
ਦਰਜਨ ਕਿਸਾਨ ਹੋਏ ਜ਼ਖਮੀ
ਲਖੀਮਪੁਰ- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੇ ਤਿਕੁਨੀਆ ਇਲਾਕੇ ਵਿਚ ਵੱਡਾ ਹਾਦਸਾ ਵਾਪਰ ਗਿਆ ਹੈ। ਇਥੇ ਮੰਤਰੀ ਦਾ ਵਿਰੋਧ ਕਰ ਰਹੇ ਕਿਸਾਨਾਂ ਉੱਤੇ ਬੀਜੇਪੀ ਆਗੂ ਦੇ ਮੁੰਡੇ ਨੇ ਗੱਡੀ ਚੜਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿਚ ਦੋ ਕਿਸਾਨਾਂ ਦੀ ਮੌਤ ਹੋ ਗਈ ਹੈ ਜਦਕਿ 8 ਕਿਸਾਨ ਜ਼ਖਮੀ ਹੋਏ ਹਨ।
BJP leader attacks protesting farmers in Uttar Pradesh
ਉਥੇ ਹੀ ਬੀਕੇਯੂ ਨੇ ਕਿਹਾ ਹੈ ਕਿ ਤਿੰਨ ਕਿਸਾਨ ਮਾਰੇ ਗਏ ਹਨ। ਇਹ ਕਿਸਾਨ ਮੰਤਰੀ ਦੇ ਖਿਲਾਫ ਪ੍ਰਦਰਸ਼ਨ ਕਰਨ ਜਾ ਰਹੇ ਸਨ। ਹਾਦਸੇ ਤੋਂ ਬਾਅਦ ਗੁੱਸਾਏ ਲੋਕਾਂ ਨੇ ਤਿੰਨ ਗੱਡੀਆਂ ਨੂੰ ਅੱਗ ਲਾ ਦਿੱਤੀ।
BJP leader attacks protesting farmers in Uttar Pradesh
ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਅਤੇ ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਮੌਰਿਆ ਇੱਕ ਪ੍ਰੋਗਰਾਮ ਲਈ ਲਖੀਮਪੁਰ ਖੇੜੀ ਪਹੁੰਚੇ ਸਨ। ਜਦੋਂ ਇਹ ਜਾਣਕਾਰੀ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਮਿਲੀ ਤਾਂ ਉਹ ਹੈਲੀਪੈਡ ਪਹੁੰਚ ਗਏ । ਕਿਸਾਨਾਂ ਨੇ ਐਤਵਾਰ ਸਵੇਰੇ 8 ਵਜੇ ਹੀ ਹੈਲੀਪੈਡ ਉੱਤੇ ਕਬਜ਼ਾ ਕਰ ਲਿਆ ਸੀ।
BJP leader attacks protesting farmers in Uttar Pradesh
ਇਸ ਤੋਂ ਬਾਅਦ ਦੁਪਹਿਰ 2.45 ਵਜੇ ਮਿਸ਼ਰਾ ਅਤੇ ਮੌਰਿਆ ਦਾ ਕਾਫਲਾ ਸੜਕ ਰਾਹੀਂ ਤਿਕੋਨੀਆ ਚੌਰਾਹੇ ਤੋਂ ਲੰਘਿਆ ਤਾਂ ਕਿਸਾਨ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਉਣ ਲਈ ਭੱਜੇ। ਇਸ ਦੌਰਾਨ ਕਾਫਲੇ 'ਚ ਮੌਜੂਦ ਅਜੈ ਮਿਸ਼ਰਾ ਦੇ ਬੇਟੇ ਅਭਿਸ਼ੇਕ ਨੇ ਕਿਸਾਨਾਂ 'ਤੇ ਆਪਣੀ ਕਾਰ ਚੜ੍ਹਾ ਦਿੱਤੀ। ਇਹ ਦੇਖ ਕੇ ਕਿਸਾਨ ਗੁੱਸੇ ਵਿੱਚ ਆ ਗਏ। ਉਨ੍ਹਾਂ ਨੇ ਅਭਿਸ਼ੇਕ ਮਿਸ਼ਰਾ ਦੀ ਕਾਰ ਸਮੇਤ ਦੋ ਵਾਹਨਾਂ ਨੂੰ ਅੱਗ ਲਾ ਦਿੱਤੀ।