
ਖੇਡ ਮੈਦਾਨ ਦਾ ਉਦਘਾਟਨ ਕਰਨ ਆਏ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਕਿਸਾਨਾਂ ਨੇ ਵਿਰੋਧ ਕਰਕੇ ਭਜਾ ਦਿੱਤਾ
ਬਰਨਾਲਾ- ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਦਾ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਜ਼ੋਰਦਾਰ ਵਿਰੋਧ ਹੋ ਰਿਹਾ ਹੈ। ਉਥੇ ਹੀ ਕਈ ਥਾਵਾਂ ਤੇ ਕਿਸਾਨ ਵਲੋਂ ਅਕਾਲੀ ਤੇ ਕਾਂਗਰਸੀ ਮੰਤਰੀਆਂ ਦਾ ਭਾਰੀ ਵਿਰੋਧ ਵੇਖਣ ਨੂੰ ਮਿਲ ਰਿਹਾ ਹੈ ਤੇ ਦੂਜੇ ਪਾਸੇ ਅਕਾਲੀਆਂ ਅਤੇ ਕਈ ਕਾਂਗਰਸੀ ਮੰਤਰੀਆਂ ਨੂੰ ਕਈ ਥਾਵਾਂ ਤੇ ਪਿੰਡ 'ਚ ਵੜਨ ਨਹੀਂ ਦਿੱਤਾ ਗਿਆ। ਉੱਥੇ ਕਈ ਥਾਵਾਂ ਤੇ ਮੰਤਰੀਆਂ ਨੂੰ ਘੇਰੇ ਪਾ ਕੇ ਕਈ ਸਵਾਲ ਕੀਤੇ ਗਏ। ਇਸ ਤਰ੍ਹਾਂ ਬਰਨਾਲਾ ਵਿਖੇ ਦੇ ਪਿੰਡ ਰਾਏਸਰ 'ਚ ਕਿਸਾਨ ਜਥੇਬੰਦੀਆਂ ਵਲੋਂ ਕਾਂਗਰਸੀ ਆਗੂਆਂ ਦਾ ਪਿੰਡ 'ਚ ਆਉਣ ਤੇ ਵਿਰੋਧ ਕੀਤਾ ਗਿਆ। ਇਹਨਾਂ ਹੀ ਨਹੀਂ ਕਾਂਗਰਸੀਆਂ ਨੂੰ ਸਭ ਦੇ ਸਾਹਮਣੇ ਖੜੇ ਕਰਕੇ ਤਿੱਖੇ ਸਵਾਲ ਵੀ ਪੁੱਛੇ।
ਖੇਡ ਮੈਦਾਨ ਦਾ ਉਦਘਾਟਨ ਕਰਨ ਆਏ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਕਿਸਾਨਾਂ ਨੇ ਵਿਰੋਧ ਕਰਕੇ ਭਜਾ ਦਿੱਤਾ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਅਤੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਅਗਵਾਈ ਵਿੱਚ ਕਿਸਾਨ ਲੰਬੇ ਸਮੇਂ ਤੋਂ ਧਰਨਾ ਲਗਾ ਕੇ ਬੈਠੇ ਹਨ। ਕਿਸਾਨਾਂ ਨੇ ਇਸ ਸ਼ਰਤ 'ਤੇ ਧਰਨਾ ਚੁੱਕਿਆ ਕਿ ਬੀਬੀ ਘਨੌਰੀ ਲੋਕ ਇਕੱਠ ਵਿੱਚ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਵੇਗੀ।
Barnala farmersProtestਇਸ ਮੌਕੇ ਬੀਕੇਯੂ (ਡਕੌਂਦਾ) ਦੇ ਜਗਰਾਜ ਹਰਦਾਸਪੁਰਾ ਅਤੇ ਬੀਕੇਯੂ (ਲੱਖੋਵਾਲ) ਦੇ ਜਗਸੀਰ ਸਿੰਘ ਛੀਨੀਵਾਲ ਨੇ ਬੀਬੀ ਘਨੌਰੀ ਨੂੰ ਪੁੱਛਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਜਥੇਬੰਦੀਆਂ ਨਾਲ ਵਾਅਦਾ ਕੀਤਾ ਸੀ ਕਿ ਇੱਕ ਹਫਤੇ ਵਿੱਚ ਖੇਤੀ ਆਰਡੀਨੈਂਸ ਰੱਦ ਕੀਤੇ ਜਾਣਗੇ ਤਾਂ ਉਸ ਵਾਅਦੇ ਦਾ ਕੀ ਬਣਿਆ ਅਤੇ ਘਰ ਘਰ ਰੁਜ਼ਗਾਰ ਦਾ ਵਾਅਦਾ ਪੂਰ ਕਿਉਂ ਨਹੀਂ ਚੜ੍ਹਿਆ ਤਾਂ ਬੀਬੀ ਘਨੌਰੀ ਕਿਸਾਨਾਂ ਦੇ ਸਵਾਲਾਂ ਦੇ ਸਪੱਸ਼ਟ ਜਵਾਬ ਨਹੀਂ ਦੇ ਸਕੀ।
ਕਈ ਥਾਵਾਂ ਤੇ ਕਿਸਾਨ ਜਥੇਬੰਦੀਆਂ ਵਲੋਂ ਭਾਜਪਾ ਤੇ ਕਾਰਪੋਰੇਟ ਵਪਾਰੀਆਂ ਖਿਲਾਫ ਧਰਨੇ ਲਗਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਆਰ-ਪਾਰ ਦੀ ਲੜਾਈ ਵਿੱਢ ਦਿੱਤੀ ਹੈ। ਬੀਜੇਪੀ ਨੂੰ ਛੱਡ ਸਾਰੀਆਂ ਕਿਸਾਨ ਧਿਰਾਂ ਤੇ ਸਿਆਸੀ ਪਾਰਟੀਆਂ ਸੜਕਾਂ 'ਤੇ ਆ ਗਈਆਂ ਹਨ।