'ਕਰਜ਼ਾ ਚੁੱਕ ਕੇ ਨਹੀਂ ਮਾਰੂ ਬਿਜਲੀ ਸਮਝੌਤੇ ਰੱਦ ਕਰਕੇ ਹੀ ਪੰਜਾਬ 'ਚ ਸਸਤੀ ਹੋ ਸਕੇਗੀ ਬਿਜਲੀ'
Published : Oct 3, 2021, 6:14 pm IST
Updated : Oct 3, 2021, 6:15 pm IST
SHARE ARTICLE
Harpal Cheema
Harpal Cheema

'ਕੇਜਰੀਵਾਲ ਦੀ ਬਿਜਲੀ ਗਰੰਟੀ ਨੇ ਕਾਂਗਰਸ ਅਤੇ ਬਾਦਲਾਂ ਦੀ ਨੀਂਦ ਉਡਾਈ'

 


ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸੂਬੇ ਵਿੱਚ ਬਿਜਲੀ ਸਸਤੀ ਕਰਨ ਦੇ ਦਾਅਵੇ ਉੱਤੇ ਸਵਾਲ ਉਠਾਏ ਹਨ। ਨਾਲ ਹੀ ਦਾਅਵਾ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਬਿਜਲੀ ਬਾਰੇ ਦਿੱਤੀ ਗਰੰਟੀ ਨੇ ਸੱਤਾਧਾਰੀ ਕਾਂਗਰਸ ਅਤੇ ਬਾਦਲਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ।

 

Harpal CheemaHarpal Cheema

 

ਨਤੀਜੇ ਵਜੋਂ ਅੱਜ ਮਨਪ੍ਰੀਤ ਸਿੰਘ ਬਾਦਲ ਵਰਗੇ ਮੌਕਾਪ੍ਰਸਤ ਸਿਆਸਤਦਾਨ ਵੀ ਸਸਤੀ ਬਿਜਲੀ ਦੀਆਂ ਗੱਲਾਂ ਕਰਨ ਲੱਗੇ ਹਨ, ਜਿਹੜੇ ਕਦੇ ਬਾਦਲ ਸਰਕਾਰ ਦੇ ਵਿੱਤ ਮੰਤਰੀ ਸਨ ਅਤੇ ਪਿਛਲੇ ਸਾਢੇ ਚਾਰ ਸਾਲਾਂ ਤੋਂ ਕਾਂਗਰਸ ਸਰਕਾਰ ਦੇ ਵਿੱਤ ਮੰਤਰੀ ਹਨ, ਪਰੰਤੂ ਮਹਿੰਗੀ ਬਿਜਲੀ ਦੇ ਮੁੱਦੇ 'ਤੇ ਚੁੱਪ ਸਨ।

 

Harpal Cheema Harpal Cheema

 

ਐਤਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸੂਬੇ ਵਿਚ ਬਿਜਲੀ ਸਸਤੀ ਕਰਨ ਸਬੰਧੀ ਆਪਣੇ ਕਾਂਗਰਸੀ ਆਗੂਆਂ ਨੂੰ ਦਿੱਤੇ ਜਾ ਰਹੇ ਭਰੋਸੇ ਤੇ ਤੰਜ ਕਸਦਿਆਂ ਕਿਹਾ, "ਚਲੋ ਦੇਰ ਨਾਲ ਹੀ ਸਹੀ ਖ਼ਜ਼ਾਨਾ ਮੰਤਰੀ ਸਾਹਿਬ ਨੂੰ ਇਹ ਪਤਾ ਤਾਂ ਲੱਗਾ ਕਿ ਪੰਜਾਬ 'ਚ ਬਿਜਲੀ ਬੇਹੱਦ ਮਹਿੰਗੀ ਹੈ ਅਤੇ ਵੱਡਾ ਲੋਕ ਮਸਲਾ ਹੈ। ਜੇਕਰ ਆਮ ਆਦਮੀ ਪਾਰਟੀ ਨਿੱਜੀ ਬਿਜਲੀ ਕੰਪਨੀਆਂ ਨਾਲ ਪਿਛਲੀ ਬਾਦਲ ਸਰਕਾਰ ਵੱਲੋਂ ਕੀਤੇ ਮਹਿੰਗੇ ਅਤੇ ਇੱਕ ਤਰਫ਼ਾਂ ਸਮਝੌਤਿਆਂ ਵਿਰੁੱਧ ਅਟੁੱਟ ਮੋਰਚਾ ਨਾ ਖੋਲ੍ਹਦੀ।

 

Manpreet Badal Manpreet Badal

 

ਬਿਜਲੀ ਅੰਦੋਲਨ ਤਹਿਤ ਘਰ-ਘਰ ਜਾ ਕੇ ਪੰਜਾਬ ਦੇ ਲੋਕਾਂ ਨੂੰ ਬੇਹੱਦ ਮਹਿੰਗੇ ਬਿਜਲੀ ਬਿੱਲਾਂ ਅਤੇ ਬਿਜਲੀ ਮਾਫ਼ੀਆ ਵਿਰੁੱਧ ਲਾਮਬੰਦ ਨਾ ਕਰਦੀ। 2022 'ਚ 'ਆਪ' ਦੀ ਸਰਕਾਰ ਬਣਨ ਤੇ ਕੇਜਰੀਵਾਲ ਵੱਲੋਂ  300 ਯੂਨਿਟ ਤੱਕ ਮੁਫਤ ਅਤੇ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਵਰਗੇ ਗਰੰਟੀ ਪ੍ਰੋਗਰਾਮ ਨਾ ਐਲਾਨੇ ਜਾਂਦੇ ਤਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕਦੇ ਵੀ ਸਸਤੀ  ਬਿਜਲੀ ਦੀਆਂ ਗੱਲਾਂ ਨਾ ਕਰਦੇ। ਇੰਨਾ ਹੀ ਨਹੀਂ ਜੇਕਰ ਚੋਣਾਂ ਸਿਰ 'ਤੇ ਨਾ ਹੁੰਦੀਆਂ ਤਾਂ ਵੀ ਇਨ੍ਹਾਂ ਨੇ ਬਿਜਲੀ ਦੇ ਮੁੱਦੇ 'ਤੇ ਕੋਈ ਗੱਲ ਨਹੀਂ ਕਰਨੀ ਸੀ, ਕਿਉਂਕਿ ਬਾਦਲਾਂ ਵਾਂਗ ਮੋਹਰੀ ਕਾਂਗਰਸੀ ਵੀ ਬਿਜਲੀ ਕੰਪਨੀਆਂ ਨਾਲ ਮਿਲ ਕੇ ਦਲਾਲੀ ਖਾ ਰਹੀ ਹਨ। ''

 

CM Charanjit Singh ChanniCM Charanjit Singh Channi

 

ਚੀਮਾ ਨੇ ਕਿਹਾ ਕਿ ਲੋਕਤੰਤਰ ਵਿਚ ਸਰਕਾਰਾਂ ਦਾ ਮੁੱਢਲਾ ਫ਼ਰਜ਼ ਹੁੰਦਾ ਹੈ ਕਿ ਉਹ ਲੋਕ ਕਲਿਆਣ ਲਈ ਵੱਧ ਤੋਂ ਵੱਧ  ਰਾਹਤ ਅਤੇ ਸਹੂਲਤਾਂ ਦੇਣ। ਇਹ ਯਕੀਨੀ ਬਣਾਉਣ ਕਿ ਜਨਤਾ ਦਾ ਕਿਸੇ ਵੀ ਪੱਧਰ ਉੱਤੇ ਸਮਾਜਕ ਆਰਥਿਕ ਜਾਂ ਕੁੱਝ ਹੋਰ ਸੋਸਣ ਨਾ ਹੋਵੇ,  ਪਰੰਤੂ ਪੰਜਾਬ ਅੰਦਰ ਪਿਛਲੇ ਢਾਈ-ਤਿੰਨ ਦਹਾਕਿਆਂ ਤੋਂ ਉਲਟੀ ਗੰਗਾ ਵਹਿ ਰਹੀ ਹੈ। ਮਾਫ਼ੀਆ ਨਾਲ ਮਿਲ ਕੇ ਏਥੋਂ ਦੀਆਂ ਸਰਕਾਰਾਂ ਸੂਬੇ ਦੇ ਸਰੋਤਾਂ ਅਤੇ ਲੋਕਾਂ ਨੂੰ ਲੁੱਟ ਰਹੀਆਂ ਹਨ। ਬਿਜਲੀ ਮਾਫੀਆ, ਰੇਤ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਕੇਬਲ ਮਾਫ਼ੀਆ  ਅਤੇ ਸਰਾਬ ਮਾਫੀਆ ਸਮੇਤ ਅਜਿਹੀਆਂ ਦਰਜਨਾਂ ਮਿਸਾਲਾਂ ਹਨ।

 

Harpal Cheema Harpal Cheema

 

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸੇ ਕਾਰਨ ਆਮ ਆਦਮੀ ਪਾਰਟੀ ਨੂੰ ਵਿੱਤ ਮੰਤਰੀ ਕੋਲੋਂ ਸਪਸ਼ਟੀਕਰਨ ਮੰਗਣਾ ਪੈ ਰਿਹਾ ਹੈ ਕਿ  ਬਿਜਲੀ ਸਸਤੀ ਕਰਨ ਦੀ ਸਰਕਾਰ ਕੋਲ ਕੀ ਨੀਤੀ ਹੈ? ਕੀ ਸਰਕਾਰ ਨਿੱਜੀ ਬਿਜਲੀ ਕੰਪਨੀਆਂ ਨਾਲ ਮਹਿੰਗੇ ਸਮਝੌਤੇ ਰੱਦ ਕਰਕੇ ਬਿਜਲੀ ਸਸਤੀ ਕਰ ਰਹੀ ਹੈ? ਜਾਂ ਫਿਰ ਵੋਟਾਂ ਹਾਸਲ ਕਰਨ ਲਈ ਹੋਰ ਕਰਜਾ ਚੁੱਕ ਕੇ ਲੋਕਾਂ ਨੂੰ ਥੋੜ੍ਹੇ ਸਮੇਂ ਲਈ ਸਸਤੀ ਬਿਜਲੀ ਦੇ ਨਾਂ 'ਤੇ ਇੱਕ ਵਾਰ ਫਿਰ ਗੁਮਰਾਹ ਕੀਤਾ ਜਾ ਰਿਹਾ ਹੈ?

ਚੀਮਾ ਨੇ ਕਿਹਾ ਕਿ ਬਾਦਲ-ਭਾਜਪਾ ਅਤੇ ਕਾਂਗਰਸ ਦੇ ਪਿਛਲੇ 25 ਸਾਲਾਂ ਦੇ ਰਾਜ ਦੌਰਾਨ ਪੰਜਾਬ ਸਿਰ 3 ਲੱਖ ਕਰੋੜ ਤੋਂ ਵੱਧ ਕਰਜਾ ਚੜ੍ਹ ਚੁੱਕਾ ਹੈ। ਕਰਜੇ ਦਾ ਵਿਆਜ ਮੋੜਨ ਲਈ ਵੀ ਕਰਜਾ ਚੁੱਕਿਆ ਜਾ ਰਿਹਾ ਹੈ। ਚੀਮਾ ਨੇ ਕਿਹਾ ਕਿ ਕੋਈ ਵੀ ਸਰਕਾਰ ਕਰਜਾ ਚੁੱਕ ਕੇ ਲੋਕਾਂ ਨੂੰ ਰਾਹਤ ਤਾਂ ਨਹੀਂ ਵੰਡ ਸਕਦੀ। ਅੰਤ ਵਿੱਚ ਅਜਿਹੇ ਐਲਾਨਾਂ ਅਤੇ ਲੋਕ ਲੁਭਾਊ ਸਕੀਮਾਂ ਦਾ ਬੋਝ ਸੂਬੇ ਦੀ ਆਮ ਜਨਤਾ 'ਤੇ ਹੀ ਪੈਂਦਾ ਹੈ।

ਇਸ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਹ ਸਪਸਟ ਕਰਨਾ ਪਵੇਗਾ ਕੇ ਬਿਜਲੀ ਸਸਤੀ ਕਿਸ  ਵਿੱਤੀ ਯੋਜਨਾ ਨਾਲ ਕੀਤੀ ਜਾ ਰਹੀ ਹੈ? ਹਰਪਾਲ ਸਿੰਘ ਚੀਮਾ ਨੇ ਦਲੀਲ ਦਿੱਤੀ ਕਿ ਜਿੰਨਾ ਚਿਰ ਬਿਜਲੀ ਕੰਪਨੀਆਂ ਨਾਲ ਹੋਏ ਮਾਰੂ ਬਿਜਲੀ ਖ਼ਰੀਦ ਸਮਝੌਤੇ ਰੱਦ ਨਹੀਂ ਕੀਤੇ ਜਾਂਦੇ ਉਨ੍ਹਾਂ ਚਿਰ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਤੋਂ ਸਥਾਈ ਰਾਹਤ ਨਹੀਂ ਮਿਲ ਸਕਦੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement