
ਜਾਰੀ ਕੀਤੇ ਗਏ ਇਸ਼ਤਿਹਾਰ ਅਨੁਸਾਰ ਜੂਨੀਅਰ ਇੰਜੀਨੀਅਰ, ਕਲਰਕ ਅਤੇ ਹੋਰ ਦੀਆਂ ਕੁੱਲ 89 ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ।
ਚੰਡੀਗੜ੍ਹ: ਚੰਡੀਗੜ੍ਹ ਹਾਊਸਿੰਗ ਬੋਰਡ (CHB) ਵਿਚ ਜਲਦ ਖ਼ਾਲੀ ਅਸਾਮੀਆਂ ਭਰੀਆਂ ਜਾਣਗੀਆਂ। ਇਸ ਦੇ ਲਈ ਸੋਮਵਾਰ ਤੋਂ ਅਰਜ਼ੀਆਂ ਭਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਤੁਸੀਂ ਇਹਨਾਂ ਅਸਾਮੀਆਂ ਲਈ 31 ਅਕਤੂਬਰ ਤੱਕ ਆਨਲਾਈਨ ਅਪਲਾਈ ਕਰ ਸਕਦੇ ਹੋ। ਅਰਜ਼ੀ ਫੀਸ ਦਾ ਭੁਗਤਾਨ ਕਰਨ ਦੀ ਆਖਰੀ ਮਿਤੀ 4 ਨਵੰਬਰ ਹੈ। ਇਹ ਅਸਾਮੀਆਂ ਨਿਯਮਤ ਤੌਰ 'ਤੇ ਭਰੀਆਂ ਜਾਣੀਆਂ ਹਨ।
ਅਜਿਹੇ 'ਚ ਨੌਜਵਾਨਾਂ ਲਈ ਸਰਕਾਰੀ ਵਿਭਾਗ 'ਚ ਨੌਕਰੀ ਹਾਸਲ ਕਰਨ ਦਾ ਇਹ ਸੁਨਹਿਰੀ ਮੌਕਾ ਹੈ। ਐਪਲੀਕੇਸ਼ਨ ਨਾਲ ਸਬੰਧਤ ਜਾਣਕਾਰੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਭਰਤੀ ਲਈ ਜਾਰੀ ਕੀਤੇ ਗਏ ਇਸ਼ਤਿਹਾਰ ਅਨੁਸਾਰ ਜੂਨੀਅਰ ਇੰਜੀਨੀਅਰ, ਕਲਰਕ ਅਤੇ ਹੋਰ ਦੀਆਂ ਕੁੱਲ 89 ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ। ਕਲਰਕ ਦੀਆਂ 50 ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ।
ਜਿਨ੍ਹਾਂ ਅਸਾਮੀਆਂ ਵਿਚ ਨਿਯੁਕਤੀਆਂ ਕੀਤੀਆਂ ਜਾਣੀਆਂ ਹਨ, ਉਹਨਾਂ ਵਿਚ ਉਪ ਮੰਡਲ ਇੰਜਨੀਅਰ (ਐਸਡੀਓ) ਤੋਂ ਕਲਰਕ ਤੱਕ ਦੀਆਂ ਅਸਾਮੀਆਂ ਸ਼ਾਮਲ ਹਨ। ਅਨੁਸੂਚਿਤ ਜਾਤੀ ਸ਼੍ਰੇਣੀ ਦੇ ਉਮੀਦਵਾਰਾਂ ਲਈ ਹਰੇਕ ਪੋਸਟ ਲਈ ਫੀਸ 400 ਰੁਪਏ ਹੈ। ਜਦਕਿ ਹੋਰ ਸ਼੍ਰੇਣੀਆਂ ਲਈ ਫੀਸ 800 ਰੁਪਏ ਹੈ। ਸਰੀਰਕ ਤੌਰ 'ਤੇ ਅਪਾਹਜ (ਦਿਵਯਾਂਗ) ਲਈ ਕੋਈ ਅਰਜ਼ੀ ਫੀਸ ਨਹੀਂ ਹੈ।
ਇਹਨਾਂ ਅਸਾਮੀਆਂ 'ਤੇ ਭਰਤੀ ਲਈ ਲਿਖਤੀ ਪ੍ਰੀਖਿਆ ਲਈ ਜਾਵੇਗੀ। ਇਹਨਾਂ ਅਹੁਦਿਆਂ ਲਈ 18 ਤੋਂ 37 ਸਾਲ ਦੀ ਉਮਰ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਜਦਕਿ 42 ਸਾਲ ਤੱਕ ਦੀ ਉਮਰ ਦੇ ਅਨੁਸੂਚਿਤ ਜਾਤੀ ਵਰਗ ਦੇ ਉਮੀਦਵਾਰ ਵੀ ਅਪਲਾਈ ਕਰ ਸਕਦੇ ਹਨ। ਦੂਜੇ ਪਾਸੇ 40 ਸਾਲ ਤੱਕ ਦੀ ਉਮਰ ਦੇ ਓਬੀਸੀ ਸ਼੍ਰੇਣੀ ਦੇ ਉਮੀਦਵਾਰ ਇਹਨਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। ਕਿਸੇ ਵੀ ਸਰਕਾਰੀ ਵਿਭਾਗ ਵਿਚ ਕੰਮ ਕਰਨ ਵਾਲੇ ਰੈਗੂਲਰ ਕਰਮਚਾਰੀ ਲਈ ਉਮਰ ਸੀਮਾ 45 ਸਾਲ ਤੱਕ ਹੈ।