ਮੁੰਬਈ 'ਚ 4 ਮੰਜ਼ਲਾ ਇਮਾਰਤ ਹੋਈ ਢਹਿ-ਢੇਰੀ, ਇਕ ਦੀ ਮੌਤ
Published : Oct 3, 2022, 12:38 am IST
Updated : Oct 3, 2022, 12:38 am IST
SHARE ARTICLE
image
image

ਮੁੰਬਈ 'ਚ 4 ਮੰਜ਼ਲਾ ਇਮਾਰਤ ਹੋਈ ਢਹਿ-ਢੇਰੀ, ਇਕ ਦੀ ਮੌਤ

ਮੁੰਬਈ, 2 ਅਕਤੂਬਰ : ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਨਾਲ ਲੱਗਦੇ ਉਪਨਗਰ ਨਵੀਂ ਮੁੰਬਈ ਦੇ ਕੋਪਰ ਖੈਰਾਣੇ ਇਲਾਕੇ ਦੇ ਬੋਨਕੋਡੇ ਪਿੰਡ 'ਚ ਦੇਰ ਰਾਤ ਚਾਰ ਮੰਜ਼ਲਾ ਇਮਾਰਤ ਡਿੱਗ ਗਈ | ਇਮਾਰਤ ਦੇ ਡਿਗਣ ਤੋਂ ਪਹਿਲਾਂ ਉੱਥੇ ਰਹਿ ਰਹੇ ਕਰੀਬ 32 ਲੋਕ ਬਾਹਰ ਆ ਗਏ ਸਨ | ਜਦੋਂ ਇਮਾਰਤ ਡਿੱਗੀ ਤਾਂ ਬਾਕੀ 8 ਲੋਕ ਇਮਾਰਤ ਤੋਂ ਬਾਹਰ ਆ ਰਹੇ ਸਨ | ਫਾਇਰ ਅਫਸਰ ਪੁਰਸੋਤਮ ਜਾਧਵ ਨੇ ਦਸਿਆ ਕਿ ਉਨ੍ਹਾਂ ਲੋਕਾਂ ਨੂੰ  ਵੀ ਬਾਹਰ ਕੱਢ ਲਿਆ ਗਿਆ ਹੈ | ਫਾਇਰ ਬਿ੍ਗੇਡ ਦੀ ਟੀਮ ਬਚਾਅ ਕੰਮ ਵਿਚ ਲੱਗੀ ਹੋਈ ਹੈ | 
ਖਬਰ ਮੁਤਾਬਕ ਫਾਇਰ ਅਫਸਰ ਪੁਰਸੋਤਮ ਜਾਧਵ ਨੇ ਦਸਿਆ ਕਿ ਅੱਜ ਸਵੇਰੇ ਇਕ ਲਾਸ਼ ਮਿਲੀ ਹੈ ਪਰ ਅਜੇ ਤਕ ਉਸਦੀ ਪਹਿਚਾਣ ਨਹੀਂ ਹੋ ਸਕੀ ਹੈ | ਅਸੀਂ ਇਮਾਰਤ ਦੇ ਲੋਕਾਂ ਨੂੰ  ਇਸ ਦੀ ਪਛਾਣ ਕਰਨ ਲਈ ਬੁਲਾਇਆ ਹੈ | ਉਨ੍ਹਾਂ ਕਿਹਾ ਕਿ ਇਮਾਰਤ ਦੇ ਡਿਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ | ਮੁੰਬਈ ਮਹਾਨਗਰ ਵਿਚ ਇਮਾਰਤਾਂ ਦੇ ਡਿਗਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ | ਇਸ ਦੇ ਕਈ ਕਾਰਨ ਦਸੇ ਜਾਂਦੇ ਹਨ | ਬਿ੍ਹਨਮੁੰਬਈ ਮਿਉਂਸਪਲ ਕਾਰਪੋਰੇਸਨ (ਬੀਐਮਸੀ) ਨਿਯਮਾਂ ਦੇ ਤਹਿਤ ਖੰਡਰ ਇਮਾਰਤਾਂ ਨੂੰ  ਖਾਲੀ ਕਰਨ ਅਤੇ ਢਾਹੁਣ ਲਈ ਨੋਟਿਸ ਜਾਰੀ ਕਰਦਾ ਰਹਿੰਦਾ ਹੈ | ਉਨ੍ਹਾਂ ਨੇ ਹਾਦਸਿਆਂ ਨੂੰ  ਰੋਕਣ ਲਈ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ 'ਤੇ ਵੀ ਕਾਰਵਾਈ ਸੁਰੂ ਕਰ ਦਿਤੀ ਹੈ | ਇਸ ਦੇ ਬਾਵਜੂਦ ਲੋਕ ਉਹਨਾਂ ਦੀ ਚੇਤਾਵਨੀ ਨੂੰ  ਗੰਭੀਰਤਾ ਨਾਲ ਨਹੀਂ ਲੈਂਦੇ | ਜਿਸ ਕਾਰਨ ਇਮਾਰਤਾਂ ਢਹਿ-ਢੇਰੀ ਹੋ ਰਹੀਆਂ ਹਨ | (ਏਜੰਸੀ)

SHARE ARTICLE

ਏਜੰਸੀ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement