ਪੰਜਾਬ ਪੁਲੀਸ ਨੇ ਸਬ-ਇੰਸਪੈਕਟਰਾਂ ਦੀ ਭਰਤੀ ਪ੍ਰੀਖਿਆ ਕੀਤੀ ਰੱਦ, ਜਲਦ ਕਰਵਾਈ ਜਾਵੇਗੀ ਨਵੀਂ ਪ੍ਰੀਖਿਆ
Published : Oct 3, 2021, 8:29 pm IST
Updated : Oct 3, 2021, 8:29 pm IST
SHARE ARTICLE
Punjab Police
Punjab Police

ਐਸਆਈਜ ਦੀ ਭਰਤੀ ਲਈ ਨਵੀਆਂ ਪ੍ਰੀਖਿਆਵਾਂ ਕਰਵਾਉਣ ਦੀਆਂ ਤਾਰੀਖਾਂ ਨੂੰ ਜਲਦੀ ਹੀ ਨੋਟੀਫਾਈ ਕਰ ਦਿੱਤਾ ਜਾਵੇਗਾ।

 

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀਆਂ ਹਦਾਇਤਾਂ ‘ਤੇ ਭਰਤੀ ਪ੍ਰੀਖਿਆ ਪ੍ਰਕਿਰਿਆ ਦੀ ਨਿਰਪੱਖਤਾ ਅਤੇ ਪਾਰਦਰਸ਼ਿਤਾ ਨੂੰ ਕਾਇਮ ਰੱਖਣ ਲਈ, ਪੰਜਾਬ ਪੁਲਿਸ ਨੇ ਸਬ-ਇੰਸਪੈਕਟਰਾਂ (SIG) ਦੀਆਂ 560 ਅਸਾਮੀਆਂ ਭਰਨ ਲਈ ਲਈਆਂ ਗਈਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਹੈ। ਪੰਜਾਬ ਪੁਲੀਸ ਦੇ 4 ਕਾਡਰ/ਵਿੰਗਜ਼ (ਇਨਵੈਸਟੀਗੇਸ਼ਨ, ਜਿਲਾ, ਆਰਮਡ ਪੁਲਿਸ ਅਤੇ ਇੰਟੈਲੀਜੈਂਸ) ਦੀਆਂ ਅਸਾਮੀਆਂ ਲਈ ਕੰਪਿਊਟਰ ਅਧਾਰਤ ਪ੍ਰੀਖਿਆਵਾਂ 17 ਅਗਸਤ ਤੋਂ 24 ਅਗਸਤ, 2021 ਤੱਕ ਸੂਬੇ ਦੇ ਵੱਖ -ਵੱਖ ਕੇਂਦਰਾਂ ਵਿਖੇ ਆਯੋਜਿਤ ਕਰਵਾਈਆਂ ਗਈਆਂ ਸਨ।

Punjab police all set to conduct free & fair exams to recruit 4358 constablesPunjab police

ਪੰਜਾਬ ਪੁਲਿਸ ਦੇ ਬੁਲਾਰੇ ਨੇ ਐਤਵਾਰ ਨੂੰ ਦੱਸਿਆ ਕਿ ਐਸਆਈਜ ਦੀ ਭਰਤੀ ਲਈ ਨਵੀਆਂ ਪ੍ਰੀਖਿਆਵਾਂ ਕਰਵਾਉਣ ਦੀਆਂ ਤਾਰੀਖਾਂ ਨੂੰ ਜਲਦੀ ਹੀ ਨੋਟੀਫਾਈ ਕਰ ਦਿੱਤਾ ਜਾਵੇਗਾ।

ਹੋਰ ਪੜ੍ਹੋ: ਉੱਤਰ ਪ੍ਰਦੇਸ਼ 'ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ BJP ਆਗੂ ਨੇ ਚੜ੍ਹਾਈ ਗੱਡੀ, 3 ਦੀ ਹੋਈ ਮੌਤ

ਸਬ-ਇੰਸਪੈਕਟਰਾਂ ਦੀ ਭਰਤੀ ਲਈ ਗਠਿਤ ਕੀਤੇ ਗਏ ਭਰਤੀ ਬੋਰਡ ਨੇ ਧੋਖਾਧੜੀ ਅਤੇ ਪ੍ਰੀਖਿਆ ਵਿਚ ਨਕਲ ਦੀਆਂ ਰਿਪੋਰਟਾਂ ਤੋਂ ਬਾਅਦ ਪ੍ਰੀਖਿਆਵਾਂ ਨੂੰ ਰੱਦ ਕਰਨ ਦੀ ਸਿਫਾਰਸ਼ ਕੀਤੀ ਸੀ। ਇਸ ਸਬੰਧ ਵਿਚ, ਡੀਜੀਪੀ ਦਫ਼ਤਰ ਨੂੰ 27 ਸਤੰਬਰ, 2021 ਨੂੰ ਰਿਪੋਰਟ ਪ੍ਰਾਪਤ ਹੋਈ ਅਤੇ ਡੀਜੀਪੀ ਨੇ ਸ਼ਨੀਵਾਰ (2 ਅਕਤੂਬਰ, 2021) ਨੂੰ ਭਰਤੀ ਬੋਰਡ ਦੀਆਂ ਸਿਫਾਰਸ਼ਾਂ ਨੂੰ ਪ੍ਰਵਾਨ ਕਰ ਲਿਆ।

ਹੋਰ ਪੜ੍ਹੋ: ਅਦਾਕਾਰਾ ਨੇਹਾ ਧੂਪੀਆ ਦੇ ਘਰ ਫਿਰ ਗੂੰਜੀਆਂ ਕਿਲਕਾਰੀਆਂ, ਪੁੱਤਰ ਨੂੰ ਦਿੱਤਾ ਜਨਮ

ਬੁਲਾਰੇ ਨੇ ਅੱਗੇ ਦੱਸਿਆ ਕਿ ਧੋਖਾਧੜੀ ਅਤੇ ਨਕਲ ਸੰਬੰਧੀ ਸ਼ਿਕਾਇਤਾਂ ਦੇ ਆਧਾਰ ‘ਤੇ ਪੰਜਾਬ ਪੁਲਿਸ ਵੱਲੋਂ ਪਹਿਲਾਂ ਹੀ ਤਿੰਨ ਐਫਆਈਆਰਜ਼- ਐਸਏਐਸ ਨਗਰ, ਪਟਿਆਲਾ ਅਤੇ ਖੰਨਾ ਜ਼ਿਲੇ ਵਿਖੇ ਦਰਜ ਕੀਤੀਆਂ ਜਾ ਚੁੱਕੀਆਂ ਹਨ।

Punjab PolicePunjab Police

ਬੁਲਾਰੇ ਨੇ ਕਿਹਾ ਕਿ ਦਰਜ ਮਾਮਲਿਆਂ ਦੀ ਨਿਰਪੱਖ ਅਤੇ ਤੇਜੀ ਨਾਲ ਜਾਂਚ ਕਰਨ ਦੇ ਮੱਦੇਨਜ਼ਰ ਡੀਜੀਪੀ ਵਲੋਂ 15 ਸਤੰਬਰ 2021 ਨੂੰ ਏਡੀਜੀਪੀ ਪ੍ਰਮੋਦ ਬਾਨ (ਵਿਸ਼ੇਸ਼ ਅਪਰਾਧ ਅਤੇ ਆਰਥਿਕ ਅਪਰਾਧ ਵਿੰਗ, ਪੰਜਾਬ) ਦੀ ਅਗਵਾਈ ਵਿਚ ਇੱਕ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਵੀ ਕੀਤਾ ਗਿਆ। ਐਸਆਈਟੀ ਵਲੋਂ ਉਕਤ ਮਾਮਲਿਆਂ ਦੀ ਜਾਂਚ ਜਾਰੀ ਹੈ ਅਤੇ ਹੁਣ ਤੱਕ ਤਿੰਨ ਐਫਆਈਆਰਜ਼ ਤਹਿਤ 20 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

Punjab Police Recruitment 2021Punjab Police

ਇੱਥੇ ਦੱਸਣਯੋਗ ਹੈ ਕਿ ਆਈਪੀਸੀ ਦੀ ਧਾਰਾ 420, 465, 468, 471, 120-ਬੀ ਅਤੇ ਆਈਟੀ ਐਕਟ ਦੀ ਧਾਰਾ 66 ਡੀ ਅਧੀਨ FIR ਨੰਬਰ 240 ਮਿਤੀ 16.09.2021 ਪਟਿਆਲਾ ਦੇ ਥਾਣਾ ਅਨਾਜ ਮੰਡੀ ਵਿਖੇ ਦਰਜ ਕੀਤੀ ਗਈ ਹੈ। ਜਦੋਂ ਕਿ ਆਈਪੀਸੀ ਦੀ ਧਾਰਾ 420 , 465, 467, 468, 471, 120-ਬੀ ਅਤੇ 66 ਡੀ ਆਈਟੀ ਐਕਟ ਦੇ ਅਧੀਨ ਇੱਕ ਹੋਰ FIR ਨੰਬਰ 126 ਮਿਤੀ 13.09.2021 , ਥਾਣਾ ਮੁਹਾਲੀ ਦੇ ਫੇਜ -8 ਵਿਖੇ ਦਰਜ ਕੀਤੀ ਗਈ ਹੈ। ਤੀਜੀ FIR ਨੰ: 170 ਮਿਤੀ 23.08.2021 ਆਈਪੀਸੀ ਦੀ ਧਾਰਾ 420, 467, 468, 471,120-ਬੀ ਅਤੇ ਆਈਟੀ ਐਕਟ ਦੀ ਧਾਰਾ 66 ਸੀ ਤਹਿਤ ਥਾਣਾ ਸਿਟੀ-2 ਖੰਨਾ ਵਿਖੇ ਦਰਜ ਕੀਤੀ ਗਈ।

Location: India, Chandigarh

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement