
ਸੜਕ ਦੇ ਕਿਨਾਰੇ ਖੜੀ ਪਿਕਅਪ ਨੂੰ ਟਰੱਕ ਨੇ ਮਾਰੀ ਟੱਕਰ, 5 ਮੌਤਾਂ
ਕਾਨਪੁਰ, 2 ਅਕਤੂਬਰ : ਚਕੇਰੀ ਦੇ ਅਹੀਰਵਾ ਹਾਈਵੇਅ 'ਤੇ ਇਕ ਅਣਪਛਾਤੇ ਟਰੱਕ ਨੇ ਹਾਈਵੇਅ ਦੇ ਕਿਨਾਰੇ ਖੜ੍ਹੇ ਪਿਕਅੱਪ ਨੂੰ ਟੱਕਰ ਮਾਰ ਦਿਤੀ | ਹਾਦਸੇ ਦੌਰਾਨ ਪਿਕਅੱਪ ਵਿਚ ਸਵਾਰ 15 ਲੋਕ ਜ਼ਖ਼ਮੀ ਹੋ ਗਏ | ਜੋ ਬੱਚੇ ਦਾ ਮੁੰਡਣ ਕਰਵਾਉਣ ਲਈ ਕਾਨਪੁਰ ਤੋਂ ਵਿੰਧਿਆਚਲ ਜਾ ਰਹੇ ਸਨ | ਪੁਲਿਸ ਨੇ ਜ਼ਖ਼ਮੀਆਂ ਨੂੰ ਇਲਾਜ ਲਈ ਕਾਸੀਰਾਮ ਹਸਪਤਾਲ ਭੇਜਿਆ, ਜਿਥੇ ਡਾਕਟਰ ਨੇ ਪੰਜ ਲੋਕਾਂ ਨੂੰ ਮਿ੍ਤਕ ਐਲਾਨ ਦਿਤਾ | 10 ਜ਼ਖ਼ਮੀਆਂ ਨੂੰ ਐਲਐਲਆਰ ਹਸਪਤਾਲ ਹੈਲੇਟ ਰੈਫਰ ਕਰ ਦਿਤਾ ਗਿਆ |
ਨੌਬਸਤਾ ਦੇ ਪਿੰਡ ਉਸਮਾਨਪੁਰ ਦਾ ਰਹਿਣ ਵਾਲਾ ਸੁਨੀਲ ਪਾਸਵਾਨ (45) ਲੋਹੇ ਦੀ ਫੈਕਟਰੀ ਵਿਚ ਕੰਮ ਕਰਦਾ ਸੀ | ਉਹ ਅਪਣੇ ਪਿੱਛੇ ਪਤਨੀ ਰੇਣੂ ਅਤੇ ਬੇਟੀ ਸੋਨਾ, 2 ਸਾਲ ਦੀ ਬੇਟੀ ਤਿ੍ਸਾ ਅਤੇ ਬੇਟਾ ਪਿ੍ੰਸ ਛੱਡ ਗਏ ਹਨ | ਰਿਸ਼ਤੇਦਾਰ ਨੇ ਦਸਿਆ ਕਿ ਉਹ ਸਨਿਚਰਵਾਰ ਦੇਰ ਰਾਤ ਪਿਕਅੱਪ ਰਾਹੀਂ ਵਿੰਧਿਆਚਲ ਲਈ ਅਪਣੀ ਧੀ ਤਿ੍ਸ਼ਾ ਦਾ ਮੁੰਡਣ ਕਰਵਾਉਣ ਲਈ ਰਵਾਨਾ ਹੋਇਆ ਸੀ | ਇਸ ਦੌਰਾਨ ਚਕੇਰੀ ਦੀ ਕਾਸੀਰਾਮ ਕਲੋਨੀ ਵਿਚ ਰਹਿੰਦੇ ਉਸ ਦੇ ਸਹੁਰੇ ਵੀ ਪਿਕਅੱਪ ਵਿਚ ਮੌਜੂਦ ਸਨ | ਰਸਤੇ 'ਚ ਅਹੀਰਵਾ ਹਾਈਵੇ 'ਤੇ ਪਿਕਅੱਪ ਦਾ ਟਾਇਰ ਪੰਕਚਰ ਹੋ ਗਿਆ | ਇਸ ਦੌਰਾਨ ਪਿਕਅੱਪ ਚਾਲਕ 20 ਸਾਲਾ ਸੂਰਜ ਵਾਸੀ ਢਕਨਾ ਪੁਰਵਾ ਨੇ ਪਿਕਅੱਪ ਨੂੰ ਸਾਈਡ 'ਤੇ ਖੜਾ ਕਰ ਦਿਤਾ | ਇਸ ਤੋਂ ਬਾਅਦ ਡਰਾਈਵਰ ਪਿਕਅੱਪ ਦਾ ਟਾਇਰ ਬਦਲ ਰਿਹਾ ਸੀ | ਟਾਇਰ ਠੀਕ ਹੁੰਦੇ ਹੀ ਸਾਰੇ ਪਿਕਅੱਪ ਵਿਚ ਬੈਠਣ ਲੱਗੇ | ਫਿਰ ਇਕ ਬੇਕਾਬੂ ਟਰੱਕ ਪਿਕਅੱਪ ਨੂੰ ਟੱਕਰ ਮਾਰ ਕੇ ਫਰਾਰ ਹੋ ਗਿਆ | ਹਾਦਸੇ ਦੌਰਾਨ ਪਿਕਅੱਪ ਵਿਚ ਬੈਠੇ ਸਾਰੇ ਲੋਕ ਗੰਭੀਰ ਜ਼ਖ਼ਮੀ ਹੋ ਗਏ |
ਸੂਚਨਾ ਮਿਲਣ 'ਤੇ ਪੁਲਿਸ ਉਨ੍ਹਾਂ ਨੂੰ ਕਾਂਸੀ ਰਾਮ ਟਰਾਮਾ ਸੈਂਟਰ ਲੈ ਗਈ, ਜਿਥੇ ਡਾਕਟਰ ਨੇ ਸੁਨੀਲ ਪਾਸਵਾਨ, ਉਸ ਦੀ ਮਾਂ 60 ਸਾਲਾ ਰਮਾ ਦੇਵੀ, ਭੈਣ 40 ਸਾਲਾ ਕੀ ਗੁੜੀਆ, ਸਾਲੀ 17 ਸਾਲਾ ਕਸਕ ਅਤੇ ਡਰਾਈਵਰ ਸੂਰਜ ਨੂੰ ਮਿ੍ਤਕ ਐਲਾਨ ਦਿਤਾ | ਜਦਕਿ ਉਸ ਦੇ ਜੀਜਾ ਆਕਾਸ, ਬੇਟਾ ਪਿ੍ੰਸ, ਬੇਟੀ ਤਿ੍ਸਾ, ਪਤਨੀ ਰੇਣੂ, ਭਤੀਜਾ ਪ੍ਰਥਮ, ਸੱਸ ਰਾਣੀ, ਮਾਸੀ ਰੀਟਾ, ਰੇਖਾ, ਪਿ੍ਆ, ਕੁਟਪੁਤ ਨੂੰ ਇਲਾਜ ਲਈ ਹਸਪਤਾਲ ਭੇਜ ਦਿਤਾ ਗਿਆ | ਜਿਥੇ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ | (ਏਜੰਸੀ)