾਨ ਜੋ ਕਿ ਨੌ-ਗਾਉਂ ਲਕਸ਼ਮੀ ਪੋਸਟ ਜੰਮੂ ਕਸ਼ਮੀਰ ਐਲਓਸੀ ਵਿਖੇ ਬੀਤੇ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਸ਼ਹੀਦ ਹੋ ਗਿਆ ਸੀ। ਉਸਦੀ ਮ੍ਰਿਤਕ ਦੇਹ ਉਸਦੇ ਜੱਦੀ ਪਿੰਡ ਰਾਜੂ ਦੁਆਖਰੀ ਪੁੱਜਣ 'ਤੇ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ ਕਰ ਦਿਤਾ ਗਿਆ। ਜਿਉ ਹੀ ਸ਼ਹੀਦ ਕੁਲਦੀਪ ਸਿੰਘ ਦੀ ਮ੍ਰਿਤਕ ਦੇ ਲੈ ਕੇ ਆਰਮੀ ਦੇ ਜਵਾਨ ਉਸ ਦੇ ਜੱਦੀ ਪਿੰਡ ਵਾਸੀ ਰਾਜੂ ਦਵਾਖਰੀ ਪੁੱਜੀ ਤਾਂ ਪੂਰੇ ਪਿੰਡ ਵਿਚ ਮਾਤਮ ਛਾ ਗਿਆ । ਇਸ ਮੌਕੇ ਸ਼ਹੀਦ ਹੌਲਦਾਰ ਕੁਲਦੀਪ ਸਿੰਘ ਦੇਹ ਲੈ ਕੇ ਆਏ 15 ਸਿਖਲਾਈ ਦੇ ਇੰਨਫ਼ੈਟਂਰੀ ਦੇ ਲੈਫ਼ਟੀਨੈਂਟ ਕਰਨਲ ਅਰਵਿੰਦ ਦਾ ਸੂਬੇਦਾਰ ਗੁਰਜੀਤ ਸਿੰਘ ਸੂਬੇਦਾਰ ਗੁਰਜੀਤ ਸਿੰਘ ਹਾਜ਼ਰ ਸਨ।
ਇਸ ਮੌਕੇ ਸ਼ਹੀਦ ਹੌਲਦਾਰ ਕੁਲਦੀਪ ਸਿੰਘ ਨੂੰ ਪਿੰਡ ਰਾਜੂ ਦਵਾਖਰੀ ਵਿਖੇ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ, ਸਿਆਸੀ ਸਲਾਹਕਾਰ ਸੰਗਤ ਸਿੰਘ ਗਿਲਜੀਆ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਪਨੀਤ ਰਿਆਤ, ਐਸਪੀ ਹੈੱਡਕੁਆਰਟਰ ਰਵਿੰਦਰ ਸਿੰਘ ਸੰਧੂ, ਐਸਡੀਐਮ ਦਸੂਹਾ ਰਣਦੀਪ ਸਿੰਘ ਹੀਰ, ਅਕਾਲੀ ਦਲ ਦੇ ਸੀਨੀਅਰ ਨੇਤਾ ਲਖਵਿੰਦਰ ਸਿੰਘ ਲੱਖੀ, ਆਮ ਆਦਮੀ ਪਾਰਟੀ ਆਗੂ ਜਸਵੀਰ ਸਿੰਘ ਰਾਜਾ, ਸੈਨਿਕ ਭਲਾਈ ਬੋਰਡ ਦੇ ਡਿਪਟੀ ਡਾਇਰੈਕਟਰ ਕਰਨਲ ਦਲਵਿੰਦਰ ਸਿੰਘ ਆਦਿ ਨੇ ਸ਼ਹੀਦ ਸੈਨਿਕ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ ਗਏ।
ਇਸ ਮੌਕੇ ਪਠਾਨਕੋਟ ਤੋਂ ਆਈ ਆਰਮੀ ਦੀ ਟੁਕੜੀ 3/4 ਗੋਰਖਾ ਰਾਈਫ਼ਲ ਦੇ ਨਾਇਬ ਸੂਬੇਦਾਰ ਪ੍ਰੇਮ ਗੁਰਗ ਦੀ ਅਗਵਾਈ ਹੇਠ ਆਰਮੀ ਦੇ ਜਵਾਨਾਂ ਵਲੋਂ ਸ਼ਹੀਦ ਨੂੰ ਸਲਾਮੀ ਭੇਟ ਕੀਤੀ ਗਈ। ਇਸ ਮੌਕੇ ਸ਼ਹੀਦ ਦੇ ਛੇ ਸਾਲਾ ਲੜਕੇ ਹਰਸ਼ਪ੍ਰੀਤ ਸਿੰਘ ਵਲੋਂ ਅਪਣੇ ਪਿਤਾ ਦੀ ਮ੍ਰਿਤਕ ਦੇਹ ਨੂੰ ਅਗਨੀ ਭੇਟ ਕੀਤੀ ਗਈ । ਇਸ ਮੌਕੇ ਮ੍ਰਿਤਕ ਦੀ ਮਾਤਾ ਮਨਜੀਤ ਕੌਰ, ਪਤਨੀ ਰਾਜਿੰਦਰ ਕੌਰ, ਲੜਕੀ ਸਿਮਰਨਜੀਤ ਕੌਰ ਸਮੇਤ ਸਮੇਤ ਸਮੂਹ ਪਰਿਵਾਰ ਦਾ ਵਿਰਲਾਪ ਦੇਖਿਆ ਨਹੀਂ ਜਾ ਰਿਹਾ।
ਫੋਟੋ:ਈਮੇਲ ਕੀਤੀ ਗਈ-01
ਡੱਬੀ
ਮੁੱਖ ਮੰਤਰੀ ਵਲੋਂ ਪਰਵਾਰ ਲਈ ਨੌਕਰੀ ਅਤੇ 50 ਲੱਖ ਰੁਪਏ ਐਕਸ-ਗ੍ਰੇਸ਼ੀਆ ਦਾ ਐਲਾਨ
ਚੰਡੀਗੜ੍ਹ, 2 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੰਮੂ ਕਸ਼ਮੀਰ ਵਿਚ ਕੰਟਰੋਲ ਰੇਖਾ 'ਤੇ ਸਰਹੱਦ ਪਾਰੋਂ ਗੋਲੀਬਾਰੀ ਵਿਚ ਸ਼ਹਾਦਤ ਦਾ ਜਾਮ ਪੀਣ ਵਾਲੇ 15 ਸਿੱਖ ਲਾਈਟ ਇਨਫ਼ੈਂਟਰੀ ਦੇ ਹਵਲਦਾਰ ਕੁਲਦੀਪ ਸਿੰਘ ਦੇ ਪਰਵਾਰ ਦੇ ਮੈਂਬਰ ਲਈ ਸਰਕਾਰੀ ਨੌਕਰੀ ਅਤੇ 50 ਲੱਖ ਰੁਪਏ ਐਕਸ-ਗ੍ਰੇਸ਼ੀਆ ਦਾ ਐਲਾਨ ਕੀਤਾ ਹੈ। ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅਤੇ ਦੁਖੀ ਪਰਵਾਰ ਨਾਲ ਦਿਲੀ ਹਮਦਰਦੀ ਪ੍ਰਗਟਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਵਲਦਾਰ ਕੁਲਦੀਪ ਸਿੰਘ ਨੇ ਮੁਲਕ ਲਈ ਦੁਸ਼ਮਣ ਨਾਲ ਲੋਹਾ ਲੈਂਦਿਆਂ ਅਪਣੀ ਜਾਨ ਨਿਛਾਵਰ ਕਰ ਦਿਤੀ ਅਤੇ ਉਨ੍ਹਾਂ ਦੀ ਮਹਾਨ ਕੁਰਬਾਨੀ ਨੂੰ ਹਮੇਸ਼ਾ ਯਾਦ ਰਖਿਆ ਜਾਵੇਗਾ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰਰੇਨਾ ਸਰੋਤ ਰਹੇਗੀ। ਸ਼ਹੀਦ ਹਵਲਦਾਰ ਕੁਲਦੀਪ ਸਿੰਘ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਰਾਜੂ ਦਵਾਖਰੀ ਦੇ ਵਾਸੀ ਸਨ ਅਤੇ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ ਤੋਂ ਇਲਾਵਾ ਅੱਠ ਸਾਲ ਦਾ ਬੇਟਾ ਅਤੇ 10 ਸਾਲਾਂ ਦੀ ਧੀ ਛੱਡ ਗਏ ਹਨ।